*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ 1.39 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਨਾਲ ਝੁਲ਼ਸੇ ਪੀੜਤਾਂ ਨੂੰ 265 ਇਲਾਜ ਕੈਸ਼ਲੈੱਸ ਮੁਹੱਈਆ ਕਰਵਾਏ ਗਏ
ਚੰਡੀਗੜ੍ਹ; 11 ਅਗਸਤ, 2026 : ਅੱਗ ਕੁਝ ਹੀ ਮਿੰਟਾਂ ਵਿੱਚ ਬੁਝ ਸਕਦੀ ਹੈ, ਪਰ ਇਸ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਅੱਗ ਨਾਲ ਗੰਭੀਰ ਤੌਰ ’ਤੇ ਝੁਲ਼ਸਣ ਵਾਲੇ ਵਿਅਕਤੀ ਲਈ ਅੱਗ ਦੀਆਂ ਲਪਟਾਂ ਤੋਂ ਬਾਹਰ ਨਿਕਲਣਾ ਸਿਰਫ਼ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ ਵਾਰ-ਵਾਰ ਡ੍ਰੈਸਿੰਗ, ਵੱਖ-ਵੱਖ ਮੈਡੀਕਲ ਪ੍ਰਕਿਰਿਆਵਾਂ, ਪੁਨਰ-ਨਿਰਮਾਣ ਅਤੇ ਮਹੀਨਿਆਂ ਤੱਕ ਰਿਕਵਰੀ ਚੱਲ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਪੰਜਾਬ ਵਿੱਚ ਅੱਗ ਨਾਲ ਝੁਲ਼ਸਣ ਦੇ ਇਲਾਜ ਨਾਲ ਸਬੰਧਤ ਤਾਜ਼ਾ ਅੰਕੜੇ ਇਸ ਮੁਸ਼ਕਲ ਸਫ਼ਰ ਨੂੰ ਬਿਆਨ ਕਰਦੇ ਹਨ। ਯੋਜਨਾ ਤਹਿਤ 1.39 ਕਰੋੜ ਰੁਪਏ ਦੀ ਲਾਗਤ ਨਾਲ ਸੜਨ ਦੇ 265 ਇਲਾਜ ਮੁਹੱਈਆ ਕਰਵਾਏ ਗਏ ਹਨ।
ਸ਼ਾਰਟ ਸਰਕਟ ਕਾਰਨ ਘਰ 'ਚ ਅੱਗ ਲੱਗਣ ਕਾਰਨ 24 ਸਾਲਾ ਅਰਜੁਨ ਕੁਮਾਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ, ਜਿੱਥੇ ਲਗਭਗ 50,000 ਰੁਪਏ ਦਾ ਇਲਾਜ ਯੋਜਨਾ ਤਹਿਤ ਕੈਸ਼ਲੈੱਸ ਮੁਹੱਈਆ ਕਰਵਾਇਆ ਗਿਆ। ਆਪਣੇ ਤਜ਼ਰਬੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ।” ਇਲਾਜ ਕੈਸ਼ਲੈੱਸ ਹੋਣ ਦੀ ...








