
ਜ਼ੀਰਾ : ਅੱਜ ਇਥੇ ਪੰਚਾਇਤ ਚੋਣਾ ਲਈ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਦੋ ਸਿਆਸੀ ਪਾਰਟੀਆਂ ਵਿਚਕਾਰ ਜੰਮ ਕੇ ਹੰਗਾਮਾ ਹੋ ਗਿਆ। ਜਦੋਂ ਦੋਵੇਂ ਧਿਰਾਂ ਜੀਰਾ ਦੇ ਮੁੱਖ ਚੌਕ ਵਿਖੇ ਇਕੱਠੀਆਂ ਹੋਈਆਂ ਤਾਂ ਇਕ ਦੂਜੇ ਖਿਲਾਫ ਪੱਥਰਬਾਜੀ ਕਰਨ ਲੱਗੀਆਂ। ਇਹ ਵੀ ਪਤਾ ਲੱਗਾ ਹੈ ਕਿ ਇਸ ਝਗੜੇ ਦੌਰਾਨ ਗੋਲੀਬਾਰੀ ਵੀ ਕੀਤੀ ਗਈ ਹੈ।
ਜੀਰਾ ਵਿਖੇ ਹੋਏ ਹੰਗਾਮੇ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਜਖਮੀ ਹੋ ਗਏ ਹਨ। ਜਦੋਂ ਦੋਵਾਂ ਧਿਰਾਂ ਵਿਚਕਾਰ ਝਗੜਾ ਵਧ ਗਿਆ ਤਾਂ ਪੁਲੀਸ ਨੂੰ ਪਾਣੀ ਦੀਆਂ ਬੁਛਾੜਾਂ ਮਾਰ ਕੇ ਸਥਿੱਤੀ ਉੱਪਰ ਕਾਬੂ ਪਾਉਣਾ ਪਿਆ। ਪੁਲੀਸ ਦੇ ਕੰਟਰੋਲ ਪਿਛੋਂ ਦੋਵਾਂ ਧਿਰਾਂ ਦੇ ਸ਼ਰਾਰਤੀ ਅਨਸਰ ਮੌਕੇ ਤੋਂ ਫਰਾਰ ਹੋ ਗਏ।