ਬੈਗ ਮੁਕਤ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰਵਾਇਆ ਗਿਆ ਯੋਗਾ
ਫਾਜ਼ਿਲਕਾ 26 ਜੁਲਾਈਬੈਗ ਫਰੀ ਪ੍ਰੋਗਰਾਮ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲਾਂ ਅੰਦਰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਸਕੂਲਾਂ ਅੰਦਰ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿਚ ਕਾਫੀ ਉਤਸੁਕਤਾ ਨਾਲ ਭਾਗ ਲਿਆ ਜਾ ਰਿਹਾ ਹੈ। ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰਦੇ ਹਨ । ਹੁਨਰ ਨੂੰ ਵਧਾਉਣ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਕਰਨਾ ਦੇ ਉਦੇਸ਼ ਤਹਿਤ ਦਿਵਸ ਮਨਾਇਆ ਜਾ ਰਿਹਾ ਹੈ । ਇਸ ਦਿਵਸ ਮੌਕੇ ਬੱਚਿਆਂ ਨੂੰ ਖੇਡ ਗਤੀਵਿਧੀਆਂ ਦੇ ਨਾਲ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਮੁਹਿਮ ਨਾਲ ਵੀ ਜੋੜਿਆ ਗਿਆ|ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਰਾਧੇ ਸ਼ਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਤਕਨੀਕੀ ਯੁਗ ਅਤੇ ਤਣਾਅ ਭਰੇ ਮਾਹੌਲ ਵਿਚ ਬਚਿਆਂ ਨੂੰ ਸਕੂਲਾਂ ਵਿਚ ਦੌਸਤਾਨਾ ਮਾਹੌਲ ਅਤੇ ਖੁਸ਼ੀਆ ਭਰਿਆ ਵਾਤਾਵਰਣ ਪ੍ਰਦਾਨ ਕਰਨਾ ਇਕ ਚੁਣੋਤੀ ਹੈ, ਇਸੇ ਤਹਿਤ ਬੈਗ ਫਰੀ ਮੁਹਿੰਮ ਨੂੰ ਉਲੀਕ ਕੇ ਸਕੂਲਾਂ ਵਿਚ ...