Saturday, November 28Malwa News
Shadow

‎18 ਤੋਂ 19 ਸਾਲ ਦੇ ਨੌਜਵਾਨਾਂ ਦੀ ਵੋਟ ਬਣਾਉਣ ਲਈ 01 ਦਸੰਬਰ ਨੂੰ ਲੱਗਣਗੇ ਵਿਸ਼ੇਸ਼ ਮੈਗਾ ਕੈਂਪ

‎ਫਿਰੋਜਪੁਰ 28 ਨਵੰਬਰ : 18 ਤੋਂ 19 ਸਾਲ ਦੇ ਨੌਜਵਾਨਾਂ ਦੀ ਵੋਟ ਬਣਾਉਣ ਲਈ 01 ਦਸੰਬਰ 2026 ਨੂੰ ਵੱਖ ਵੱਖ ਥਾਵਾਂ ਤੇ ਵਿਸ਼ੇਸ਼ ਮੈਗਾ ਕੈਂਪ ਲਗਾਏ ਜਾਣਗੇ | ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ.) ਕ੍ਰਿਸ਼ਨਾ ਪਾਲ ਰਾਜਪੂਤ ਨੇ ਈ.ਆਰ.ਓਜ਼ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਨ ਮੌਕੇ ਦਿੱਤੀ |

‎ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ 18 ਤੋਂ 19 ਸਾਲ ਤੱਕ ਦੇ ਨੋਜਵਾਨਾਂ ਦੀ ਵੋਟਰ ਵੱਜੋਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ ਜਿਸ ਲਈ ਉਹਨਾਂ ਦੀ ਵੋਟ ਬਣਾਉਣ ਲਈ ਵਿਸ਼ੇਸ਼ ਮੈਗਾ ਕੈਂਪ 01 ਦਸੰਬਰ ਨੂੰ ਲਗਾਏ ਜਾ ਰਹੇ ਹਨ | ਉਹਨਾਂ ਦੱਸਿਆ ਕਿ ਇਹ ਕੈਂਪ ਵਿਧਾਨ ਸਭਾ ਹਲਕਾ-76 ਫਿਰੋਜਪੁਰ ਸ਼ਹਿਰੀ ਦੇ ਦੇਵ ਸਮਾਜ ਬੀਐਡ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਸ਼ਹਿਰ, ਵਿਧਾਨ ਸਭਾ ਹਲਕਾ-77 ਫਿਰੋਜਪੁਰ ਦਿਹਾਤੀ ਐਸਬੀਐਸ ਸਟੇਟ ਯੂਨੀਵਰਸਿਟੀ ਮੋਗਾ ਰੋਡ ਫਿਰੋਜਪੁਰ, ਵਿਧਾਨ ਸਭਾ ਹਲਕਾ-75 ਜੀਰਾ ਜੀਵਨ ਮਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ ਅਤੇ ਵਿਧਾਨ ਸਭਾ ਹਲਕਾ-78 ਗੁਰੂਹਰਸਹਾਏ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਹਰਸਹਾਏ ਵਿਖ਼ੇ ਆਯੋਜਿਤ ਕੀਤੇ ਜਾਣਗੇ | 

‎ਉਹਨਾਂ ਸਮੂਹ ਈ.ਆਰ.ਓਜ ਨੂੰ ਆਪੋ ਆਪਣੇ ਸਬੰਧਤ ਸੈਂਟਰ ਵਿੱਚ ਕੈਂਪ ਲਗਾਉਣ ਲਈ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਮੁਕਮਲ ਕਰਨ ਲਈ ਕਿਹਾ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰੇਸ਼ਨ ਕਰਨ ਲਈ ਵੀ ਕਿਹਾ | ਉਨਾ 18 ਤੋਂ 19 ਸਾਲ ਦੀ ਨੌਜਵਾਨਾ ਨੂੰ ਵੀ ਅਪੀਲ ਕੀਤੀ ਕਿ ਜਿਨਾਂ ਦੀ ਹਲੇ ਤੱਕ ਵੋਟ ਨਹੀਂ ਬਣੀ ਉਹ ਇਸ ਕੈਂਪ ਦਾ ਲਾਭ ਲੈਂਦੇ ਹੋਏ ਕੈੰਪ ਵਿੱਚ ਸ਼ਾਮਿਲ ਹੋ ਕੇ ਆਪਣੀ ਵੋਟ ਬਣਾਉਣ ਲਈ ਫਾਰਮ ਭਰਨ ਅਤੇ ਲੋਕਤੰਤਰ ਦੀ ਮਜਬੂਤੀ ਵਿੱਚ ਭਾਗੀਦਾਰ ਬਣਨ |