Saturday, January 25Malwa News
Shadow

ਐਸ.ਜੀ.ਪੀ.ਸੀ. ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਕੀਤਾ ਨਾਮਨਜ਼ੂਰ

ਅੰਮ੍ਰਿਤਸਰ— ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਅਸਤੀਫਾ ਰੱਦ ਕਰ ਦਿੱਤਾ ਗਿਆ ਹੈ ਜੋ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਹਨ।ਸ਼ੋ੍ਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਸਤੀਫ਼ਾ ਰੱਦ ਕਰਨ ਦੇ ਨਾਲ—ਨਾਲ ਇਹ ਵੀ ਕਿਹਾ ਹੈ ਕਿ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪ੍ਰਬੰਧਕ ਕਮੇਟੀ ਨੂੰ ਅੱਗੇ ਵੀ ਬਹੁਤ ਲੋੜ ਹੈ ਅਤੇ ਹਰਪ੍ਰੀਤ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦੇ ਨਾਲ ਜੁੜੇ ਰਹਿਣ ਦੀ ਬੇਨਤੀ ਕੀਤੀ।
ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।ਇਸ ਦਾ ਕਾਰਨ ਵਿਰਸਾ ਸਿੰਘ ਵਲਟੋਹਾ ਸਨ,ਜੋ ਕਿ ਹਰਪ੍ਰੀਤ ਸਿੰਘ *ਤੇ ਕਾਫ਼ੀ ਸਮੇਂ ਤੋਂ ਬਿਨਾ ਮਤਲਬ ਦੇ ਸਵਾਲ ਉਠਾ ਰਹੇ ਸਨ।ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇੰਨ੍ਹਾਂ ਸਵਾਲਾਂ ਤੋਂ ਤੰਗ ਆ ਕੇ ਇੱਕ ਵੀਡਿਓ ਰਾਹੀ ਆਪਣੇ ਅਸਤੀਫੇ ਬਾਰੇ ਸੂਚਨਾ ਦਿੱਤੀ।ਉਨ੍ਹਾਂ ਨੇ ਵੀਡਿਓ ਵਿੱਚ ਇਹ ਵੀ ਜਾਣਕਾਰੀ ਦਿੱਤੀ ਇਸ ਫੈਸਲੇ ਦਾ ਕਾਰਨ ਵਿਰਸਾ ਸਿੰਘ ਵਲਟੋਹਾ ਹਨ।ਜੱਥੇਦਾਰ ਹਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਵਲਟੋਹਾ ਨੇ ਉਨ੍ਹਾਂ *ਤੇ ਝੂਠੇ ਇਲਜ਼ਾਮ ਲਗਾਏ ਗਏ ਹਨ ਅਤੇ ਕੁਝ ਗੰਦੇ ਸ਼ਬਦਾਂ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਹੈ।ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਤੋਂ ਬਾਅਦ ਧਮਕਾਇਆਂ ਜਾ ਰਿਹਾ ਸੀ।

ਇਹ ਗੱਲ ਵੀ ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨੂੰ ਦੱਸਦੇ ਕਿਹਾ ਕਿ ਪਿਛਲੇ ਸਾਲਾਂ ਤੋਂ ਐਸ.ਜੀ.ਪੀ.ਸੀ. ਮੁੱਦਿਆ ਦਾ ਪੁਸ਼ਟੀਕਰਨ ਕਰਦੀ ਆਉਂਦੀ ਹੈ ਅਤੇ ਸਿੰਘ ਸਾਹਿਬਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਰ ਫੈਸਲੇ ਦੀ ਜਾਣਕਾਰੀ ਹੁੰਦੀ ਹੈ।ਉਨ੍ਹਾਂ ਇਸ ਦਾ ਵੀ ਵੇਰਵਾ ਪਾਇਆ ਹੈ ਕਿ ਐਸ.ਜੀ.ਪੀ.ਸੀ. ਦੇ ਜ਼ਰੂਰੀ ਕੰਮਾਂ ਕਾਰਜਾ ਦੀੇ ਜਾਣਕਾਰੀ ਵਿੱਚ ਛੇੜਛਾੜ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਅਤੇ ਉਹ ਸਾਰੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਦਾ ਕਾਫ਼ੀ ਮਾਨ—ਆਦਰ ਕਰਦੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਵਿਚਕਾਰ ਕੜਵਾਹਟ ਦਾ ਮਾਹੌਲ ਬਣਿਆ ਤੁਰਿਆ ਆ ਰਿਹਾ ਹੈ ਅਤੇ ਦੁਸ਼ਮਣਾਂ ਦੇ ਵਾਂਗ ਇੱਕ ਦੂਜੇ *ਤੇ ਇਲਜ਼ਾਮ ਲਗਾਈ ਜਾ ਰਹੇ ਹਾਂ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਿੱਖਾਂ ਨੂੰ ਇੱਕ—ਦੂਜੇ ਖਿਲਾਫ਼ ਭੜਕਾਉਣ ਦੀ ਸਾਜਿਸ਼ ਘੜੀ ਜਾ ਰਹੀ ਹੈ *ਤੇ ਸਾਰਿਆਂ ਨੂੰ ਇੱਕ—ਜੁੱਟ ਹੋ ਕੇ ਐਸ.ਜੀ.ਪੀ.ਸੀ. ਨੂੰ ਬਚਾਉਣਾ ਹੋਵੇਗਾ।

Punjab Govt Add Zero Bijli Bill English 300x250