
ਫਰੀਦਕੋਟ, 6 ਫਰਵਰੀ : ਉਤਰਾਖੰਡ ਵਿਖੇ ਚੱਲ ਰਹੀਆਂ 38ਵੀਆਂ ਨੈਸ਼ਨਲ ਗੇਮਜ਼ ਵਿਚ ਜਿਲਾ ਫਰੀਦਕੋਟ ਦੀਆਂ ਸ਼ੂਟਿੰਗ ਖਿਡਾਰਨਾਂ ਮਿਸ ਸਿਫਤ ਕੌਰ ਸਮਰਾ ਨੇ 50 ਮੀਟਰ ਵਿਚ ਗੋਲਡ ਮੈਡਲ ਜਿੱਤਿਆ ਹੈ, ਜਦਕਿ ਸਿਮਰਨਦੀਪ ਕੌਰ ਬਰਾੜ ਨੇ 25 ਮੀਟਰ ਸਪੋਰਟਸ ਪਿਸਟਲ ਈਵੈਂਟ ਵਿਚ ਸਿਲਵਰ ਮੈਡਲ ਜਿੱਤ ਕੇ ਫਰੀਦਕੋਟ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਿਲਾ ਫਰੀਦਕੋਟ ਦੇ ਖੇਡ ਵਿਭਾਗ ਵਲੋਂ ਦੋਵਾਂ ਲੜਕੀਆਂ ਦੀਆਂ ਪ੍ਰਾਪਤੀਆਂ ‘ਤੇ ਵਧਾਈ ਦਿੱਤੀ ਗਈ ਹੈ।