Wednesday, February 19Malwa News
Shadow

ਵਿਧਾਇਕ ਦੇ ਇਕਲੌਤੇ ਪੁੱਤਰ ਨੇ ਕਰ ਲਈ ਆਤਮ ਹੱਤਿਆ

ਇਕ ਆਜਾਦ ਵਿਧਾਇਕ ਦੇ ਪੁੱਤਰ ਦੇ ਅਚਾਨਕ ਆਤਮ ਹੱਤਿਆ ਕਰਨ ਨਾਲ ਸਿਆਸੀ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਵਿਧਾਇਕ ਦੇ ਪੁੱਤਰ ਨੇ ਆਪਣੇ ਘਰ ਵਿਚ ਹੀ ਆਤਮ ਹੱਤਿਆ ਕਰ ਲਈ, ਪਰ ਖੁਦਕਸ਼ੀ ਦੇ ਆਸਲ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਦੱਸਿਆ ਕਿ ਬਿਹਾਰ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਮੇਰੇ ਦੋਸਤ ਡਾ. ਸ਼ਕੀਲ ਅਹਿਮਦ ਖ਼ਾਨ ਸਾਹਿਬ ਦੇ ਇਕਲੌਤੇ ਪੁੱਤਰ ਦੀ ਅਕਾਲ ਮੌਤ ਹੋ ਗਈ ਹੈ। ਮੇਰੀ ਪੂਰੀ ਹਮਦਰਦੀ ਸ਼ਕੀਲ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੈ।
ਬਿਹਾਰ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਦਲ ਦੇ ਆਗੂ ਸ਼ਕੀਲ ਅਹਿਮਦ ਖ਼ਾਨ ਦੇ ਬੇਟੇ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਵਿਧਾਇਕ ਦੇ ਬੇਟੇ ਅਯਾਨ ਖ਼ਾਨ (17) ਨੇ ਖ਼ੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਤੁਰੰਤ ਪਟਨਾ ਪੁਲਿਸ ਦੇ ਅਧਿਕਾਰੀ ਟੀਮ ਨਾਲ ਪਹੁੰਚੇ ਅਤੇ ਜਾਂਚ ਵਿੱਚ ਜੁੱਟ ਗਏ। ਐੱਸ.ਐੱਫ.ਐੱਲ. ਦੀ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ। ਉੱਥੇ ਹੀ ਸ਼ਕੀਲ ਅਹਿਮਦ ਖ਼ਾਨ ਗੁਜਰਾਤ ਵਿੱਚ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਟਨਾ ਵਾਪਸ ਆ ਰਹੇ ਹਨ। ਕਾਂਗਰਸ ਵਿਧਾਇਕ ਦੇ ਨਿਵਾਸ ‘ਤੇ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭੀੜ ਉਮੜ ਪਈ ਹੈ।
ਇਸ ਦੀ ਜਾਣਕਾਰੀ ਨਿਰਦਲੀ ਸੰਸਦ ਮੈਂਬਰ ਪੱਪੂ ਯਾਦਵ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਇੱਕ ਬਹੁਤ ਦੁੱਖਦਾਈ ਖ਼ਬਰ ਨਾਲ ਦਿਲ ਟੁੱਟ ਗਿਆ ਹੈ! ਬਿਹਾਰ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਮੇਰੇ ਦੋਸਤ ਡਾ. ਸ਼ਕੀਲ ਅਹਿਮਦ ਖ਼ਾਨ ਸਾਹਿਬ ਦੇ ਇਕਲੌਤੇ ਪੁੱਤਰ ਦੀ ਅਕਾਲ ਮੌਤ ਹੋ ਗਈ ਹੈ। ਮੇਰੀ ਪੂਰੀ ਹਮਦਰਦੀ ਸ਼ਕੀਲ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੈ। ਪਰ, ਇੱਕ ਮਾਂ-ਬਾਪ ਲਈ ਢਾਰਸ ਦੇ ਕੋਈ ਮੇਰੇ ਕੋਲ ਸ਼ਬਦ ਨਹੀਂ ਹਨ।
ਇਧਰ, ਕਾਂਗਰਸ ਦੇ ਸੀਨੀਅਰ ਨੇਤਾ ਦੇ ਇਕਲੌਤੇ ਬੇਟੇ ਦੀ ਖ਼ੁਦਕੁਸ਼ੀ ਦੀ ਖ਼ਬਰ ਨਾਲ ਪਾਰਟੀ ਨੇਤਾਵਾਂ ਅਤੇ ਨਜ਼ਦੀਕੀਆਂ ਵਿੱਚ ਸੋਗ ਦੀ ਲਹਿਰ ਹੈ। ਸਾਰੇ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਸਰਕਾਰੀ ਨਿਵਾਸ ‘ਤੇ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ, ਵਿਧਾਇਕ ਦੇ ਬੇਟੇ ਰੋਜ਼ਾਨਾ ਦੀ ਤਰ੍ਹਾਂ ਹੀ ਸੌਣ ਗਏ ਸਨ। ਕਿਸੇ ਨੇ ਉਨ੍ਹਾਂ ਦੇ ਵਿਵਹਾਰ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਸੀ। ਹਾਲਾਂਕਿ, ਸਵੇਰੇ ਜਦੋਂ ਉਹ ਖ਼ੁਦ ਬਾਹਰ ਨਹੀਂ ਆਏ ਤਾਂ ਨਿਵਾਸ ਵਿੱਚ ਮੌਜੂਦ ਲੋਕ ਉਨ੍ਹਾਂ ਨੂੰ ਪੁੱਛਣ ਗਏ। ਉੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਅਯਾਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਜਦੋਂ ਰਾਹੁਲ ਗਾਂਧੀ ਪਟਨਾ ਆਏ ਸਨ ਤਾਂ ਸ਼ਕੀਲ ਅਹਿਮਦ ਨੇ ਮੰਚ ‘ਤੇ ਹੀ ਬੇਟੇ ਨੂੰ ਰਾਹੁਲ ਨਾਲ ਮਿਲਵਾਇਆ ਸੀ। ਅਯਾਨ ਨੇ ਰਾਹੁਲ ਗਾਂਧੀ ਨੂੰ ਕੁਝ ਦਸਤਾਵੇਜ਼ ਸੌਂਪੇ ਸਨ।

Basmati Rice Advertisment