
ਕੈਨੇਡਾ ਦੇ ਵਰਕ ਪਰਮਿਟ ਦਾ ਨਵਾਂ ਇਨੋਵੇਸ਼ਨ ਪ੍ਰੋਗਰਾਮ। ਐਲ ਐਮ ਆਈ ਏ ਦੀ ਲੋੜ ਨਹੀਂ
ਓਟਾਵਾ : ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਸਕਿਲਡ ਵਰਕਰਾਂ ਨੂੰ ਬੁਲਾਉਣ ਲਈ ਵਰਕਰ ਪਰਮਿਟ ਦਾ ਨਵਾਂ ਪਾਈਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿਚ ਐਲ ਐਮ ਆਈ ਏ ਲੈਣ ਦੀ ਜਰੂਰਤ ਨਹੀਂ ਹੋਵੇਗੀ। ਕੈਨੇਡਾ ਸਰਕਾਰ ਵਲੋਂ ਦੋ ਸਾਲ ਲਈ ਸ਼ੁਰੂ ਕੀਤੇ ਗਏ ਗਲੋਬਲ ਹਾਈਪਰ ਗਰੋਥ ਪ੍ਰੋਜੈਕਟ ਅਧੀਨ ਕੈਨੇਡਾ ਦੀਆਂ ਕੁੱਝ ਕੰਪਨੀਆਂ ਨੂੰ ਇਹ ਛੋਟ ਦੇ ਦਿੱਤੀ ਗਈ ਹੈ ਕਿ ਉਹ ਬਿਨਾਂ ਐਲ ਐਮ ਆਈ ਏ ਤੋਂ ਵੀ ਵਿਦੇਸ਼ਾਂ ਤੋਂ ਸਕਿਲਡ ਨੌਜਵਾਨਾਂ ਨੂੰ ਬੁਲਾ ਸਕਦੇ ਨੇ। ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਦੱਸਿਆ ਕਿ ਕੈਨੇਡਾ ਦੀਆਂ ਕੰਪਨੀਆਂ ਵਿਚ ਵਧੀਆ ਕੰਮ ਕਰਨ ਵਾਲੇ ਮਾਹਿਰ ਨੌਜਵਾਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਨਾਲ ਕੈਨੇਡਾ ਦੀਆਂ ਕੰਪਨੀਆਂ ਦੀ ਸਥਿੱਤੀ ਵਿਚ ਹੋਰ ਸੁਧਾਰ ਆਵੇਗਾ। ਵਰਕ ਪਰਮਿਟ ਦੇ ਇਸ ਨਵੇਂ ਪ੍ਰੋਗਰਾਮ ਤਹਿਤ ਵਰਕ ਪਰਮਿਟ ਅਪਲਾਈ ਕਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਨੂੰ ਓਪਨ ਵਰਕ ਪਰਮਿਟ ਜਾਰੀ ਕੀਤਾ ਜਾਵੇਗਾ।ਇਸ ਨਵੇਂ ਇਨੋਵੇਸ਼ਨ ਪ੍ਰੋਗਰਾਮ ਤਹਿਤ ਚੁਣੀਆਂ ਹੋਈਆਂ ਕੰਪਨੀਆਂ ਵਿਚੋਂ ਕੋਈ ਵੀ ਕੰਪਨੀ ਆਪਣਾ ਜੌਬ ਲੈਟਰ ਦੇ ਸਕਦੀ ਹੈ। ਉਹ ਨੌਜਵਾਨ ਜੌਬ ਲੈਟਰ ਨਾਲ ਹੀ ਸਿੱਧਾ ਵਰਕ ਪਰਮਿਟ ਅਪਲਾਈ ਕਰ ਸ...