
ਜਾਅਲੀ ਵੀਜਿਆਂ ਵਾਲਾ ਇਕ ਹੋਰ ਏਜੰਟ ਪੁਲੀਸ ਦੇ ਅੜਿੱਕੇ
ਨਵੀਂ ਦਿੱਲੀ : ਪੰਜਾਬ ਵਿਚ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਮ 'ਤੇ ਲੋਕਾਂ ਦੀ ਲੁੱਟ ਦਾ ਸਿਲਸਲਾ ਅਜੇ ਵੀ ਜਾਰੀ ਹੈ। ਅੱਜ ਦਿੱਲੀ ਏਅਰਪੋਰਟ ਉੱਪਰ ਇਕ ਹੋਰ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਨੌਜਵਾਨਾਂ ਨੁੰ ਗੁੰਮਰਾਹ ਕਰਕੇ ਮੋਟੀ ਲੁੱਟ ਕਰ ਰਿਹਾ ਸੀ। ਇਸ ਏਜੰਟ ਵਲੋਂ ਨੌਜਵਾਨਾਂ ਦੇ ਜਾਅਲੀ ਵੀਜ਼ੇ ਲਗਵਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਸੀ। ਇਥੋਂ ਤੱਕ ਕਿ ਇਸ ਏਜੰਟ ਦਾ ਆਪਣਾ ਵੀਜ਼ਾ ਵੀ ਜਾਅਲੀ ਪਾਇਆ ਗਿਆ।ਅੰਬਾਲਾ ਦੇ ਰਹਿਣ ਵਾਲਾ ਏਜੰਟ ਗੁਰਜਸ ਸਿੰਘ ਨੂੰ ਨੀਦਰਲੈਂਡ ਤੋਂ ਡਿਪੋਟ ਕਰ ਦਿੱਤਾ ਗਿਆ। ਜਦੋਂ ਦਿੱਲੀ ਦੇ ਏਅਰਪੋਰਟ 'ਤੇ ਪਹੁੰਚਿਆ ਤਾਂ ਉਸਦੇ ਕਾਗਜ ਪੱਤਰ ਚੈੱਕ ਕੀਤੇ ਗਏ। ਜਦੋਂ ਅਧਿਕਾਰੀਆਂ ਨੇ ਉਸਦਾ ਪਾਸਪੋਰਟ ਦੇਖਿਆ ਤਾਂ ਪਾਸਪੋਰਟ ਉੱਪਰ ਗੁਆਟੇਮਾਲਾ ਦਾ ਜਾਅਲੀ ਵੀਜਾ ਲੱਗਿਆ ਹੋਇਆ ਸੀ। ਵੀਜ਼ਾ ਜਾਅਲੀ ਪਾਏ ਜਾਣ 'ਤੇ ਅਧਿਕਾਰੀਆਂ ਨੇ ਇਹ ਏਜੰਟ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਏਜੰਟ ਨੇ ਹੋਰ ਕਿੰਨੇ ਕੁ ਨੌਜਵਾਨਾਂ ਨਾਲ ਠੱਗੀ ਮਾਰੀ ਹੈ।ਪੰਜਾਬ ਦੇ ਅਨੇਕਾਂ ਏਜੰਟਾਂ ਦੀ ਠੱਗੀ ਸਾਹਮਣੇ ਆਉਣ ਦੇ ਬਾਵਜੂਦ ਵੀ ਲੋਕ ਵਿਦੇਸ਼ਾਂ ਦੇ ਲਾਲਚ ਵਿਚ ਠੱਗੇ ਜਾ ਰਹ...