ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗੁਲਾਬ ਸਿੱਧੂ ਨਾਲ ਜੁੜੇ ਵਾਇਰਲ ਵਿਵਾਦ ਤੋਂ ਬਾਅਦ ਹੁਣ ਸਮਾਜ ਸੇਵਕ ਅਤੇ ਪੋਡਕਾਸਟ ਹੋਸਟ ਅਨਮੋਲ ਕਵਾਤਰਾ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ, ਜਿਸ ਮੱਦੇਨਜ਼ਰ ਹੀ ਉਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਜਲਦ ਹੀ ਇਸ ਦਿਸ਼ਾ ਵਿੱਚ ਅਪਣਾ ਪੂਰਾ ਪੱਖ ਰੱਖੇ ਜਾਣ ਦਾ ਇਸ਼ਾਰਾ ਕੀਤਾ ਹੈ।
ਔਨਲਾਈਨ ਵਿਵਾਦ ਨੂੰ ਸੰਬੋਧਿਤ ਕਰਦੇ ਹੋਏ ਅਨਮੋਲ ਨੇ ਸਿੱਧਾ ਬਿਆਨ ਦੇਣ ਲਈ ਸੋਸ਼ਲ ਮੀਡੀਆ ‘ਤੇ ਪਹੁੰਚ ਅਪਣਾਈ ਹੈ। ਉਕਤ ਅਤੇ ਅਧਿਕਾਰਤ ਤੌਰ ‘ਤੇ ਦਿੱਤੀ ਗਈ ਇਸ ਪ੍ਰਤੀਕਿਰਿਆ ਅਧੀਨ ਉਨਾਂ ਐਲਾਨ ਕੀਤਾ ਕਿ ਆਉਂਦੇ ਇਸੇ ਐਤਵਾਰ ਨੂੰ ਸਾਰੇ ਇਲਜ਼ਾਮਾਂ ਨੂੰ ਹੱਲ ਕਰਨ, ਕਹਾਣੀ ਦਾ ਆਪਣਾ ਪੱਖ ਪੇਸ਼ ਕਰਨ ਅਤੇ ਝਗੜੇ ਦੇ ਪਿੱਛੇ ਪੂਰੀ ਸੱਚਾਈ ਦਾ ਖੁਲਾਸਾ ਕਰਨ ਲਈ ਇੱਕ ਪੂਰਾ ਸਪੱਸ਼ਟੀਕਰਨ ਵੀਡੀਓ ਜਾਰੀ ਕਰਨਗੇ।
ਜ਼ਿਕਰਯੋਗ ਹੈ ਕਿ ਅਨਮੋਲ ਕਵਾਤਰਾ ਅਤੇ ਗੁਲਾਬ ਸਿੱਧੂ ਵਿਚਕਾਰ ਪੈਦਾ ਹੋਇਆ ਇਹ ਟਕਰਾਅ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਸੁਰਖੀਆਂ ਵਿੱਚ ਛਾਇਆ ਹੋਇਆ ਹੈ, ਹੈਰਾਨੀਜਨਕ ਇਹ ਵੀ ਹੈ ਕਿ ਇਸ ਬਹੁ-ਚਰਚਿਤ ਮਾਮਲੇ ਵਿੱਚ ਦੋਹਾਂ ਦੇ ਪ੍ਰਸ਼ੰਸਕ ਵੀ ਵੰਡੇ ਹੋਏ ਨਜ਼ਰੀ ਆ ਰਹੇ ਹਨ। ਪਾਲੀਵੁੱਡ ਫਿਲਮ ਅਤੇ ਮੰਨੋਰੰਜਨ ਉਦਯੋਗ ਵਿੱਚ ਸੁਰਖੀਆਂ ਦਾ ਕੇਂਦਰ ਬਣੇ ਇਸ ਮਾਮਲੇ ਨੇ ਭਾਰੀ ਉਤਸੁਕਤਾ ਪੈਦਾ ਕੀਤੀ ਹੈ। ਇੰਟਰਨੈਟ ਉਪਭੋਗਤਾ ਇਹ ਦੇਖਣ ਲਈ ਵੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ ਕਿ ਇਸ ਹਾਈ-ਪ੍ਰੋਫਾਈਲ ਵਿਵਾਦ ਮਾਮਲੇ ਵਿੱਚ ਸਮਾਜਸੇਵੀ ਅਤੇ ਪੋਡਕਾਸਟ ਹੋਸਟ ਦਾ ਜਵਾਬ ਕੀ ਅਤੇ ਕਿਵੇਂ ਸਾਹਮਣੇ ਆਉਂਦਾ ਹੈ।
ਓਧਰ ਇਸ ਵਿਵਾਦ ਨੂੰ ਲੈ ਕੇ ਪੰਜਾਬੀ ਫਿਲਮ ਉਦਯੋਗ ਵਿੱਚ ਵੀ ਅਜੀਬ ਤਰ੍ਹਾਂ ਦੀ ਚੁੱਪ ਅਤੇ ਬੈਚੇਨੀ ਨਜ਼ਰੀ ਆ ਰਹੀ ਹੈ, ਜਿਸ ਦੇ ਚੱਲਦਿਆਂ ਹੀ ਅਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕੁਝ ਫਿਲਮੀ ਸ਼ਖਸ਼ੀਅਤਾਂ ਨੇ ਕਿਹਾ ਕਿ ਦਰਅਸਲ, ਉਕਤ ਵਿਵਾਦ ਨਾਲ ਪੋਡਕਾਸਟ ਖਿੱਤੇ ਦਾ ਉਹ ਅਸਲ ਸੱਚ ਸਾਹਮਣੇ ਆ ਗਿਆ ਹੈ ਕਿ ਸ਼ੋਹਰਤ ਦੇਣ ਦੇ ਦਾਅਵਿਆਂ ਅਧੀਨ ਗੈਰ ਮਿਆਰੀ ਹੱਥਕੰਡਿਆਂ ਅਤੇ ਆਬੋ ਹਵਾ ਦਾ ਕਾਲਾ ਬਜ਼ਾਰ ਕਿਸ ਤਰ੍ਹਾਂ ਵੱਡੇ ਪੱਧਰ ਉੱਪਰ ਫਲ-ਫੁੱਲ ਰਿਹਾ ਹੈ, ਜਿਸ ਸੰਬੰਧਤ ਸਿਲਸਿਲੇ ਨੂੰ ਠੱਲ੍ਹ ਪਾਈ ਜਾਣੀ ਅੱਜ ਬੇਹੱਦ ਜ਼ਰੂਰੀ ਹੈ।