Wednesday, February 19Malwa News
Shadow

ਪੰਜਾਬ ‘ਚ ਲੜਕੇ ਲੜਕੀਆਂ ਦਾ ਅਨੁਪਾਤ ਘਟਿਆ

ਚੰਡੀਗੜ੍ਹ, 23 ਜਨਵਰੀ : ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਵਿਚ ਲੜਕੀ ਅਤੇ ਲੜਕਿਆਂ ਦੇ ਅਨੁਪਾਤ ਵਿਚ ਕਮੀ ਆ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਚ ਇਕ ਹਜਾਰ ਲੜਕਿਆਂ ਪਿੱਛੇ ਲੜਕੀਆਂ ਦੀ ਜਨਮ ਦਰ ਸਾਲ 2014–15 ਦੌਰਾਨ 918 ਸੀ, ਜੋ ਕਿ ਪਿਛਲੇ ਸਾਲ ਵਧ ਕੇ 930 ਹੋ ਗਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਅਤੇ ਲੜਕੀਆਂ ਦੇ ਚੰਗੇ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਹੁਣ ਪੰਜਾਬ ਦੇ ਲੋਕ ਲੜਕੀਆਂ ਜੰਮਣ ‘ਤੇ ਮਾਣ ਮਹਿਸੂਸ ਕਰਨ ਲੱਗੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਰਨ ਹੀ ਹਸਪਤਾਲਾਂ ਵਿਚ ਜਨੇਪੇ ਦੀ ਦਰ ਵੀ 61 ਪ੍ਰਤੀਸ਼ਤ ਤੋਂ ਵਧ ਕੇ 97.3 ਹੋ ਗਈ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ 120 ਕੁੜੀਆਂ ਲਈ ਮੁਫਤ ਡਰਾਈਵਿੰਗ ਕਲਾਸਾਂ ਸ਼ੁਰੂ ਕਰਕੇ ਸਰਕਾਰ ਨੇ ਨਵੀਂ ਪਹਿਲਕਦਮੀ ਕੀਤੀ ਹੈ। ਇਸ ਨਾਲ ਲੜਕੀਆਂ ਦਾ ਆਤਮ ਵਿਸ਼ਵਾਸ਼ ਵੀ ਵਧਦਾ ਹੈ ਅਤੇ ਇਸ ਨਾਲ ਲਿੰਗਕ ਰੂੜੀਵਾਦੀ ਧਾਰਨਾਵਾਂ ਵੀ ਟੁੱਟ ਰਹੀਆਂ ਹਨ। ਹੁਣ ਪੰਜਾਬ ਦੇ ਲੋਕ ਲੜਕੀਆਂ ਨੂੰ ਬੋਝ ਸਮਝਣੋ ਹਟ ਗਏ ਹਨ ਅਤੇ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਮੌਕੇ ਮਿਲ ਰਹ ਹਨ।

Basmati Rice Advertisment