ਕੇਂਦਰ ਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਨੁੰਹ ਜਿਲ੍ਹਾ ਵਿਕਾਸ ਵੱਲ ਵਧਿਆ : ਮੁੱਖ ਮੰਤਰੀ
ਚੰਡੀਗੜ੍ਹ, 6 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੇਵਾਤ ਖੇਤਰ ਵਿੱਚ ਬੱਚਿਆਂ ਦੇ ਸਿਖਿਆ ਪੱਧਰ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਹੁਣ 10ਵੀਂ ਤੇ 12ਵੀਂ ਕਲਾਸਾਂ ਵਿੱਚ 90 ਫੀਸਦੀ ਤੋਂ ਵੱਧ ਨੰਬਰ ਲਿਆਉਣ ਵਾਲੇ ਆਮ ਤੇ ਹੋਰ ਵਰਗ ਦੇ ਵਿਦਿਆਰਥੀਆਂ ਨੂੰ 1 ਲੱਖ 11 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਨੂੰ ਮੁੱਖ ਮੰਤਰੀ ਮੇਵਾਤ ਵਿਦਿਆਰਥੀ ਪ੍ਰਤਿਭਾ ਸਨਮਾਨ ਯੋਜਨਾ ਵਜੋ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਨ ਲਈ ਵੀ ਵਿਸਤਾਰ ਨਾਲ ਯੋਜਨਾਬੱਧ ਢੰਗ ਨਾਲ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਸ੍ਰੀ ਸੈਣੀ ਸ਼ੁਕਰਵਾਰ ਨੂੰ ਮੇਵਾਤ ਵਿਕਾਸ ਬੋਰਡ ਦੀ 31ਵੀਂ ਮੀਟਿੱਗ ਦੀ ਅਗਵਾਈ ਕਰਦੇ ਹੋਏ ਮੇਵਾਤ ਦੇ ਵਿਕਾਸ ਨੂੰ ਲੈ ਕੇ ਅਨੇਕ ਭਲਾਈਕਾਰੀ ਯੋਜਨਾਵਾਂ 'ਤੇ ਮੋਹਰ ਲਗਾਈ। ਮੀਟਿੰਗ ਵਿੱਚ ਪਹੁੰਚਣ 'ਤੇ ਮੇਵਾਤ ਵਿਕਾਸ ਬੋਰਡ ਦੇ ਚੇਅਰਮੈਨ ਅਤੇ ਗੁਰੁਗ੍ਰਾਮ ਡਿਵੀਜਨਲ ਕਮਿਸ਼ਨਰ ਰਮੇਸ਼ ਚੰਦਰ ਬਿਡਾਨ ਨੇ ਮੁੱਖ ਮੰਤਰੀ ਸਮੇਤ ਹੋਰ ਮਾਣਯੋਗ ਵਿਅਕਤੀਆਂ ਦਾ ਸਵਾਗਤ ਕੀਤਾ। ਜਿਲ੍ਹਾ ਪ੍ਰਸਾਸ਼ਨ ਵੱਲੋਂ ਡੀਸੀ ਵਿਸ਼ਰਾਮ ਮੀਣਾ ਨੇ ਮੀਟਿੰਗ ਵਿੱਚ ਬ...








