Sunday, September 20Malwa News
Shadow

Tag: haryana news

ਐਨਐਚਐਮ ਕਰਮਚਾਰੀਆਂ ਦੇ ਹਿੱਤ ਵਿੱਚ ਸ਼ੁਰੂ ਕੀਤਾ “ਆਨਲਾਈਨ ਛੁੱਟੀ ਪ੍ਰਬੰਧਨ ਸਿਸਟਮ” – ਆਰਤੀ ਸਿੰਘ ਰਾਓ

ਐਨਐਚਐਮ ਕਰਮਚਾਰੀਆਂ ਦੇ ਹਿੱਤ ਵਿੱਚ ਸ਼ੁਰੂ ਕੀਤਾ “ਆਨਲਾਈਨ ਛੁੱਟੀ ਪ੍ਰਬੰਧਨ ਸਿਸਟਮ” – ਆਰਤੀ ਸਿੰਘ ਰਾਓ

Haryana
ਚੰਡੀਗੜ੍ਹ, 5 ਮਈ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਡਿਜੀਟਲ ਗਵਰਨੈਂਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਵੱਲੋਂ "ਸਮੁੱਚੀ ਆਨਲਾਈਨ ਛੁੱਟੀ ਪ੍ਰਬੰਧਨ ਪ੍ਰਣਾਲੀ" ਦੇ ਸ਼ੁਭਾਰੰਭ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਕਰਮਚਾਰੀਆਂ ਨੂੰ ਛੁੱਟੀ ਲੈਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਪ੍ਰਣਾਲੀ ਵੱਖ-ਵੱਖ ਕਿਸਮਾਂ ਦੇ ਐਨਐਚਐਮ ਕਰਮਚਾਰੀਆਂ ਦੀ ਛੁੱਟੀ ਲਈ ਬਿਨੈ-ਪੱਤਰ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਵਿਕਸਤ ਕੀਤੀ ਗਈ ਹੈ। ਇਹ ਪੋਰਟਲ [http://nrhmharyana.gov.in:90/leavenhm/] 'ਤੇ ਉਪਲਬਧ ਹੈ। ਐਨਐਚਐਮ ਹਰਿਆਣਾ ਇੱਕ ਅਜਿਹੇ ਆਧੁਨਿਕ ਮਨੁੱਖੀ ਸਰੋਤ ਤੰਤਰ ਦੇ ਨਿਰਮਾਣ ਲਈ ਵਚਨਬੱਧ ਹੈ, ਜੋ ਕੰਮ ਦੇ ਪ੍ਰਵਾਹ ਨੂੰ ਆਸਾਨ ਬਣਾਏ, ਪ੍ਰਸ਼ਾਸਨਿਕ ਬੋਝ ਨੂੰ ਘੱਟ ਕਰੇ ਅਤੇ ਸਮੇਂ ਸਿਰ ਮਨਜ਼ੂਰੀ ਯਕੀਨੀ ਬਣਾਏ। ਐਨਐਚਐਮ ਦੇ ਬੁਲਾਰੇ ਨੇ ਜਾਣਕਾਰੀ ਦ...
ਨਾਰੀ ਦੇ ਵਿਕਾਸ ਨਾਲ ਹੀ ਵਿਕਸਿਤ ਭਾਰਤ-2047 ਦਾ ਸੁਪਨਾ ਹੋਵੇਗਾ ਪੂਰਾ – ਨਾਇਬ ਸਿੰਘ ਸੈਣੀ

ਨਾਰੀ ਦੇ ਵਿਕਾਸ ਨਾਲ ਹੀ ਵਿਕਸਿਤ ਭਾਰਤ-2047 ਦਾ ਸੁਪਨਾ ਹੋਵੇਗਾ ਪੂਰਾ – ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 5 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ "ਸਸ਼ਕਤ ਨਾਰੀ, ਸਸ਼ਕਤ ਸਮਾਜ, ਸਸ਼ਕਤ ਰਾਸ਼ਟਰ" ਵਿਸ਼ੇ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸਾਂਝੇ ਯਤਨਾਂ ਹੇਠ ਆਯੋਜਿਤ ਸੈਮੀਨਾਰ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਨਾਰੀ ਦੇ ਵਿਕਾਸ ਨਾਲ ਹੀ ਵਿਕਸਿਤ ਭਾਰਤ-2047 ਦਾ ਸੁਪਨਾ ਪੂਰਾ ਹੋਵੇਗਾ। ਜਦੋਂ ਨਾਰੀ ਸ਼ਕਤੀਸ਼ਾਲੀ ਹੋਵੇਗੀ ਤਾਂ ਰਾਸ਼ਟਰ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਉਹ ਧਰਤੀ ਹੈ ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਮਹਾਭਾਰਤ ਦੌਰਾਨ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦੇ ਕੇ ਕਰਮ ਅਤੇ ਧਰਮ ਦਾ ਮਾਰਗ ਦਿਖਾਇਆ। ਮਹਾਭਾਰਤ ਦੀ ਜੰਗ ਸਿਰਫ਼ ਸੱਤਾ ਲਈ ਨਹੀਂ, ਸਗੋਂ ਬੇਇਨਸਾਫ਼ੀ ਦੇ ਵਿਰੁੱਧ ਲੜੀ ਗਈ ਸੀ। ਨਾਰੀ ਦੇ ਅਪਮਾਨ ਨੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ ਜਦੋਂ ਅਧਿਕਾਰਾਂ ਦਾ ਹਨਨ ਹੋਵੇ, ਉਦੋਂ ਚੁੱਪ ਰਹਿ...
ਮੁੱਖ ਮੰਤਰੀ ਨੇ 8 ਜੂਨ 2026 ਨੂੰ ਸੂਬੇ ਤੋਂ ਵਿਸ਼ਾਲ ਸੋਮਨਾਥ ਯਾਤਰਾ ਕੱਢਣ ਦੀ ਕੀਤੀ ਘੋਸ਼ਣਾ

ਮੁੱਖ ਮੰਤਰੀ ਨੇ 8 ਜੂਨ 2026 ਨੂੰ ਸੂਬੇ ਤੋਂ ਵਿਸ਼ਾਲ ਸੋਮਨਾਥ ਯਾਤਰਾ ਕੱਢਣ ਦੀ ਕੀਤੀ ਘੋਸ਼ਣਾ

Haryana
ਚੰਡੀਗੜ੍ਹ, 5 ਮਈ — ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦਿਆਂ ਕਿਹਾ ਕਿ 8 ਜੂਨ, 2026 ਨੂੰ ਸੂਬੇ ਤੋਂ ਇੱਕ ਵਿਸ਼ਾਲ ਸੋਮਨਾਥ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਸੋਮਨਾਥ ਮੰਦਰ ਸਾਡੀ ਅਟੁੱਟ ਆਸਥਾ, ਸੱਭਿਆਚਾਰਕ ਵਿਰਾਸਤ ਅਤੇ ਸਵੈ-ਮਾਣ ਦੇ ਪੁਨਰਜਾਗਰਣ ਦਾ ਪ੍ਰਤੀਕ ਹੈ। ਭਾਰਤ ਦੀ ਸੱਭਿਆਚਾਰਕ ਚੇਤਨਾ ਦੇ ਪ੍ਰਤੀਕ ਭਗਵਾਨ ਸ੍ਰੀ ਸੋਮਨਾਥ ਮਹਾਂਦੇਵ ਜਯੋਤਿਰਲਿੰਗ ਦੀ ਪਵਿੱਤਰ ਧਰਤੀ ਪ੍ਰਤੀ ਡੂੰਘੀ ਸ਼ਰਧਾ ਅਤੇ ਆਸਥਾ ਹੈ। ਭਾਰਤ ਸਰਕਾਰ ਵੱਲੋਂ 'ਸੋਮਨਾਥ ਸਵੈਮਾਨ ਉਤਸਵ - 1000 ਸਾਲ ਦੀ ਅਟੁੱਟ ਆਸਥਾ' ਦੇ ਤਹਿਤ 11 ਜਨਵਰੀ, 2027 ਤੱਕ ਇੱਕ ਸਾਲਾ ਰਾਸ਼ਟਰੀ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮੰਗਲਵਾਰ ਨੂੰ ਕੁਰੂਕਸ਼ੇਤਰ ਰੇਲਵੇ ਸਟੇਸ਼ਨ 'ਤੇ ਆਯੋਜਿਤ 'ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ' ਸਮਾਗਮ ਵਿੱਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਵਿਸ਼ੇਸ਼ ਰੇ...
ਦੇਸ਼ ਦੀ ਸਿਹਤ ਵਿਵਸਥਾ ਨੂੰ ਮਜਬੂਤ ਕਰ ਰਹੀ ਹੈ ਸੂਬਾ ਸਰਕਾਰ – ਆਰਤੀ ਸਿੰਘ ਰਾਓ

ਦੇਸ਼ ਦੀ ਸਿਹਤ ਵਿਵਸਥਾ ਨੂੰ ਮਜਬੂਤ ਕਰ ਰਹੀ ਹੈ ਸੂਬਾ ਸਰਕਾਰ – ਆਰਤੀ ਸਿੰਘ ਰਾਓ

Haryana
ਚੰਡੀਗੜ੍ਹ, 4 ਮਈ - ਹਰਿਆਣਾ ਸਰਕਾਰ ਨੇ ਫਰੀਦਾਬਾਦ ਜਿਲ੍ਹਾ ਦੇ ਪਿੰਡ ਪੱਲਾ ਸੇਹਤਪੁਰ ਵਿੱਚ ਇੱਕ ਅਰਬਨ ਹੈਲਥ ਸੈਂਟਰ ਦੇ ਨਿਰਮਾਣ ਲਈ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਹੈ।           ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਪਿੰਡ ਪੱਲਾ ਸੇਹਤਪੁਰ ਵਿੱਚ ਬਨਣ ਵਾਲੇ ਅਰਬਨ ਹੈਲਥ ਸੈਂਟਰ ਦੇ ਨਿਰਮਾਣ 'ਤੇ 22.33 ਕਰੋੜ ਰੁਪਏ ਖਰਚ ਹੋਣਗੇ।           ਆਰਤੀ ਸਿੰਘ ਰਾਓ ਨੇ ਦਸਿਆ ਕਿ ਇਸ ਸਿਹਤ ਅਦਾਰੇ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਗ੍ਰਾਮੀਣ ਖੇਤਰ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਵਧੇਗੀ, ਸਗੋ ਵੱਡੇ ਹਸਪਤਾਲਾਂ 'ਤੇ ਵੀ ਦਬਾਅ ਘੱਟ ਹੋਵੇਗਾ। ਇਸ ਨਾਲ ਲੋਕਾਂ ਨੂੰ ਸਮੇਂ 'ਤੇ ਇਲਾਜ ਮਿਲ ਸਕੇਗਾ ਅਤੇ ਸੂਬੇ ਦੀ ਸਿਹਤ ਵਿਵਸਥਾ ਨੂੰ ਹੋਰ ਮਜਬੂਤੀ ਮਿਲੇਗੀ।           ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਸਿਹਤ ਢਾਂਚੇ ਨੂੰ ਮਜਬੂਤ ਕਰਨ,&n...
ਉਦਯੋਗ ਅਤੇ ਵਣਜ ਮੰਤਰੀ ਰਾਓ ਰਨਬੀਰ ਸਿੰਘ ਨੇ ਗੁਰੂਗ੍ਰਾਮ ਵਿੱਚ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰਗ

ਉਦਯੋਗ ਅਤੇ ਵਣਜ ਮੰਤਰੀ ਰਾਓ ਰਨਬੀਰ ਸਿੰਘ ਨੇ ਗੁਰੂਗ੍ਰਾਮ ਵਿੱਚ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰਗ

Haryana
ਚੰਡੀਗੜ੍ਹ, 4 ਮਈ- ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਸੋਮਵਾਰ ਨੂੰ ਗੁਰੂਗ੍ਰਾਮ ਸਥਿਤ ਲੋਕ ਨਿਰਮਾਣ ਵਿਭਾਗ ਵਿਸ਼ਰਾਮ ਗ੍ਰਹਿ ਵਿੱਚ ਜੀਐਮਡੀਏ ਅਤੇ ਨਗਰ ਨਿਗਮ ਗੁਰੂਗ੍ਰਾਮ ਦੇ ਅਧਿਕਾਰਿਆਂ ਨਾਲ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸ਼ਹਿਰ ਦੀ ਮੂਲਭੂਤ ਸਹੂਲਤਾਂ ਜਿਵੇਂ ਸਫਾਈ, ਡ੍ਰੇਨੇਜ, ਸੜਕ ਅਤੇ ਇੰਫ੍ਰਾਸਟ੍ਰਕਚਰ ਅਤੇ ਪੀਣ ਦੇ ਪਾਣੀ ਦੀ ਸਪਲਾਈ ਦੀ ਵਿਸਥਾਰ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਜੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਸੀ ਮੀਣਾ ਅਤੇ ਨਿਗਮ ਕਮੀਸ਼ਨਰ ਪ੍ਰਦੀਪ ਦਹੀਆ ਸਮੇਤ ਦੋਹਾਂ ਵਿਭਾਗਾਂ ਦੇ ਅਧਿਕਾਰੀਗਣ ਮੌਜ਼ੂਦ ਸਨ। ਮੀਟਿੰਗ ਵਿੱਚ ਮੰਤਰੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿੱਚ ਵਿਕਾਸ ਕੰਮਾਂ ਦੀ ਗਤੀ ਤੇਜ ਕੀਤੀ ਜਾਵੇ ਅਤੇ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮਾਨਸੂਨ ਤੋਂ ਪਹਿਲਾਂ ਜਲਭਰਾਵ ਦੀ ਸਮੱਸਿਆ ਦੇ ਸਥਾਈ ਹੱਲ 'ਤੇ ਜੋਰ ਦਿੱਤਾ। ਜਲਭਰਾਵ ਨਾਲ ਨਿਪਟਨ ਲਈ ...
ਪ੍ਰਧਾਨ ਮੰਤਰੀ ਦੀ ਪਾਰਦਰਸ਼ੀ ਸ਼ਾਸਨ, ਜਨਹਿਤੈਸ਼ੀ ਅਤੇ ਵਿਕਾਸਪੱਖੀ ਨੀਤੀਆਂ ‘ਤੇ ਜਨਤਾ ਨੇ ਲਗਾਈ ਮੋਹਰ – ਵਿਪੁਲ ਗੋਇਲ

ਪ੍ਰਧਾਨ ਮੰਤਰੀ ਦੀ ਪਾਰਦਰਸ਼ੀ ਸ਼ਾਸਨ, ਜਨਹਿਤੈਸ਼ੀ ਅਤੇ ਵਿਕਾਸਪੱਖੀ ਨੀਤੀਆਂ ‘ਤੇ ਜਨਤਾ ਨੇ ਲਗਾਈ ਮੋਹਰ – ਵਿਪੁਲ ਗੋਇਲ

Haryana
ਚੰਡੀਗੜ੍ਹ, 4 ਮਈ - ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਦੀ ਜਨਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਰਕਾਰ ਦੀਆਂ ਜਨਹਿਤੈਸ਼ੀ ਨੀਤੀਆਂ, ਪਾਰਦਰਸ਼ੀ ਸ਼ਾਸਨ, ਸੁਸ਼ਾਸਨ ਅਤੇ ਵਿਕਾਸਪੱਖੀ ਨੀਤੀਆਂ 'ਤੇ ਮੋਹਰ ਲਗਾਈ ਹੈ। ਇਸ ਲਈ ਇਨ੍ਹਾਂ ਤਿੰਨਾਂ ਰਾਜਾਂ ਦੀ ਜਨਤਾ ਵਧਾਈ ਦੀ ਪਾਤਰ ਹੈ। ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਜਨਤਾ ਨੇ ਪਹਿਲਾਂ ਹੀ ਫੀਡਬੈਕ ਦੇ ਦਿੱਤਾ ਸੀ ਅਤੇ ਹੁਣ ਵੋਟ ਪਾ ਕੇ ਪੂਰਨ ਬਹੁਮਤ ਦੇਣ ਦਾ ਕਾਰਜ ਕੀਤਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਨਤਾ ਵਿਰੋਧੀ ਸਰਕਾਰਾਂ ਤੋਂ ਪਰੇਸ਼ਾਨ ਸੀ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਸੁਕ ਸੀ। ਅੱਜ ਦੇਸ਼ ਦੇ ਸਾਰੇ ਰਾਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਵਿਕਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਾ...
ਪਲਵਲ ਤੋਂ ਚੱਲਣ ਵਾਲੀਆਂ ਲੋਕਲ ਟ੍ਰੇਨਾਂ ਦਾ ਮਥੁਰਾ ਅਤੇ ਕੋਸੀ ਕਲਾਂ ਤੱਕ ਕੀਤਾ ਗਿਆ ਵਿਸਤਾਰ – ਖੇਡ ਰਾਜ ਮੰਤਰੀ ਗੌਰਵ ਗੌਤਮ

ਪਲਵਲ ਤੋਂ ਚੱਲਣ ਵਾਲੀਆਂ ਲੋਕਲ ਟ੍ਰੇਨਾਂ ਦਾ ਮਥੁਰਾ ਅਤੇ ਕੋਸੀ ਕਲਾਂ ਤੱਕ ਕੀਤਾ ਗਿਆ ਵਿਸਤਾਰ – ਖੇਡ ਰਾਜ ਮੰਤਰੀ ਗੌਰਵ ਗੌਤਮ

Haryana
ਚੰਡੀਗੜ੍ਹ, 2 ਮਈ- ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਦੇ ਸਾਰਥਕ ਯਤਨਾਂ ਸਦਕਾ ਜ਼ਿਲ੍ਹਾ ਪਲਵਲ ਵਿੱਚ ਰੇਲ ਸੇਵਾਵਾਂ ਦੇ ਵਿਸਤਾਰ ਨੂੰ ਲੈ ਕੇ ਅਹਿਮ ਕਦਮ ਚੁੱਕੇ ਗਏ ਹਨ, ਜਿਸ ਨਾਲ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ। ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਸਰਕਾਰ ਆਪਣੇ ਸੰਕਲਪਾਂ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਲਵਲ ਸਟੇਸ਼ਨ ਤੋਂ ਚੱਲਣ ਵਾਲੀ ਲੋਕਲ ਟ੍ਰੇਨ ਸੰਖਿਆ 64016/64019 ਦਾ ਮਥੁਰਾ ਸਟੇਸ਼ਨ ਤੱਕ ਅਤੇ 64082/64051 ਦਾ ਕੋਸੀ ਕਲਾਂ ਸਟੇਸ਼ਨ ਤੱਕ ਵਿਸਤਾਰ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਵਿਸ਼ੇਸ਼ ਤੌਰ 'ਤੇ ਸ਼ਾਮ ਦੇ ਸਮੇਂ ਸਫਰ ਕਰਨ ਵਾਲੇ ਰੋਜ਼ਾਨਾ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਇਸ ਰੇਲ ਸੇਵਾ ਵਿਸਤਾਰ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਧੰਨਵਾਦ ਪ੍ਰਗਟਾਇਆ। ਮੰਤਰੀ ਨੇ ਕਿਹਾ ਕਿ ਟ੍ਰੇਨਾਂ ਦੇ ਸੰਚਾਲਨ ਅਤੇ ਉਨ੍ਹਾਂ ਦੇ ਵਿਸਤਾਰ ਨਾਲ ਪਲਵਲ,&...
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੇਵਾੜੀ ਵਿੱਚ ਖਤਮ ਕਰਵਾਇਆ ਧਰਨਾ, 200 ਬੈੱਡਾਂ ਦਾ ਹਸਪਤਾਲ ਅਤੇ ਆਯੁਰਵੈਦਿਕ ਕਾਲਜ ਬਣਵਾਉਣ ਦਾ ਦਿੱਤਾ ਭਰੋਸਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੇਵਾੜੀ ਵਿੱਚ ਖਤਮ ਕਰਵਾਇਆ ਧਰਨਾ, 200 ਬੈੱਡਾਂ ਦਾ ਹਸਪਤਾਲ ਅਤੇ ਆਯੁਰਵੈਦਿਕ ਕਾਲਜ ਬਣਵਾਉਣ ਦਾ ਦਿੱਤਾ ਭਰੋਸਾ

Haryana
ਚੰਡੀਗੜ੍ਹ, 2 ਮਈ — ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਹੈ। ਰੇਵਾੜੀ ਦੌਰੇ ਦੌਰਾਨ ਉਨ੍ਹਾਂ ਨੇ ਐੱਨ.ਐੱਚ.-71 ਦੇ ਨੇੜੇ ਪਿੰਡ ਰਾਮਗੜ੍ਹ ਭਗਵਾਨਪੁਰ ਵਿੱਚ 17 ਜੂਨ 2025 ਤੋਂ ਚੱਲ ਰਹੇ ਧਰਨੇ ਨੂੰ ਮੌਕੇ 'ਤੇ ਪਹੁੰਚ ਕੇ ਖ਼ਤਮ ਕਰਵਾਇਆ। ਮੁੱਖ ਮੰਤਰੀ ਨੇ ਧਰਨਾਕਾਰੀ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਪਿੰਡ ਦੇ ਕੋਲ ਢੁਕਵੀਂ ਜ਼ਮੀਨ ਉਪਲਬਧ ਹੋਣ 'ਤੇ 200 ਬਿਸਤਰਿਆਂ ਦਾ ਆਧੁਨਿਕ ਹਸਪਤਾਲ ਅਤੇ ਆਯੁਰਵੈਦਿਕ ਕਾਲਜ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਵਿੱਚ ਇੱਕ ਆਧੁਨਿਕ ਖੇਡ ਸਟੇਡੀਅਮ ਅਤੇ ਵਾਟਰ ਵਰਕਸ (ਜਲਘਰ) ਦੇ ਨਿਰਮਾਣ ਦਾ ਵੀ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸੰਘਰਸ਼ ਕਮੇਟੀ ਦੇ ਮੈਂਬਰ ਪਹਿਲਾਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਸੰਤ ਕਬੀਰ ਕੁਟੀਰ' ਵਿਖੇ ਮੁੱਖ ਮੰਤਰੀ ਨੂੰ ਮਿਲੇ ਸਨ। ਉਸ ਸਮੇਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਉਹ ਰੇਵਾੜੀ ਦ...
ਆਰਥਿਕ ਵਿਕਾਸ ਦੇ ਨਾਲ-ਨਾਲ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ ਹਰਿਆਣਾ ਸਰਕਾਰ – ਮੁੱਖ ਮੰਤਰੀ

ਆਰਥਿਕ ਵਿਕਾਸ ਦੇ ਨਾਲ-ਨਾਲ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ ਹਰਿਆਣਾ ਸਰਕਾਰ – ਮੁੱਖ ਮੰਤਰੀ

Haryana
ਚੰਡੀਗੜ੍ਹ, 2 ਮਈ -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸੰਤਾਂ ਅਤੇ ਸੂਰਬੀਰਾਂ ਦੀ ਧਰਤੀ ਹੈ, ਜਿਸਦੀ ਸੰਸਕ੍ਰਿਤੀ ਵਿੱਚ ਸੇਵਾ, ਤਿਆਗ ਅਤੇ ਧਰਮ ਦਾ ਵਿਸ਼ੇਸ਼ ਸਥਾਨ ਹੈ। ਹਰਿਆਣਾ ਸਰਕਾਰ ਆਪਣੀ ਸੰਸਕ੍ਰਿਤੀ ਦੇ ਅਨੁਰੂਪ ਸੂਬੇ ਵਿੱਚ ਆਰਥਿਕ ਵਿਕਾਸ ਦੇ ਨਾਲ-ਨਾਲ ਸੱਭਿਆਚਾਰਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਸ਼ਨੀਵਾਰ ਨੂੰ ਰੇਵਾੜੀ ਦੇ ਗੋਕਲਪੁਰਾ ਸ਼ਿਵ ਮੰਦਰ ਆਸ਼ਰਮ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਤੀਰਥ ਸਥਾਨਾਂ ਦੀ ਯਾਤਰਾ ਕਰਵਾਉਣ ਸਮੇਤ ਹੋਰ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੋਕਲਪੁਰਾ ਦਾ ਪ੍ਰਾਚੀਨ ਸ਼ਿਵ ਮੰਦਰ ਆਸ਼ਰਮ ਸਾਡੀ ਸਨਾਤਨ ਸੰਸਕ੍ਰਿਤੀ, ਆਸਥਾ ਅਤੇ ਪਰੰਪਰਾਵਾਂ ਦਾ ਜੀਵੰਤ ਕੇਂਦਰ ਹੈ। ਮਹਾਭਾਰਤ ਕਾਲ ਵਿੱਚ ਨਿਰਮਿਤ ਇੱਥੋਂ ਦਾ ਪ੍ਰਾਚੀਨ ਸ...
ਲੋਹਗੜ੍ਹ ਸਮਾਰਕ ਬਣੇਗਾ ਵਿਰਾਸਤ ਅਤੇ ਪ੍ਰੇਰਣਾ ਦਾ ਕੇਂਦਰ – ਕੇਂਦਰੀ ਮੰਤਰੀ ਮਨੋਹਰ ਲਾਲ

ਲੋਹਗੜ੍ਹ ਸਮਾਰਕ ਬਣੇਗਾ ਵਿਰਾਸਤ ਅਤੇ ਪ੍ਰੇਰਣਾ ਦਾ ਕੇਂਦਰ – ਕੇਂਦਰੀ ਮੰਤਰੀ ਮਨੋਹਰ ਲਾਲ

Haryana
ਚੰਡੀਗੜ੍ਹ, 2 ਮਈ — ਕੇਂਦਰੀ ਆਵਾਸ, ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਫਾਊਂਡੇਸ਼ਨ ਟ੍ਰਸਟ ਦੇ ਪ੍ਰਧਾਨ, ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਵਿੱਚ ਟ੍ਰਸਟ ਦੀ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਯਮੁਨਾਨਗਰ ਦੇ ਲੋਹਗੜ੍ਹ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਸੀ। ਟ੍ਰਸਟ ਦੇ ਸੰਸਥਾਪਕ ਮੈਂਬਰ, ਸਾਬਕਾ ਕੈਬਨਿਟ ਮੰਤਰੀ ਸ੍ਰੀ ਕੰਵਰ ਪਾਲ ਗੁੱਜਰ ਅਤੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਭਾਟੀਆ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਪ੍ਰਧਾਨ ਸ੍ਰੀ ਮਨੋਹਰ ਲਾਲ ਨੇ ਪਹਿਲਾਂ ਲਏ ਗਏ ਪ੍ਰਮੁੱਖ ਫੈਸਲਿਆਂ ਦੇ ਲਾਗੂ ਹੋਣ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਮਾਰਕ ਪ੍ਰੋਜੈਕਟ, ਟ੍ਰਸਟ ਦੀਆਂ ਗਤੀਵਿਧੀਆਂ, ਉਸਾਰੀ ਕਾਰਜ, ਪ੍ਰਤਿਮਾ ਦੇ ਡਿਜ਼ਾਈਨ ਅਤੇ ਵਿੱਤੀ ਪ੍ਰਬੰਧਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਨੂੰ ਉੱਚਤਮ ਗੁਣਵੱਤਾ ਦੇ ਮਿਆਰਾਂ ਨਾਲ ਪੂਰਾ ਕੀਤ...