
ਪੰਜਾਬ ਨੂੰ ਮਿਲਿਆ ਬੈਸ ਗ੍ਰੀਨ ਸਟੇਟ ਦਾ ਐਵਾਰਡ
ਨਵੀਂ ਦਿੱਲੀ, 4 ਫਰਵਰੀ : ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਵਲੋਂ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਸਟੇਟ ਨੂੰ 'ਬੈਸਟ ਗ੍ਰੀਨ ਸਟੇਟ' ਅਤੇ 'ਬੈਸਟ ਗ੍ਰੀਨ ਡਿਸਟ੍ਰਿਕਟ' ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਸਕੂਲਾਂ ਵਿਚ ਵਾਤਾਵਰਣ ਲਈ ਦਿੱਤੀ ਜਾਂਦੀ ਚੰਗੀ ਸਿੱਖਿਆ ਅਤੇ ਸਕੂਲਾਂ ਦੇ ਚੰਗੇ ਵਾਤਾਵਰਣ ਦਾ ਮੁਆਇਨਾ ਕਰਕੇ ਦਿੱਤੇ ਗਏ ਹਨ।ਅੱਜ ਦੇ ਸਮਾਗਮ ਦੌਰਾਨ ਪ੍ਰਸਿੱਧ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੀ ਐਸ ਈ ਦੀ ਮੁਖੀ ਸੁਨੀਤਾ ਨਰਾਇਣ ਨੇ ਪੁਰਸਕਾਰ ਸੌਂਪੇ। ਪੰਜਾਬ ਵਲੋਂ ਪੁਰਸਕਾਰ ਹਾਸਲ ਕਰਨ ਲਈ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਕਾਰਜਕਾਰੀ ਡਾਇਰੈਕਟਰ ਇੰਜ. ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਸਮਾਗਮ ਵਿਚ ਪਹੁੰਚੇ।ਸੀ ਐਸ ਈ ਵਲੋਂ ਇਨ੍ਹਾਂ ਪੁਰਸਕਾਰਾਂ ਲਈ ਦੇਸ਼ ਭਰ ਦੇ ਸਕੂਲਾਂ ਦਾ ਮੁਲਾਂਕਣ ਕੀਤਾ ਗਿਆ। ਇਨ੍ਹਾਂ ਵਿਚੋਂ 11917 ਸਕੂਲ ਨਿਰਧਾਰਤ ਮਾਪਦੰਡਾਂ 'ਤੇ ਪੂਰੇ ਉੱਤਰੇ ਹਨ। ਇਨ੍ਹਾਂ ਵਿਚੋਂ 7406 ਸਕੂਲ ਇਕੱਲੇ ਪੰਜਾਬ ਦੇ ਹੀ ਹਨ, ਜੋ ਕਿ ਪੂਰੇ ਦੇਸ਼ ਦ...