
ਚੰਡੀਗੜ੍ਹ, 13 ਜਨਵਰੀ : ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਚੋਣਾ ਵਿਚ ਹੋਈ ਭਾਰੀ ਜਿੱਤ ਪਿਛੋਂ ਹੁਣ ਪਾਰਟੀ ਵਲੋਂ ਸਾਰੀਆਂ ਨਗਰ ਕੌਂਸਲਾਂ ਦੇ ਆਹੁਦੇਦਾਰਾਂ ਦੀ ਸਰਵ ਸੰਮਤੀ ਨਾਲ ਚੋਣ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਇਸੇ ਸਿਲਸਲੇ ਵਿਚ ਅੱਜ ਨਗਰ ਕੌਂਸਲ ਤਲਵੰਡੀ ਸਾਬੋ ਅਤੇ ਨਗਰ ਪੰਚਾਇਤ ਬਿਲਗਾ ਦੇ ਆਹੁਦੇਦਾਰਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ।
ਤਲਵੰਡੀ ਸਾਬੋ ਵਿਚ ਵਾਰਡ ਨੰਬਰ 7 ਤੋਂ ਜਿੱਤ ਹਾਸਲ ਕਰਨ ਵਾਲੀ ਕੁਲਵੀਰ ਕੌਰ ਨੂੰ ਪ੍ਰਧਾਨ ਅਤੇ ਵਰਮ ਦੇਵ ਸਿੰਘ ਨੂੰ ਉੱਪ ਪ੍ਰਧਾਨ ਚੁਣਿਆ ਗਿਆ। ਇਸ ਚੋਣ ਮੌਕੇ ਹਲਕੇ ਦੀ ਵਿਧਾਇਕ ਬਲਜਿੰਦਰ ਕੌਰ ਵੀ ਹਾਜਰ ਸਨ।
ਇਸੇ ਤਰਾਂ ਬਿਲਗਾ ਦੇ ਵਾਰਡ ਨੰਬਰ 2 ਤੋਂ ਜਿੱਤ ਹਾਸਲ ਕਰਨ ਵਾਲੇ ਗੁਰਨਾਮ ਸਿੰਘ ਜੱਖੂ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਪਰਵਿੰਦਰ ਸਿੰਘ ਨੂੰ ਉੱਪ ਪ੍ਰਧਾਨ ਚੁਣਿਆ ਗਿਆ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਮੁਹਈਆ ਕਰਵਾਉਣ ਲਈ ਵਚਨਬੱਧ ਰਹਿਣ