
ਚਾਈਨਾ ਡੋਰ ਦੇ 80 ਹਜਾਰ ਬੰਡਲ ਜਬਤ, 90 ਪਰਚੇ ਕੀਤੇ ਦਰਜ
ਚੰਡੀਗੜ੍ਹ, 22 ਜਨਵਰੀ : ਪੰਜਾਬ ਵਿੱਚ ਪਿਛਲੇ 20 ਦਿਨਾਂ ਵਿੱਚ ਪੁਲਿਸ ਟੀਮਾਂ ਨੇ ਸੂਬੇ ਵਿੱਚ ਚਾਈਨਾ ਡੋਰ ਦੇ 80,879 ਬੰਡਲ ਜ਼ਬਤ ਕੀਤੇ ਹਨ ਅਤੇ 90 ਐੱਫਆਈਆਰ ਦਰਜ ਕੀਤੀਆਂ ਹਨ। ਇਹ ਜਾਣਕਾਰੀ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਬੁੱਧਵਾਰ ਨੂੰ ਸਾਂਝੀ ਕੀਤੀ ਹੈ।ਪੰਜਾਬ ਵਿੱਚ ਚਾਈਨਾ ਡੋਰ (ਚੀਨੀ ਮਾਂਝਾ) ਲੋਕਾਂ ਲਈ ਮੌਤ ਦੀ ਡੋਰ ਸਾਬਤ ਹੋ ਰਿਹਾ ਹੈ। ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਇਹ ਡੋਰ ਇੰਨੀ ਖਤਰਨਾਕ ਹੈ ਕਿ ਇਸਦੀ ਲਪੇਟ ਵਿੱਚ ਆਉਣ ਨਾਲ ਕਈ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਸਦੇ ਬਾਵਜੂਦ ਸੂਬੇ ਵਿੱਚ ਇਹ ਜਾਨਲੇਵਾ ਡੋਰ ਚੋਰੀ-ਛਿਪੇ ਵਿਕ ਰਹੀ ਹੈ।ਪੰਜਾਬ ਪੁਲਿਸ ਨੇ ਚੀਨੀ ਮਾਂਝੇ ਦੇ ਖਿਲਾਫ਼ ਸਖ਼ਤੀ ਕਰਦਿਆਂ ਇਸਦੀ ਵਰਤੋਂ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਰਹੀ ਹੈ।ਸੁਰੱਖਿਅਤ ਰਾਜ ਬਣਾਉਣ ਦੇ ਮਕਸਦ ਨਾਲ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਘਾਤਕ ਚੀਨੀ ਡੋਰ 'ਮਾਂਝਾ' ਦੇ ਖਿਲਾਫ਼ ਇੱਕ ਮੁਹਿੰਮ ਸ਼ੁਰੂ ਕੀਤੀ ਹੈ।ਡੀਜੀਪੀ ਸ਼ੁਕਲਾ ਨੇ...