ਵਸ਼ਿੰਗਟਨ : ਅਮਰੀਕਾ ਦੀ ਪ੍ਰਸਿੱਧ ਪੌਰਨ ਸਟਾਰ ਬੋਨੀ ਰਾਟਨ ਅਤੇ ਉਸਦੇ ਪਤੀ ਜੇਸੀ ਜੇਮਜ਼ ਵਿਚਕਾਰ ਵਿਵਾਦ ਵਧਦਾ ਜਾ ਰਿਹਾ ਹੈ ਅਤੇ ਹੁਣ ਬੋਨੀ ਸਟਾਰ ਨੇ ਆਪਣੀ ਪਤੀ ਤੋਂ ਤਲਾਕ ਲੈਣ ਲਈ ਅਰਜੀ ਦਾਇਰ ਕਰ ਦਿੱਤੀ ਹੈ। ਬਾਲਗਾਂ ਲਈ ਬਣਾਈਆਂ ਜਾਂਦੀਆਂ ਕਾਮੁਕ ਫਿਲਮਾਂ ਦੀ ਪ੍ਰਸਿੱਧ ਸਟਾਰ ਬੋਨੀ ਰਾਟਨ ਨੇ ਅਨੇਕਾਂ ਫਿਲਮਾਂ ਵਿਚ ਕੰਮ ਕੀਤਾ ਅਤੇ ਉਸਦੀ ਦਿਲਕਸ਼ ਪ੍ਰਫਾਰਮੈਂਸ ਕਰਕੇ ਉਸ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਰੋੜਾ ਤੱਕ ਪਹੁੰਚ ਚੁੱਕੀ ਹੈ।
ਬੋਨੀ ਰਾਟਨ ਨੇ ਅਦਾਲਤ ਵਿਚ ਦਾਇਰ ਕੀਤੀ ਗਈ ਆਪਣੀ ਅਰਜੀ ਵਿਚ ਦੋਸ਼ ਲਾਏ ਹਨ ਕਿ ਉਸਦੇ ਪਤੀ ਜੇਸੀ ਜੇਮਜ਼ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਦੀ ਉਂਗਲੀ ਵੀ ਤੋੜ ਦਿੱਤੀ। ਉਸ ਦਾ ਕਹਿਣਾ ਹੈ ਕਿ ਉਸਦੇ ਪਤੀ ਪਾਸੋਂ ਉਸ ਨੂੰ ਵੀ ਖਤਰਾ ਹੈ ਅਤੇ ਉਸਦੇ ਬੱਚੇ ਨੂੰ ਵੀ ਖਤਰਾ ਹੈ। ਉਸਨੇ ਅਦਾਲਤ ਤੋਂ ਮੰਗ ਕੀਤੀ ਕਿ ਜਦੋਂ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਜੇਮਜ ਨੂੰ ਉਨ੍ਹਾਂ ਤੋਂ ਘੱਟੋ ਘੱਟ 100 ਫੁੱਟ ਦੀ ਦੂਰੀ ‘ਤੇ ਰੱਖਿਆ ਜਾਵੇ।
ਦੂਜੇ ਪਾਸੇ ਬੋਨੀ ਰਾਟਨ ਦੇ ਪਤੀ ਜੇਸੀ ਜੇਮਜ਼ ਨੇ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਅਦਾਲਤ ਵਿਚ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਉਸ ਉੱਪਰ ਲਗਾਏ ਗਏ ਦੋਸ਼ ਝੂਠੇ ਹਨ। ਉਸ ਨੇ ਕਿਹਾ ਕਿ ਉਹ ਦਰਵਾਜਾ ਬੰਦ ਕਰਨ ਲੱਗਾ ਸੀ ਕਿ ਉਸ ਨਾਲ ਬੋਨੀ ਨੂੰ ਚੋਟ ਆ ਗਈ। ਇਸ ਤੋਂ ਬਾਅਦ ਬੋਨੀ ਨੇ ਉਸਦੇ ਥੱਪੜ ਮਾਰੇ ਸਨ।
ਤੁਹਾਨੂੰ ਦੱਸ ਦੇਈਏ ਕਿ ਬੋਨੀ ਰਾਟਨ ਦਾ ਅਸਲੀ ਨਾਮ ਐਲੇਨਾ ਹਿਕਸ ਹੈ ਅਤੇ ਉਹ ਹੁਣ ਤੱਕ ਸੈਂਕੜੇ ਪੌਰਨ ਮੂਵੀਜ਼ ਵਿਚ ਕੰਮ ਕਰ ਚੁੱਕੀ ਹੈ। ਉਸਦੀਆਂ ਫਿਲਮਾਂ ਬਹੁਤ ਹੀ ਪਾਪੂਲਰ ਹੁੰਦੀਆਂ ਹਨ। ਪਰ ਹੁਣ ਕੁੱਝ ਸਮੇਂ ਤੋਂ ਉਸ ਨੇ ਇਨ੍ਹਾਂ ਫਿਲਮਾਂ ਵਿਚ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹੁਣ ਪਤੀ ਪਤਨੀ ਦੇ ਵਿਵਾਦ ਕਾਰਨ ਉਹ ਫੇਰ ਅਮਰੀਕਾ ਵਿਚ ਸੁਰਖੀਆਂ ਵਿਚ ਆ ਗਈ ਹੈ।
ਬੋਨੀ ਅਤੇ ਜੇਮਜ਼ ਦਾ ਵਿਆਹ ਜੂਨ 2022 ਵਿਚ ਹੋਇਆ ਸੀ ਅਤੇ ਹੁਣ ਤੱਕ ਦੋਵਾਂ ਦੇ ਸਬੰਧ ਵਧੀਆ ਚੱਲ ਰਹੇ ਸਨ। ਇਸ ਵੇਲੇ ਬੋਨੀ ਇਕ ਲੜਕੇ ਦੀ ਮਾਂ ਹੈ। ਪਰ ਹੁਣ ਪਤੀ ਪਤਨੀ ਦੇ ਸਬੰਧਾਂ ਵਿਚ ਖਟਾਸ਼ ਆਉਣ ਪਿਛੋਂ ਉਨ੍ਹਾਂ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ।