Wednesday, February 19Malwa News
Shadow

ਚੋਣ ਕਮਿਸ਼ਨ ਵੱਲੋਂ ਜਨਰਲ ਨਿਗਰਾਨ, ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ

ਚੰਡੀਗੜ੍ਹ, 25 ਅਕਤੂਬਰ: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ ਜੋ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਲਈ ਅਜੈ ਸਿੰਘ ਤੋਮਰ (ਮੋਬਾਇਲ ਨੰਬਰ- 7290976392), ਹਲਕਾ ਚੱਬੇਵਾਲ ਲਈ ਤਾਪਸ ਕੁਮਾਰ ਬਾਗਚੀ (ਮੋਬਾਇਲ ਨੰਬਰ- 8918226101), ਹਲਕਾ ਗਿੱਦੜਬਾਹਾ ਲਈ ਸਮਿਤਾ ਆਰ (ਮੋਬਾਇਲ ਨੰਬਰ- 9442222502) ਅਤੇ ਹਲਕਾ ਬਰਨਾਲਾ ਲਈ ਨਵੀਨ ਐਸ ਐਲ (ਮੋਬਾਇਲ ਨੰਬਰ- 8680582921) ਨੂੰ ਜਨਰਲ ਨਿਗਰਾਨ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ ਸਿਧਾਰਥ ਕੌਸ਼ਲ (ਮੋਬਾਇਲ ਨੰਬਰ-8360616324) ਤੇ ਹਲਕਾ ਗਿੱਦੜਬਾਹਾ ਅਤੇ ਬਰਨਾਲਾ ਲਈ ਓਡਾਂਡੀ ਉਦੈ ਕਿਰਨ (ਮੋਬਾਇਲ ਨੰਬਰ-8331098205) ਪੁਲਿਸ ਨਿਗਰਾਨ ਨਿਯੁਕਤ ਕੀਤੇ ਗਏ ਹਨ।

ਉੱਥੇ ਹੀ ਹਲਕਾ ਡੇਰਾ ਬਾਬਾ ਨਾਨਕ ਲਈ ਪਚਿਯੱਪਨ ਪੀ. (ਮੋਬਾਇਲ ਨੰਬਰ -7588182426), ਚੱਬੇਵਾਲ ਲਈ ਨਿਸ਼ਾਂਤ ਕੁਮਾਰ (ਮੋਬਾਇਲ ਨੰਬਰ -8800434074), ਗਿੱਦੜਬਾਹਾ ਲਈ ਦੀਪਤੀ ਸਚਦੇਵਾ (ਮੋਬਾਇਲ ਨੰਬਰ -9794830111) ਅਤੇ ਬਰਨਾਲਾ ਲਈ ਜੋਸਫ ਗੌਡਾ ਪਾਟਿਲ (ਮੋਬਾਇਲ ਨੰਬਰ -9000511327) ਨੂੰ ਖਰਚਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਨਿਗਰਾਨਾਂ ਦੀ ਜ਼ਿੰਮੇਵਾਰੀ ਚੋਣਾਂ ਨਿਰਪੱਖ, ਪਾਰਦਰਸ਼ੀ, ਸ਼ਾਂਤੀ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਿਰੇ ਚੜਾਉਣਾ ਹੈ।

Basmati Rice Advertisment