ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕੀਤੀ
ਚੰਡੀਗੜ੍ਹ, 9 ਜੂਨ : ਹਰਿਆਣਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਪ੍ਰਬੰਧਿਤ ਮੀਟਿੱਗ ਵਿੱਚ ਸੋਨੀਪਤ ਮਹਾਨਗਰ ਖੇਤਰ ਵਿੱਚ ਬੁਨਿਆਦੀ ਢਾਂਚਾ ਵਿਕਾਸ ਪਰਿਯੋਜਨਾਵਾਂ ਨੂੰ ਪ੍ਰੋਤਸਾਹਨ ਦਿੰਦੇ ਹੋਏ ਵਿੱਤ ਸਾਲ 2025-26 ਲਈ 349.8 ਕਰੋੜ ਰੁਪਏ ਦੇ ਬਜਟ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸੋਨੀਪਤ ਦੇ ਸਾਂਸਦ ਸ੍ਰੀ ਸਤਪਾਲ ਬ੍ਰਹਮਚਾਰੀ, ਵਿਧਾਇਕ ਨਿਖਿਲ ਮਦਾਨ, ਸ੍ਰੀ ਦੇਵੇਂਦਰ ਕਾਦਿਆਨ ਅਤੇ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਅਤੇ ਮੇਅਰ ਸ੍ਰੀ ਰਾਜੀਵ ਜੈਨ ਵੀ ਮੌਜੂਦ ਸਨ। ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਸੋਨੀਪਤ ਦੇ ਨਵੇਂ ਭਵਨ ਦਾ ਨਿਰਮਾਣ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਨਾਗਰਿਕਾਂ ਨੂੰ ਆਪਣੇ ਕੰਮਾਂ ਲਈ ਵੱਖ-ਵੱਖ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਣ, ਇਸ ਦੇ ਲਈ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦਾ ਦਫਤਰ ਨਗਰ ਨਿਗਮ ਭਵਨ ਬਨਣ ਦੇ ਬਾਅਦ ਉਸ ਵ...

