Saturday, March 22Malwa News
Shadow

ਬਿਰਧ ਆਸ਼ਰਮਾਂ ਲਈ 4.21 ਕਰੋੜ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

ਚੰਡੀਗੜ੍ਹ, 9 ਫਰਵਰੀ : ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸੂਬੇ ਦੇ 15 ਬਿਰਧ ਆਸ਼ਰਮਾਂ ਲਈ 4.21 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬਿਰਧ ਘਰ ਚਲਾਏ ਜਾ ਰਹੇ ਹਨ। ਇਨ੍ਹਾਂ ਬਿਰਧ ਆਸ਼ਰਮਾਂ ਵਿਚ ਕੋਈ ਵੀ ਬਜ਼ੁਰਗ ਰਹਿ ਸਕਦਾ ਹੈ। ਇਥੇ ਬਜ਼ੁਰਗਾਂ ਨੂੰ ਰਿਹਾਇਸ਼ ਤੋਂ ਇਲਾਵਾ ਕੱਪੜੇ ਭੋਜਨ ਅਤੇ ਹੋਰ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬਿਰਧ ਆਸ਼ਰਮਾਂ ਲਈ ਜਿਲਾ ਅੰਮ੍ਰਿਤਸਰ ਵਿਚ 37.68 ਲੱਖ ਰੁਪਏ, ਜਿਲਾ ਬਠਿੰਡਾ ਵਿਚ 28.54 ਲੱਖ ਰੁਪਏ, ਫਾਜ਼ਿਲਕਾ ਵਿਚ 28.54 ਲੱਖ ਰੁਪਏ, ਲੁਧਿਆਣਾ ਜਿਲੇ ਵਿਚ 70.41 ਲੱਖ, ਮਲੇਰਕੋਟਲਾ ਵਿਚ 22.47 ਲੱਖ ਰੁਪਏ, ਜਿਲਾ ਮੋਗਾ ਵਿਚ 28.54 ਲੱਖ ਰੁਪਏ, ਜਿਲਾ ਪਠਾਨਕੋਟ ਵਿਚ 28.79 ਲੱਖ, ਜਿਲਾ ਪਟਿਆਲਾ ਵਿਚ 17.77 ਲੱਖ, ਰੋਪੜ ਜਿਲੇ ਵਿਚ 30.80 ਲੱਖ, ਸੰਗਰੂਰ ਜਿਲੇ ਵਿਚ 58.49 ਲੱਖ, ਤਰਨਤਾਰਨ ਜਿਲੇ ਵਿਚ 21.55 ਲੱਖ ਰੁਪਏ, ਫਰੀਦਕੋਟ ਵਿਚ 22.02 ਲੱਖ ਰੁਪਏ ਅਤੇ ਫਿਰੋਜ਼ਪੁਰ ਜਿਲੇ ਵਿਚ 26.37 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

Basmati Rice Advertisment