
ਤਿਉਹਾਰਾਂ ਦੌਰਾਨ ਬੇਲੋੜੀ ਮਠਿਆਈ ਖਾਣ ਤੋਂ ਬਾਅਦ ਸਰੀਰ ਨੂੰ ਡਿਟੌਕਸੀਫਾਈ ਕਿਵੇਂ ਕਰੀਏ?
ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਇੱਥੇ ਕੋਈ ਵੀ ਤਿਉਹਾਰ ਮਿਠਾਈਆਂ ਤੋਂ ਬਿਨਾਂ ਅਧੂਰਾ ਹੈ। ਜਦੋਂ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਦੀ ਗੱਲ ਹੋਵੇ ਤਾਂ ਅਸੀਂ ਨਾਂਹ-ਨਾਂਹ ਕਰਦੇ ਹੋਏ ਵੀ ਬਹੁਤ ਸਾਰੀਆਂ ਮਿਠਾਈਆਂ ਅਤੇ ਪਕਵਾਨ ਖਾ ਲੈਂਦੇ ਹਾਂ।ਜ਼ਿਆਦਾ ਮਾਤਰਾ ਵਿੱਚ ਮਿਠਾਈ ਅਤੇ ਪਕਵਾਨ ਖਾਣ ਨਾਲ ਹਾਜ਼ਮਾ ਖਰਾਬ ਹੋ ਸਕਦਾ ਹੈ। ਇਸ ਨਾਲ ਕਈ ਵਾਰ ਬਦਹਜ਼ਮੀ, ਪੇਟ ਦਰਦ ਅਤੇ ਮਤਲੀ ਦੀ ਸਮੱਸਿਆ ਹੋ ਸਕਦੀ ਹੈ। ਅਸਲ ਵਿੱਚ ਇਨ੍ਹਾਂ ਇੱਕ-ਦੋ ਦਿਨਾਂ ਵਿੱਚ ਸਾਡੇ ਸਰੀਰ ਵਿੱਚ ਇੰਨਾ ਸਾਰਾ ਮੈਦਾ, ਖੰਡ ਅਤੇ ਚਰਬੀ ਜਮ੍ਹਾ ਹੋ ਜਾਂਦੀ ਹੈ ਕਿ ਇਹ ਸਰੀਰ ਵਿੱਚ ਜ਼ਹਿਰ ਵਾਂਗ ਪ੍ਰਤੀਕਿਰਿਆ ਕਰਦੀ ਹੈ। ਬਹੁਤ ਮਿੱਠਾ ਅਤੇ ਨਮਕੀਨ ਖਾਣ ਨਾਲ ਬਲੱਡ ਸ਼ੂਗਰ ਲੈਵਲ ਅਤੇ ਬੀ.ਪੀ. ਵੱਧ ਜਾਂਦੇ ਹਨ। ਇਸ ਲਈ ਸਰੀਰ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਨਤੀਜੇ ਵਜੋਂ ਉਲਟੀ ਅਤੇ ਪੇਟ ਖਰਾਬ ਦੀ ਸਮੱਸਿਆ ਹੋ ਸਕਦੀ ਹੈ।ਜੇ ਅਸੀਂ ਚਾਹੀਏ ਤਾਂ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿੱਚ ਕੁਝ ਬਦਲਾਅ ਕਰਕੇ ਸਰੀਰ ਨੂੰ ਇਸ ਡੀਟੌਕਸ ਕਰ ਸਕਦੇ ਹਾਂ। ਇਸ ਨਾਲ ਅਸੀਂ ਕਿਸੇ ਵੀ ਅਣਚਾਹੀ ਸਥਿਤੀ ਤੋਂ ...