Monday, October 5Malwa News
Shadow

Tag: breaking news

ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਵਿਕਾਸ ਲਈ ਮਹੱਤਵਪੂਰਨ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ

ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਵਿਕਾਸ ਲਈ ਮਹੱਤਵਪੂਰਨ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ

Hot News
ਫਿਰੋਜ਼ਪੁਰ, 17 ਜੁਲਾਈ 2026      ਵਿਧਾਇਕ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਫਿਰੋਜ਼ਪੁਰ ਹਲਕੇ ਦੇ ਵਿਕਾਸ ਲਈ ਖਾਈ ਫ਼ੇਮੇ ਕੀ ਅਤੇ ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ ਵਿਖ਼ੇ ਮਹੱਤਵਪੂਰਨ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ।      ਵਿਧਾਇਕ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਖਾਈ ਫੇਮੇ ਕੀ ਵਿਖੇ 35×35 ਫੁੱਟ ਸਟੀਲ ਕਵਰ ਸ਼ੈਡ ਲਾਗਤ ਕਰੀਬ 7.69 ਲੱਖ ਰੁਪਏ ਦਾ ਉਦਘਾਟਨ ਕੀਤਾ ਗਿਆ। ਖਾਈ ਫੇਮੇ ਕੀ ਵਿਖੇ ਖ਼ਰੀਦ ਕੇਂਦਰ ਵਿਖ਼ੇ ਟਾਵਰ ਲਾਈਟਾਂ ਜਿੰਨਾ ਦੀ ਲਾਗਤ ਕਰੀਬ 16.16 ਲੱਖ ਰੁਪਏ ਹੈ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ 50×75 ਫੁੱਟ ਸਟੀਲ ਕਵਰ ਸ਼ੈਡ  ,  ਜੋ ਕਰੀਬ 39.95 ਲੱਖ ਰੁਪਏ ਨਾਲ ਤਿਆਰ ਹੋਵੇਗਾ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ|       ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਇਲਾਕੇ ਦੇ ਕਿਸਾਨਾਂ, ਆੜ੍ਹਤੀਆਂ ਅਤੇ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕ...
ਹਲਕਾ ਸ਼ਾਮਚੁਰਾਸੀ ਵਿੱਚ ਹਰਗੜ੍ਹ ਅਤੇ ਡਡਿਆਣਾ ਦੇ ਚੋਆਂ ’ਤੇ ਬਣਨਗੇ ਦੋ ਨਵੇਂ ਪੁਲ- ਡਾ. ਰਵਜੋਤ ਸਿੰਘ

ਹਲਕਾ ਸ਼ਾਮਚੁਰਾਸੀ ਵਿੱਚ ਹਰਗੜ੍ਹ ਅਤੇ ਡਡਿਆਣਾ ਦੇ ਚੋਆਂ ’ਤੇ ਬਣਨਗੇ ਦੋ ਨਵੇਂ ਪੁਲ- ਡਾ. ਰਵਜੋਤ ਸਿੰਘ

Hot News
ਹੁਸ਼ਿਆਰਪੁਰ, 17 ਜੁਲਾਈ :  ਪੰਜਾਬ ਦੇ ਜੇਲ੍ਹ ਤੇ ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਦਿੰਦਿਆਂ ਦੱਸਿਆ ਕਿ ਹਲਕੇ ਵਿੱਚ ਹਰਗੜ੍ਹ ਅਤੇ ਡਡਿਆਣਾ ਦੇ ਚੋਆਂ ਉੱਤੇ ਦੋ ਨਵੇਂ ਪੁਲਾਂ ਦੀ ਉਸਾਰੀ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਪੀ.ਡਬਲਿਊ.ਡੀ. ਵਿਭਾਗ ਵੱਲੋਂ ਟੈਂਡਰ ਲਗਾ ਦਿੱਤੇ ਗਏ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਸਥਾਈ ਰਾਹਤ ਮਿਲੇਗੀ ਅਤੇ ਪਿੰਡਾਂ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਾਪਤ ਹੋਵੇਗੀ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਹਰਗੜ੍ਹ ਦੇ ਚੋਅ ’ਤੇ ਬਣਨ ਵਾਲੇ ਪੁਲ ਦੀ ਲੰਬਾਈ 80 ਮੀਟਰ ਹੋਵੇਗੀ, ਜਦਕਿ ਡਡਿਆਣਾ ਦੇ ਚੋਅ ’ਤੇ 102.36 ਮੀਟਰ ਆਧੁਨਿਕ ਤਕਨੀਕ ਨਾਲ ਮਜ਼ਬੂਤ ਪੁਲ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਇਨ੍ਹਾਂ ਚੋਆਂ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪੁੱਲ ਬਣਨ ਤੋਂ ਬਾਅਦ ਸਕੂਲੀ ਵਿਦਿਆਰਥੀਆ...
ਪੁਲਿਸ ਟੀਮਾਂ ਨੇ 241 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ

ਪੁਲਿਸ ਟੀਮਾਂ ਨੇ 241 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ

Hot News
ਚੰਡੀਗੜ੍ਹ, 17 ਜੁਲਾਈ:ਸੂਬੇ ਵਿੱਚ ਚੱਲ ਰਹੀ ਮੁਹਿੰਮ ’ਗੈਂਗਸਟਰਾਂ 'ਤੇ ਵਾਰ’ ਦੇ 178ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 580 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ‘ਤੇ ਵਾਰ’- ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 178ਵੇਂ ਦਿਨ ਪੁਲਿਸ ਟੀਮਾਂ ਨੇ 7 ਹਥਿਆਰਾਂ ਸਮੇਤ 309 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 49,912 ਹੋ ਗਈਆਂ। ਇਸ ਤੋਂ ਇਲਾਵਾ 241 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 8 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹ...
ਤਜਿੰਦਰਪਾਲ ਸਿੰਘ ਦੀ ਕਪਤਾਨ ਪੁਲਿਸ (ਐਸ.ਪੀ.) ਵਿਜੀਲੈਂਸ ਵਜੋਂ ਤਰੱਕੀ

ਤਜਿੰਦਰਪਾਲ ਸਿੰਘ ਦੀ ਕਪਤਾਨ ਪੁਲਿਸ (ਐਸ.ਪੀ.) ਵਿਜੀਲੈਂਸ ਵਜੋਂ ਤਰੱਕੀ

Hot News
ਰੂਪਨਗਰ, 17 ਜੁਲਾਈ: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਅੱਜ ਦੇ ਹੁਕਮਾਂ ਅਨੁਸਾਰ ਉਪ ਕਪਤਾਨ ਪੁਲਿਸ (ਡੀ.ਐੱਸ.ਪੀ.) ਤਜਿੰਦਰਪਾਲ ਸਿੰਘ ਨੂੰ ਕਪਤਾਨ ਪੁਲਿਸ (ਐਸ.ਪੀ.) ਵਿਜੀਲੈਂਸ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 25 ਦਸੰਬਰ 2016 ਤੋਂ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀ.ਐੱਸ.ਪੀ. ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਵੱਖ-ਵੱਖ ਥਾਵਾਂ ‘ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਦੀਆਂ ਮੁੱਖ ਤਾਇਨਾਤੀਆਂ ਵਿੱਚ ਡੀ.ਐੱਸ.ਪੀ. ਵਿਜੀਲੈਂਸ ਗੁਰਦਾਸਪੁਰ (2016 ਤੋਂ 2018 ਤੱਕ), ਡੀ.ਐੱਸ.ਪੀ. ਵਿਜੀਲੈਂਸ ਅੰਮ੍ਰਿਤਸਰ (2018 ਤੋਂ 2020 ਤੱਕ), ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਈ.ਓ.ਡਬਲਯੂ. ਅਤੇ ਫਲਾਇੰਗ ਸਕੁਆਡ ਪੰਜਾਬ ਵਿਜੀਲੈਂਸ ਭਵਨ (2021 ਤੋਂ 2025 ਤੱਕ) ਅਤੇ 10 ਨਵੰਬਰ 2025 ਤੋਂ ਲੈ ਕੇ ਹੁਣ ਤੱਕ ਡੀ.ਐੱਸ.ਪੀ. ਵਿਜੀਲੈਂਸ ਰੂਪਨਗਰ ਵਜੋਂ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ ਵਿੱਚ ਟ੍ਰਿਪਲ ਐੱਮ.ਏ. ਅਤੇ ਐੱਮ.ਬੀ.ਏ. ਸ਼ਾਮਲ ਹਨ। ਐਸ.ਪੀ. ਤਜ...
ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਇੱਕ ਰੋਜ਼ਾ ਐੱਸਆਈਆਰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ

ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਇੱਕ ਰੋਜ਼ਾ ਐੱਸਆਈਆਰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ

Breaking News
ਚੰਡੀਗੜ੍ਹ, 17 ਜੁਲਾਈ : ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ) ਦਾ ਘਰ-ਘਰ ਗਣਨਾ ਪੜਾਅ ਮੌਜੂਦਾ ਸਮੇਂ ਸੂਬੇ ਭਰ ਵਿੱਚ ਚੱਲ ਰਿਹਾ ਹੈ ਅਤੇ ਇਹ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ, ਸੂਬੇ  ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 19 ਜੁਲਾਈ (ਐਤਵਾਰ), 2026 ਨੂੰ ਸਵੇਰੇ 08:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਇੱਕ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਨਾਲ ਵੋਟਰਾਂ ਨੂੰ ਆਪਣੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਮਿਲੇਗੀ। ਸੂਬੇ ਦੇ ਵੋਟਰਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ, ਮੁੱਖ ਚੋਣ ਅਫ਼ਸਰ (ਸੀਈਓ) ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈਏਐਸ ਨੇ ਵੋਟਰਾਂ ਨੂੰ ਅਪੀਲ ਕੀਤੀ, "ਜੇਕਰ ਤੁਸੀਂ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ, ਤਾਂ  ਤੁਰੰਤ ਆਪਣੇ ਬੂਥ ਲੈਵਲ ਅਫ਼ਸਰ (ਬੀਐਲਓ) ਨਾਲ ਸੰਪਰਕ ਕਰੋ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਜਾਓ। ਹਰੇਕ ਯੋਗ ਵੋਟਰ ਦਾ ਨਾਮ 13 ਅਗਸਤ, 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਯਕੀਨੀ ਬ...
ਮਾਨਸੂਨ ਦੌਰਾਨ ਬੀਮਾਰੀਆਂ ਵਧ ਰਹੀਆਂ ਹਨ, ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਕੈਸ਼ਲੈੱਸ ਇਲਾਜ ਯਕੀਨੀ ਬਣਾ ਰਹੀ ਹੈ

ਮਾਨਸੂਨ ਦੌਰਾਨ ਬੀਮਾਰੀਆਂ ਵਧ ਰਹੀਆਂ ਹਨ, ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਕੈਸ਼ਲੈੱਸ ਇਲਾਜ ਯਕੀਨੀ ਬਣਾ ਰਹੀ ਹੈ

Hot News
*ਚੰਡੀਗੜ੍ਹ, 16 ਜੁਲਾਈ 2026*ਮਾਨਸੂਨ ਦੀਆਂ ਪਹਿਲੀਆਂ ਬੂੰਦਾਂ ਗਰਮੀ ਤੋਂ ਰਾਹਤ ਦਿੰਦੀਆਂ ਹਨ, ਪਰ ਇਸ ਨਾਲ ਲੋਕਾਂ ਦੀ ਸਿਹਤ ਲਈ ਚੁਣੌਤੀ ਭਰੇ ਮੌਸਮ ਦੀ ਸ਼ੁਰੂਆਤ ਵੀ ਹੁੰਦੀ ਹੈ। ਹਰ ਸਾਲ ਪੂਰੇ ਭਾਰਤ ਦੇ ਹਸਪਤਾਲਾਂ ਵਿਚ ਡੇਂਗੂ, ਮਲੇਰੀਆ ਤੇ ਬੁਖ਼ਾਰ ਨਾਲ ਸਬੰਧਤ ਹੋਰ ਬੀਮਾਰੀਆਂ ਵਧਦੀਆਂ ਹਨ। ਇਸ ਸਾਲ ਵੀ ਇਹੀ ਹਾਲਾਤ ਹਨ। ਅੰਮ੍ਰਿਤਸਰ ਦੀ 32 ਸਾਲਾ ਬਲਵਿੰਦਰ ਕੌਰ, ਇੱਕ ਲਾਭਪਾਤਰੀ, ਨੇ ਦੱਸਿਆ, “ਮੈਂ ਹਾਲ ਹੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 8400 ਰੁਪਏ ਦਾ ਇਲਾਜ ਕਰਵਾਇਆ।” ਬਲਵਿੰਦਰ ਕੌਰ ਨੂੰ ਉਦੋਂ ਹਸਪਤਾਲ ਲਿਜਾਇਆ ਗਿਆ ਜਦੋਂ ਉਸ ਦਾ ਬੁਖ਼ਾਰ ਬਹੁਤ ਵਧ ਗਿਆ ਸੀ। ਉਸ ਨੇ ਕਿਹਾ, “ਹਸਪਤਾਲ ਸਟਾਫ਼ ਨੇ ਮੈਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਰਜਿਸਟਰ ਕਰਵਾਉਣ 'ਚ ਮਦਦ ਕੀਤੀ। ਮੈਂ ਕੱਪੜੇ ਸਿਓਂ ਕੇ ਆਪਣਾ ਗੁਜ਼ਾਰਾ ਕਰਦੀ ਹਾਂ, ਇਸ ਯੋਜਨਾ ਨੇ ਸਮੇਂ ਸਿਰ ਇਲਾਜ ਤੇ ਆਰਥਿਕ ਮਦਦ ਨਾਲ ਮੇਰਾ ਬੋਝ ਘਟਾਇਆ ਅਤੇ ਮੈਂ ਆਪਣੀ ਰਿਕਵਰੀ 'ਤੇ ਧਿਆਨ ਦੇ ਸਕੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਇਸ ਸਿਹਤ ਯੋਜਨਾ ਲਈ ਧੰਨਵਾਦੀ ਹਾਂ, ਇਹ ਸੱਚ ਹੀ ਲੋੜ ਵੇਲੇ ਪਰਿਵਾਰਾਂ ਦਾ ਸਾਥ ਦਿੰਦੀ ...
12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

Global News
ਲੰਡਨ, 16 ਜੁਲਾਈ, 2026 : ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਅਤੇ ਖੇਡ ਕਲੱਬ ਦੇ ਸਹਿਯੋਗ ਨਾਲ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਲਫੋਰਡ ਵਿਖੇ ਆਯੋਜਿਤ ਇਸ ਚੈਂਪੀਅਨਸ਼ਿਪ ਦੌਰਾਨ ਵਾਰਿੰਗਟਨ, ਕਵੈਂਟਰੀ, ਡਰਬੀ, ਲੇਟਨ, ਗੁੱਡਮੇਅਜ਼, ਗ੍ਰੇਵਜ਼ੈਂਡ, ਵੂਲਿਚ ਅਤੇ ਬੋਅ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਨੇ ਖਾਲਸਾਈ ਪ੍ਰੰਪਰਾਵਾਂ ਮੁਤਾਬਿਕ ਜੌਹਰ ਵਿਖਾਏ।ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਰਦਾਸ ਤੋਂ ਉਪਰੰਤ ਢੇਸੀ ਸਮੇਤ ਪ੍ਰਬੰਧਕਾਂ ਨੇ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।ਢੇਸੀ ਨੇ ਦੱਸਿਆ ਕਿ ਇਹਨਾਂ ਸਲਾਨਾ ਮੁਕਾਬਲਿਆਂ ਦੌਰਾਨ ਗੱਤਕਾ ਖੇਡ ਦੇ ਵੱਖ-ਵੱਖ ਉਮਰ ਦੇ ਬੱਚਿਆਂ, ਬੀਬੀਆਂ ਅਤੇ ਮਰਦਾਂ ਦੇ ਜੰਗਜੂ ਮੁਕਾਬਲੇ ਕਰਵਾਏ ਗਏ। ਇੰਨਾ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਦੇ ਮੁਕਾਬਲਿਆਂ ‘ਚੋਂ ਜੋਰਾ ਸਿੰਘ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਜੇਤੂ ਰਿਹਾ ਜਦਕਿ ਗੁਰਦੀਪ ਸਿੰਘ ਦਮਦਮੀ ਟਕਸਾਲ...
ਮਾਨਸੂਨ ਦੇ ਮੌਸਮ ਵਿੱਚ ਏਸੀ ਜਾਂ ਕੂਲਰ, ਤੁਹਾਨੂੰ ਕੀ ਇਸਤੇਮਾਲ ਕਰਨਾ ਚਾਹੀਦਾ?

ਮਾਨਸੂਨ ਦੇ ਮੌਸਮ ਵਿੱਚ ਏਸੀ ਜਾਂ ਕੂਲਰ, ਤੁਹਾਨੂੰ ਕੀ ਇਸਤੇਮਾਲ ਕਰਨਾ ਚਾਹੀਦਾ?

Health
ਲੱਗਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੋਨਾਂ ਵਿੱਚੋ ਕੀ ਵਰਤਣਾ ਫਾਇਦੇਮੰਦ ਹੋ ਸਕਦਾ ਹੈ। ਆਓ ਜਾਣਦੇ ਹਾਂ... ਕੂਲਰ ਜਾਂ ਏਸੀ: ਕਿਹੜਾ ਜ਼ਿਆਦਾ ਫਾਇਦੇਮੰਦ? ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਨਮੀ ਅਤੇ ਚਿਪਚਿਪਾਪਣ ਦੇ ਕਾਰਨ ਮਾਨਸੂਨ ਦੌਰਾਨ ਏਸੀ ਕੂਲਰਾਂ ਨਾਲੋਂ ਵਧੇਰੇ ਆਰਾਮਦਾਇਕ ਹੁੰਦੇ ਹਨ, ਕਿਉਂਕਿ ਏਸੀ ਨਾ ਸਿਰਫ਼ ਕਮਰੇ ਵਿੱਚ ਹਵਾ ਨੂੰ ਠੰਢਾ ਕਰਦੇ ਹਨ ਬਲਕਿ ਵਾਧੂ ਨਮੀ ਨੂੰ ਵੀ ਦੂਰ ਕਰਦੇ ਹਨ। ਇਸ ਦੇ ਉਲਟ, ਕੂਲਰ ਪਾਣੀ ਨੂੰ ਭਾਫ਼ ਬਣਾ ਕੇ ਕੰਮ ਕਰਦਾ ਹੈ ਜੋ ਮੀਂਹ ਦੇ ਮੌਸਮ ਦੌਰਾਨ ਹਵਾ ਵਿੱਚ ਪਹਿਲਾਂ ਤੋਂ ਮੌਜੂਦ ਨਮੀ ਨੂੰ ਹੋਰ ਵਧਾਉਂਦਾ ਹੈ, ਜਿਸ ਨਾਲ ਕਮਰਾ ਚਿਪਚਿਪਾ ਅਤੇ ਭਰਿਆ ਹੁੰਦਾ ਹੈ। ਜੇਕਰ ਤੁਹਾਨੂੰ ਸਾਈਨਸ ਦੀਆਂ ਸਮੱਸਿਆਵਾਂ, ਮਾਈਗ੍ਰੇਨ, ਜ਼ੁਕਾਮ ਜਾਂ ਖੰਘ ਵਰਗੀਆਂ ਸਿਹਤ ਸੰਬੰਧੀ ਸਮੱਸਿਆਵਾਂ ਹਨ, ਤਾਂ ਮਾਹਰ ਏਸੀ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ, ਕਿਉਂਕਿ ਇਹ ਤੁਹਾਡੀ ਸਥਿਤੀ ਨੂੰ ਹੋਰ ਵੀ ਵਿਗਾੜ ਸਕਦਾ ਹੈ। ਇਸ ਦੀ ਬਜਾਏ, ਪਾਣੀ ਦੇ ਪੰਪ ਨੂੰ ਬੰਦ ਕਰਕੇ ਕੂਲਰ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਭਾਵ ਤੁਹਾਨੂੰ ਇਸਨੂੰ ਸਿਰਫ਼ ਪੱਖਾ ਮ...
ਦਸਤਾਰ’ ਨੂੰ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ, ਕੱਲ੍ਹ ਹੋਵੇਗੀ ਰਿਲੀਜ਼

ਦਸਤਾਰ’ ਨੂੰ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ, ਕੱਲ੍ਹ ਹੋਵੇਗੀ ਰਿਲੀਜ਼

Entertainment
Dastaar CBFC Certificate: ਤਰਸੇਮ ਜੱਸੜ ਦੀ ਪੰਜਾਬੀ ਫਿਲਮ 'ਦਸਤਾਰ' ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਫਿਲਮ ਨੂੰ ਅਧਿਕਾਰਤ ਤੌਰ 'ਤੇ ਸੈਂਸਰ ਬੋਰਡ (CBFC) ਵੱਲੋਂ ਸਰਟੀਫਿਕੇਟ ਮਿਲ ਗਿਆ ਹੈ। ਇਸ ਦੀ ਜਾਣਕਾਰੀ ਵਾਈਟ ਹਿੱਲ ਸਟੂਡੀਓਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਕੇ ਦਿੱਤੀ। ਨਿਰਮਾਤਾਵਾਂ ਨੇ ਪੋਸਟ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਫਿਲਮ ਨੂੰ ਮਿਲੇ ਪਿਆਰ, ਸਹਿਯੋਗ ਅਤੇ ਅਸੀਸਾਂ ਲਈ ਉਹ ਦਿਲੋਂ ਧੰਨਵਾਦੀ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 'ਦਸਤਾਰ' ਨੂੰ ਸੈਂਸਰ ਸਰਟੀਫਿਕੇਟ ਮਿਲ ਚੁੱਕਾ ਹੈ ਅਤੇ ਫਿਲਮ 17 ਜੁਲਾਈ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 'ਵਾਈਟ ਹਿੱਲ ਸਟੂਡੀਓਜ਼' ਨੇ ਆਪਣੀ ਪੋਸਟ ਵਿੱਚ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਪਹੁੰਚ ਕੇ ਫਿਲਮ ਦੇਖਣ ਦੀ ਅਪੀਲ ਵੀ ਕੀਤੀ ਹੈ। ਇਸ ਐਲਾਨ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੱਧ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਟੀਮ ਨੂੰ ਵਧਾਈਆਂ ਦਿੱਤੀਆਂ ਜਾ...
ਸਵੱਛਤਾ ਨਾਲ ਹੋਵੇਗਾ ਇਤਿਹਾਸਕ ਪਲ ਦਾ ਸਵਾਗਤ, ਹਾਈਡ੍ਰੋਜਨ ਟ੍ਰੇਨ ਨਾਲ ਵਿਸ਼ਵ ਨਕਸ਼ੇ ‘ਤੇ ਉਭਰੇਗਾ ਗੋਹਾਣਾ – ਡਾ. ਅਰਵਿੰਦ ਸ਼ਰਮਾ

ਸਵੱਛਤਾ ਨਾਲ ਹੋਵੇਗਾ ਇਤਿਹਾਸਕ ਪਲ ਦਾ ਸਵਾਗਤ, ਹਾਈਡ੍ਰੋਜਨ ਟ੍ਰੇਨ ਨਾਲ ਵਿਸ਼ਵ ਨਕਸ਼ੇ ‘ਤੇ ਉਭਰੇਗਾ ਗੋਹਾਣਾ – ਡਾ. ਅਰਵਿੰਦ ਸ਼ਰਮਾ

Haryana
ਚੰਡੀਗੜ੍ਹ, 16 ਜੁਲਾਈ— ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਵੱਛਤਾ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਨਾਗਰਿਕਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੇ ਇਤਿਹਾਸਕ ਸੰਚਾਲਨ ਤੋਂ ਪਹਿਲਾਂ ਗੋਹਾਣਾ ਰੇਲਵੇ ਜੰਕਸ਼ਨ 'ਤੇ ਵੀਰਵਾਰ ਨੂੰ ਆਯੋਜਿਤ 'ਸਵੱਛਤਾ ਨਾਲ ਸਵਾਗਤ' ਮੁਹਿੰਮ ਤਹਿਤ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਆਪਣੀ ਧਰਮਪਤਨੀ ਡਾ. ਰੀਤਾ ਸ਼ਰਮਾ ਅਤੇ ਵਰਕਰਾਂ ਨਾਲ ਖੁਦ ਝਾੜੂ ਲਗਾ ਕੇ ਵਿਸ਼ੇਸ਼ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸ਼ਰਮਦਾਨ ਕਰਕੇ ਰੇਲਵੇ ਕੰਪਲੈਕਸ ਨੂੰ ਸਾਫ਼ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਮਹਿਮਾਨ ਦਾ ਸਵਾਗਤ ਸਰਵਉੱਚ ਪਰੰਪਰਾ ਰਹੀ ਹੈ। ਅਸੀਂ ਰੋਜ਼ਾਨਾ ਆਪਣੇ ਘਰ ਦੀ ਸਾਫ਼-ਸਫਾਈ ਕਰਦੇ ਹਾਂ, ਪਰ ਜਦੋਂ ਕੋਈ ਵਿਸ਼ੇਸ਼ ਮਹਿਮਾਨ ਆਉਣ ਵਾਲਾ ਹੁੰਦਾ ਹੈ ਤਾਂ ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਘਰ ਨੂੰ ਸਜਾਉਂਦੇ-ਸੰਵਾਰਦੇ ਹਾਂ। ...