Monday, November 9Malwa News
Shadow

ਸਪੀਕਰ ਸੰਧਵਾਂ ਨੇ ਮਿਹਨਤਕਸ਼ , ਕਿਰਤੀ ਲੋਕਾਂ ਨਾਲ ਮਨਾਈ ਦੀਵਾਲੀ ਵਿਲੱਖਣ ਉਪਰਾਲੇ ਦੀ ਲੋਕਾਂ ਵੱਲੋਂ ਸ਼ਲਾਘਾ

ਕੋਟਕਪੂਰਾ, 09 ਨਵੰਬਰ –  ਸਪੀਕਰ ਪੰਜਾਬ ਵਿਧਾਨ ਸਭਾ ਸ. ਸਿੰਘ ਸੰਧਵਾਂ ਨੇ ਬੀਤੇ ਸ਼ਾਮ ਦੀਵਾਲੀ ਦਾ ਤਿਉਹਾਰ ਮਿਹਨਤਕਸ਼, ਕਿਰਤੀ, ਵਿਕਲਾਂਗਾਂ, ਬੇਸਹਾਰਾ ਲੋਕਾਂ, ਨਿਆਸਰਿਆਂ, ਦਿਵਿਆਂਗਜਨਾਂ, ਬਜ਼ੁਰਗਾਂ, ਗਰੀਬਾਂ ਅਤੇ ਲੋੜਵੰਦਾਂ ਨੂੰ ਮਠਿਆਈਆਂ, ਕੰਬਲ ਅਤੇ ਨਗਦ ਰਾਸ਼ੀ ਵੰਡ ਕੇ ਮਨਾਇਆ।

 ਸ. ਸੰਧਵਾਂ ਨੇ ਸ਼ਹਿਰ ਦੇ ਇਲਾਕਿਆਂ ਵਿਚ ਖੁਦ ਪੁੱਜਕੇ ਸਥਾਨਕ ਦੁਕਾਨਦਾਰਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਭੇਟ ਕੀਤੀ ਅਤੇ ਕਿਰਤੀ ਰਿਕਸ਼ਾ ਚਾਲਕਾਂ, ਮੋਚੀਆਂ, ਸਫ਼ਾਈ ਕਰਮਚਾਰੀਆਂ ਅਤੇ ਦੀਵੇ ਵੇਚਣ ਵਾਲੇ ਮਿਹਨਤਕਸ਼ ਲੋਕਾਂ ਨੂੰ ਮਠਿਆਈ, ਕੰਬਲ ਅਤੇ ਨਗਦ ਰਾਸ਼ੀ ਭੇਟ ਕਰਕੇ ਦੀਵਾਲੀ ਦੀਆਂ ਖੁਸ਼ੀਆ ਸਾਂਝੀਆਂ ਕੀਤੀਆਂ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਸ ਦਿਨ 52 ਰਾਜਿਆਂ ਨੂੰ 6ਵੇਂ ਗੁਰੂ ਹਰਗੋਬਿੰਦ  ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾ ਕਰਵਾਇਆ ਸੀ ਤੇ ਅਯੁੱਧਿਆ ਵਿਖੇ ਸ੍ਰੀ ਰਾਮ ਜੀ 14 ਸਾਲ ਦੇ ਬਨਵਾਸ ਉਪਰੰਤ ਵਾਪਿਸ ਅਯੁੱਧਿਆ ਪਰਤੇ ਸਨ, ਉਸ ਦਿਨ ਦੀ ਯਾਦ ਵਿੱਚ ਇਹ ਪਵਿੱਤਰ ਤਿਉਹਾਰ ਬਣਾਇਆ ਜਾਂਦਾ ਹੈ। ਸਪੀਕਰ ਸ. ਸੰਧਵਾਂ ਵੱਲੋਂ ਮਿਹਨਤਕਸ਼ ਤੇ ਕਿਰਤੀ ਲੋਕਾਂ ਨਾਲ ਮਨਾਈ ਦੀਵਾਲੀ ਅਤੇ ਵਿਲੱਖਣ ਉਪਰਾਲੇ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।

 ਸਪੀਕਰ ਸੰਧਵਾਂ ਨੇ ਦੀਵਾਲੀ ਦੀ ਖੁਸ਼ੀ ਲੋਕਤੰਤਰ ਦੇ ਮਹੱਤਵਪੂਰਨ ਥੰਮ ਮੀਡੀਆ ਨਾਲ ਜੁੜੇ ਜ਼ਿਲ੍ਹਾ ਫ਼ਰੀਦਕੋਟ ਦੇ ਪੱਤਰਕਾਰ ਭਰਾਵਾਂ ਨਾਲ ਆਪਣੇ ਘਰ ਵਿਚ ਇੱਕ ਚਾਹ ਪਾਰਟੀ ਦਾ ਪ੍ਰੋਗਰਾਮ ਵੀ ਰੱਖਿਆ, ਜਿਸ ਵਿਚ ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ । ਇਸ ਮੌਕੇ ਉਨ੍ਹਾਂ ਪੱਤਰਕਾਰ ਭਰਾਵਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆ ਕਿਹਾ ਕਿ ਪੱਤਰਕਾਰ ਭਰਾਵਾਂ ਦੀ ਪੰਜਾਬ ਸਰਕਾਰ ਨੂੰ ਕਾਮਯਾਬ ਬਣਾਉਣ ਵਿਚ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਰਾ ਸਾਡੇ ਸਮਾਜ ਦਾ ਇਕ ਜਾਗਰੂਕ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਪੱਤਰਕਾਰਾਂ ਭਰਾਵਾਂ ਵੱਲੋਂ ਨਿਭਾਇਆ ਜਾਂਦਾ ਹੈ, ਉਨ੍ਹਾਂ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਰ ਪੱਖ ਤੋਂ ਮਜਬੂਤ ਕਰਨ ਲਈ ਪਹਿਲ ਦੇ ਆਧਾਰ ਤੇ ਕੰਮ ਕੀਤੇ ਹਨ। ਇਸ ਮੌਕੇ ਉਨ੍ਹਾਂ ਪੱਤਕਰਾਰ ਭਰਾਵਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।

 ਇਸ ਮੌਕੇ ਉਨ੍ਹਾਂ ਨਾਲ  ਗੁਰਮੀਤ ਸਿੰਘ ਆਰੇ ਵਾਲਾ  ਚੇਅਰਮੈਨ,  ਮਨਦੀਪ ਮੌਗਾ ਸੈਕਟਰੀ ਰੈੱਡ ਕਰਾਸ,  ਮਨਪ੍ਰੀਤ ਸਿੰਘ ਧਾਲੀਵਾਲ,  ਨਰੇਸ਼ ਸਿੰਗਲਾ ਸੁਖਵੰਤ ਪੱਕਾ ਅਤੇ ਅਮਨਦੀਪ ਬਾਬਾ ਹਾਜਰ ਸਨ।