ਗੋਲਡੀ ਬਰਾੜ ਦਾ ਸਾਥੀ ਗੈਂਗਸਟਰ ਕਰ ਲਿਆ ਗ੍ਰਿਫਤਾਰ
ਕਪੂਰਥਲਾ 14 ਅਕਤੂਬਰ : ਕਪੂਰਥਲਾ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਮੀਰ ਲੋਕਾਂ ਦੇ ਘਰਾਂ 'ਤੇ ਗੋਲੀਬਾਰੀ ਕਰਕੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਵਾਲੇ ਗਿਰੋਹ ਨਾਲ ਜੁੜੇ ਇੱਕ ਬਦਮਾਸ਼ ਨੂੰ ਕਾਬੂ ਕੀਤਾ ਹੈ। ਇਹ ਬਦਮਾਸ਼ ਲਖਵਿੰਦਰ ਲਾਂਡਾ ਗਰੁੱਪ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ-ਨਾਲ ਹੋਰ ਕਈ ਅਪਰਾਧਿਕ ਤੱਤਾਂ ਤੋਂ ਪੈਸੇ ਲੈ ਕੇ ਕੰਮ ਕਰਦਾ ਹੈ। ਉਕਤ ਬਦਮਾਸ਼ ਨੂੰ ਕੋਤਵਾਲੀ ਪੁਲਿਸ ਨੇ ਪਿੰਡ ਫੱਤੂ ਢਿੰਗਾ ਦੇ ਨੇੜੇ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਹੈ।
ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਮਲਕੀਤ ਸਿੰਘ ਵਾਸੀ ਹਰਸ਼ਾ ਛੀਨਾ ਰਾਜਾ ਸਾਂਸੀ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ ਹੈ। ਇਹ ਲਾਂਡਾ ਗਰੁੱਪ ਅਤੇ ਹੋਰ ਕਈ ਅਜਿਹੇ ਗਰੁੱਪਾਂ ਲਈ ਪੈਸੇ ਲੈ ਕੇ ਲੁੱਟ-ਖੋਹ ਅਤੇ ਗੋਲੀਬਾਰੀ ਕਰਨ ਦਾ ਕੰਮ ਕਰਦਾ ਸੀ। ਨਾਲ ਹੀ ਵਟਸਐਪ ਰਾਹੀਂ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦਾ ਸੀ। ਪੁਲਿਸ ਨੇ ਉਸ ਨੂੰ ਸੰਯੁਕਤ ਮੁਹਿੰਮ ਤਹਿਤ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 7.65 ਐੱਮਐੱਮ ਪਿਸਤੌਲ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਐਸਐਸਪੀ ...








