ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ- ਹਰਜੋਤ ਬੈਂਸ
ਨੰਗਲ 23 ਅਗਸਤ: ਇਲਾਕੇ ਦੇ ਪ੍ਰਮੁੱਖ ਧਾਰਮਿਕ ਅਸਥਾਨ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਅੱਪਰ ਵਿਖੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੋਨੂੰ ਸੈਣੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਅਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਭਜਨਾਂ ਦਾ ਆਨੰਦ ਮਾਣਿਆ। ਇਸ ਧਾਰਮਿਕ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਪਰਿਵਾਰ ਵੀ ਆਮ ਸ਼ਰਧਾਲੂਆਂ ਦੀ ਤਰ੍ਹਾਂ ਸੇਵਾ ਕਰਦਾ ਅਤੇ ਸੰਗਤ ਨੂੰ ਭੰਡਾਰਾ ਵਰਤਾਉਂਦਾ ਨਜ਼ਰ ਆਇਆ।
ਇਸ ਮੌਕੇ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਬਾਬਾ ਜੀ ਦੇ ਭਜਨਾਂ ਨੂੰ ਸਰਵਣ ਕਰਕੇ ਬਹੁਤ ਸ਼ਾਂਤੀ ਮਿਲੀ ਹੈ ਅਤੇ ਸਮੁੱਚਾ ਇਲਾਕਾ ਧਾਰਮਿਕ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ...








