
ਦਲਜੀਤ ਦੋਸਾਂਝ ਨੂੰ ਵੀ ਹੋ ਗਿਆ ਨੋਟਿਸ ਜਾਰੀ
ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੁਸਾਂਝ ਦਾ ਇੰਡੀਆ ਟੂਰ ਵੀ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਹੁਣ ਇਕ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਦਲਜੀਤ ਦੁਸਾਂਝ ਨੂੰ ਲੀਗਲ ਨੋਟਿਸ ਭੇਜ ਕੇ ਸ਼ੋ ਦੀਆਂ ਟਿਕਟਾਂ ਵਿਚ ਧੋਖਾਧੜੀ ਦੇ ਦੋਸ਼ ਲਾਏ ਗਏ ਹਨ। ਦਲਜੀਤ ਦਾ ਨਵੀਂ ਦਿੱਲੀ ਵਿਖੇ ਲਾਈਵ ਸ਼ੋ 26 ਅਕਤੂਰ ਨੂੰ ਹੋ ਰਿਹਾ ਹੈ।ਦਲਜੀਤ ਦੋਸਾਂਝ ਦੀ ਫੈਨ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਦਮਾ ਕਪੂਰ ਨੇ ਲੀਗਲ ਨੋਟਿਸ ਭੇਜ ਕੇ ਦੋਸ਼ ਲਾਇਆ ਹੈ ਕਿ ਦਲਜੀਤ ਦੇ ਸ਼ੋ ਦੀਆਂ ਟਿਕਟਾਂ ਵਿਚ ਹੇਰਾਫੇਰੀ ਕੀਤੀ ਗਈ ਹੈ ਜੋ ਕਿ ਵਪਾਰਕ ਕਾਨੂੰਨਾਂ ਦੀ ਉਲੰਘਣਾ ਹੈ। ਇਸ ਦੇ ਨਾਲ ਵਿਦਿਆਰਥਣ ਨੇ ਦੋਸ਼ ਲਾਇਆ ਕਿ ਇਹ ਕਸਟਮਰ ਰਾਈਟਸ ਦੀ ਵੀ ਉਲੰਘਣਾ ਹੈ। ਉਸ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਹੀ ਸ਼ੋ ਦੀਆਂ ਟਿਕਟਾਂ ਦੀ ਬਲੈਕ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਟੈਕਸ ਚੋਰੀ ਵੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਟਿਕਟਾਂ ਓਪਨ ਹੋਣ ਦਾ ਸਮਾਂ 12 ਸਤੰਬਰ ਦੁਪਹਿਰ ਇਕ ਵਜੇ ਰੱਖਿਆ ਗਿਆ ਸੀ, ਜਦਕਿ ਇਸ ਸ਼ੋ ਦੇ ਪ੍ਰਬੰਧਕਾਂ ਵਲੋਂ ਇਕ ਵਜੇ ਤੋਂ ਪਹਿਲਾਂ ਹੀ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱ...