ਅਗਲੀ ਪੀੜ੍ਹੀ ਦੀ ਚਿੰਤਾ ਵਿੱਚ ਅਸੀਂ ਨਾਨ-ਸਟਾਪ 4 ਗੁਣਾ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ- ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 18 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੱਚੀ ਲੀਡਰਸ਼ਿਪ ਉਹੀ ਹੁੰਦੀ ਹੈ ਜੋ ਸਿਰਫ਼ ਅੱਜ ਦੀ ਰਾਜਨੀਤੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦਾ ਵੀ ਖ਼ਿਆਲ ਰੱਖਦੀ ਹੈ। ਪੇਸ਼ ਕੀਤੇ ਗਏ ਬਜਟ ਵਿੱਚ ਸਾਡਾ ਟੀਚਾ ਸਾਲ 2047 ਤੋਂ ਪਹਿਲਾਂ 'ਵਿਕਸਿਤ ਹਰਿਆਣਾ' ਬਣਾਉਣਾ ਹੈ। ਜੋ ਬੱਚੇ ਸਾਲ 2026-27 ਵਿੱਚ ਪੈਦਾ ਹੋਣਗੇ, ਉਹ ਸਾਲ 2047 ਵਿੱਚ 21 ਸਾਲ ਦੇ ਹੋਣਗੇ ਅਤੇ ਵਿਕਸਿਤ ਹਰਿਆਣਾ ਵਿੱਚ ਹੋਣਗੇ। ਇਹ ਸਾਡਾ ਸੰਕਲਪ ਹੈ ਅਤੇ ਉਸੇ ਅਗਲੀ ਪੀੜ੍ਹੀ ਦੀ ਚਿੰਤਾ ਵਿੱਚ ਅਸੀਂ ਨਾਨ-ਸਟਾਪ 4 ਗੁਣਾ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਸਵਾਲ ਕੀਤਾ ਕਿ ਕੀ ਕਦੇ ਕਾਂਗਰਸ ਦੇ ਕਿਸੇ ਵਿੱਤ ਮੰਤਰੀ ਨੇ ਕਿਸੇ ਵੀ ਬਜਟ ਵਿੱਚ ਆਉਣ ਵਾਲੇ ਦੋ ਸਾਲਾਂ ਦੀ ਵੀ ਗੱਲ ਕੀਤੀ?
ਮੁੱਖ ਮੰਤਰੀ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਆਪਣੀ ਗੱਲ ਰੱਖ ਰਹੇ ਸਨ। ਇਸ ਦੌਰਾਨ ਵਿਰੋਧੀ ਧਿਰ ਵੱਲੋਂ ਬਜਟ ਨੂੰ 'ਸ਼ਬਦਾਂ ਅਤੇ ਅੰਕੜਿਆਂ ਦਾ ਜਾਲ' ਦੱਸਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਲ 2047 ਤੱਕ ਇੱਕ ਵਿਕਸਿਤ...



