ਚੰਡੀਗੜ੍ਹ, 12 ਨਵੰਬਰ: ਭਾਰਤੀ ਚੋਣ ਕਮਿਸ਼ਨ ਨੇ ਡੀ.ਐਸ.ਪੀ., ਡੇਰਾ ਬਾਬਾ ਨਾਨਕ ਦੇ ਅਹੁਦੇ ਲਈ ਪੈਨਲ ਵਿੱਚੋਂ ਸ੍ਰੀ ਜੋਗਾ ਸਿੰਘ, 345/ਬੀ.ਆਰ. (ਮੌਜੂਦਾ ਸਮੇਂ ਡੀ.ਐਸ.ਪੀ., ਹੈੱਡਕੁਆਰਟਰ ਕਪੂਰਥਲਾ) ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਥੇ ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਿਕਾਇਤ ਦੇ ਆਧਾਰ ਤੇ ਚੋਣ ਕਮਿਸ਼ਨ ਨੇ ਡੀ ਐਸ ਪੀ ਦੀ ਬਦਲੀ ਕਰ ਦਿੱਤੀ ਸੀ। ਸ੍ਰੀ ਰੰਧਾਵਾ ਨੇ ਦੋਸ਼ ਲਾਇਆ ਸੀ ਕਿ ਡੀ ਐਸ ਪੀ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਵੱਲੋਂ ਡੀ ਐਸ ਪੀ ਦੀ ਬਦਲੀ ਕਰ ਦਿੱਤੇ ਜਾਣ ਪਿੱਛੋਂ ਇਹ ਪੋਸਟ ਖਾਲੀ ਸੀ ਅਤੇ ਸਰਕਾਰ ਪਾਸੋਂ ਨਵੀਂ ਨਿਯੁਕਤੀ ਲਈ ਪੈਨਲ ਦੀ ਮੰਗ ਕੀਤੀ ਸੀ। ਇਸ ਪੈਨਲ ਵਿਚੋਂ ਚੋਣ ਕਮਿਸ਼ਨ ਨੇ ਜੋਗਾ ਸਿੰਘ ਨੂੰ ਡੀ ਐਸ ਪੀ ਲਗਾ ਦਿੱਤਾ ਗਿਆ ਹੈ।