
BENEFITS OF CUTTING DOWN ON SUGAR: ਪਿਛਲੇ ਇੱਕ ਸਾਲ ਵਿੱਚ ਖੰਡ ਦੀ ਰਿਟੇਲ ਅਤੇ ਹੋਲਸੇਲ ਕੀਮਤਾਂ ਵਿੱਚ ਲਗਭਗ 40 ਫੀਸਦੀ ਤੋਂ 50 ਫੀਸਦੀ ਦਾ ਭਾਰੀ ਵਾਧਾ ਦੇਖਿਆ ਗਿਆ। ਉਤਰਾਖੰਡ, ਪੰਜਾਬ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਸਮੇਤ 8 ਸੂਬਿਆਂ ਵਿੱਚ ਖੰਡ ਦੀ ਕੀਮਤ 65 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈ ਹੈ। ਤਿਓਹਾਰਾਂ ਦੇ ਮੌਸਮ ਦੀ ਸ਼ੁਰੂਆਤ ਵਿੱਚ ਕੀਮਤਾਂ ਵਿੱਚ ਹੋਏ ਇਸ ਵਾਧੇ ਨੇ ਘਰਾਂ ਦੇ ਰਸੋਈ ਬਜਟ ਨੂੰ ਪੂਰੀ ਕਰ੍ਹਾਂ ਵਿਗਾੜ ਦਿੱਤਾ ਹੈ। ਹਾਲਾਂਕਿ, ਦੂਜੇ ਪਾਸੇ ਦੇਖੀਏ, ਤਾਂ ਸਿਹਤ ਮਾਹਰ ਦਾ ਮੰਨਣਾ ਹੈ ਕਿ ਕੀਮਤਾਂ ਵਿੱਚ ਇਸ ਵਾਧੇ ਨਾਲ ਲੋਕ ਖੰਡ ਦਾ ਸੇਵਨ ਘੱਟ ਕਰ ਸਕਦੇ ਹਨ, ਜੋ ਕਿ ਬਹੁਤ ਵਧੀਆਂ ਗੱਲ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਖੰਡ ਇੱਕ ਕਾਰਬੋਹਾਈਡ੍ਰੇਟ ਹੈ। ਸਰੀਰ ਇਸਨੂੰ ਗਲੂਕੋਜ਼ ਨਾਲ ਤੋੜਦਾ ਹੈ, ਜਿਸ ਨਾਲ ਤੁਹਾਨੂੰ ਜ਼ਰੂਰੀ ਐਨਰਜੀ ਮਿਲਦੀ ਹੈ। ਹਾਲਾਂਕਿ, ਕੁਝ ਤਰ੍ਹਾਂ ਦੀਆਂ ਖੰਡਾਂ ਫਲਾਂ ਅਤੇ ਡੇਅਰੀ ਪ੍ਰੋਡਕਟਾਂ ਵਿੱਚ ਕੁਦਰਤੀ ਪਾਈ ਜਾਂਦੀ ਹੈ ਜਦਕਿ ਹੋਰ ਤਰ੍ਹਾਂ ਦੀ ਖੰਡ ਨੁਕਸਾਨਦੇਹ ਚੀਜ਼ਾਂ ਤੋਂ ਮਿਲਦੀ ਹੈ। ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਤੁਹਾਡੀ ਸਿਹਤ ‘ਤੇ ਗਲਤ ਅਸਰ ਪੈ ਸਕਦਾ ਹੈ। ਚਾਹੇ ਖੰਡ ਸਰੀਰ ਨੂੰ ਗਲੂਕੋਜ਼ ਦੇ ਰੂਪ ਵਿੱਚ ਐਨਰਜੀ ਦਿੰਦੀ ਹੈ ਪਰ ਇਹ ਬਲੱਡ ਸ਼ੂਗਰ ਪੱਧਰ ਵੀ ਵਧਾਉਦੀ ਹੈ। ਸਮੇਂ ਦੇ ਨਾਲ ਇਸ ਨਾਲ ਸ਼ੂਗਰ ਹੋ ਸਕਦੀ ਹੈ। ਇਸ ਲਈ ਬਹੁਤ ਸਾਰੇ ਲੋਕ ਖੰਡ ਖਾਣਾ ਪੂਰੀ ਤਰ੍ਹਾਂ ਛੱਡ ਰਹੇ ਹਨ।
ਖੰਡ ਘੱਟ ਖਾਣ ਨਾਲ ਸਰੀਰ ‘ਤੇ ਕੀ ਅਸਰ ਪੈਂਦਾ?
- ਖੰਡ ਦਾ ਸੇਵਨ ਘੱਟ ਕਰਨ ਨਾਲ ਭਾਰ ਕਾਫ਼ੀ ਘੱਟ ਹੋ ਸਕਦਾ ਹੈ। ਖੰਡ ਵਿੱਚ ਖਾਲੀ ਕੈਲੋਰੀ ਜ਼ਿਆਦਾ ਹੁੰਦੀ ਹੈ। ਇਹ ਕੈਲੋਰੀ ਭੁੱਖ ਵਧਾਉਦੀ ਹੈ ਅਤੇ ਜ਼ਿਆਦਾ ਖਾਣ ਦੀ ਆਦਤ ਪਾਉਦੀ ਹੈ। ਖੰਡ ਤੋਂ ਪਰਹੇਜ਼ ਕਰਕੇ ਤੁਸੀਂ ਆਪਣੀ ਭੁੱਖ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ, ਜਿਸ ਨਾਲ ਭਾਰ ਘੱਟ ਹੁੰਦਾ ਹੈ।
- ਖੰਡ ਨਾਲ ਬਲੱਡ ਗਲੂਕੋਜ਼ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਊਰਜਾ ਦੇ ਪੱਧਰ ਵਿੱਚ ਉਤਰਾਅ-ਚੜਾਅ ਆ ਸਕਦਾ ਹੈ। ਖੰਡ ਦਾ ਸੇਵਨ ਘੱਟ ਕਰਨ ਨਾਲ ਖੂਨ ਅਤੇ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਸਥਿਰ ਰਹਿੰਦਾ ਹੈ, ਜਿਸ ਨਾਲ ਦਿਨ ਭਰ ਤੁਹਾਡੀ ਊਰਜਾ ਦਾ ਪੱਧਰ ਬਣਿਆ ਰਹਿੰਦਾ ਹੈ।
- ਜ਼ਿਆਦਾ ਖੰਡ ਦਾ ਸੇਵਨ ਫਿਣਸੀਆਂ ਵਰਗੀ ਚਮੜੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸਨੂੰ ਘੱਟ ਕਰਨ ਨਾਲ ਫਿਣਸੀਆਂ ਅਤੇ ਸੋਜ ਘੱਟ ਹੋ ਸਕਦੀ ਹੈ ਅਤੇ ਚਮੜੀ ਸਾਫ਼ ਅਤੇ ਚਮਕਦਾਰ ਬਣ ਸਕਦੀ ਹੈ।
- ਜਦੋ ਤੁਸੀਂ ਖੰਡ ਦਾ ਸੇਵਨ ਘੱਟ ਕਰਦੇ ਹੋ, ਤਾਂ ਕੋਲੈਸਟ੍ਰੋਲ ਦਾ ਪੱਧਰ ਘੱਟ ਹੋ ਜਾਂਦਾ ਹੈ। ਫੈਟ ਜਮ੍ਹਾਂ ਹੋਣਾ, ਜੋ ਦਿਲ ਦੀ ਬਿਮਾਰੀ ਦਾ ਕਾਰਨ ਹੈ, ਰੁੱਕ ਜਾਂਦਾ ਹੈ ਅਤੇ ਦਿਲ ਸਿਹਤਮੰਦ ਹੋ ਜਾਂਦਾ ਹੈ।
- ਬਹੁਤ ਘੱਟ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਖੰਡ ਦਾ ਸੇਵਨ ਬੋਧਾਤਮਕ ਫੰਕਸ਼ਨ ‘ਤੇ ਵੀ ਅਸਰ ਪਾਉਦਾ ਹੈ। ਜ਼ਿਆਦਾ ਖੰਡ ਲੈਣ ਨਾਲ ਦਿਮਾਗੀ ਧੁੰਦ ਹੋ ਸਕਦੀ ਹੈ। ਇਸਨੂੰ ਘੱਟ ਕਰਨ ਨਾਲ ਮਾਨਸਿਕ ਸਮਝ, ਧਿਆਨ ਅਤੇ ਬੋਧਾਤਮਕ ਪ੍ਰਦਰਸ਼ਨ ਵਿੱਚ ਸੁਧਾਰ ਹੋ ਸਕਦਾ ਹੈ।
- ਬਹੁਤ ਜ਼ਿਆਦਾ ਖੰਡ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਉੱਪਰ-ਹੇਠਾਂ ਹੋ ਸਕਦਾ ਹੈ, ਜਿਸ ਨਾਲ ਮੂਡ ਵਿੱਚ ਉਤਰਾਅ-ਚੜਾਅ ਆ ਸਕਦਾ ਹੈ। ਖੰਡ ਦਾ ਸੇਵਨ ਘੱਟ ਕਰਨ ਨਾਲ ਮਾਨਸਿਕ ਸਥਿਰਤਾ ਵੱਧ ਸਕਦੀ ਹੈ, ਦਿਮਾਗ ਦੀ ਸਿਹਤ ਬਿਹਤਰ ਹੋ ਸਕਦੀ ਹੈ ਅਤੇ ਮੂਡ ਨੂੰ ਸਥਿਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
- ਜ਼ਿਆਦਾ ਖੰਡ ਵਾਲੀ ਖੁਰਾਕ ਨਾਲ ਢਿੱਡ ਦੇ ਬੈਕਟੀਰੀਆਂ ਦਾ ਸੰਤੁਲਨ ਵਿਗੜ ਸਕਦਾ ਹੈ, ਜਿਸ ਨਾਲ ਢਿੱਡ ਫੁੱਲਣ ਅਤੇ ਗੈਸ ਵਰਗੀ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖੰਡ ਦਾ ਸੇਵਨ ਸੀਮਿਤ ਕਰਨ ਨਾਲ ਢਿੱਡ ਦਾ ਮਾਈਕ੍ਰੋਬਾਇਓਮ ਸਿਹਤਮੰਦ ਰਹਿੰਦਾ ਹੈ, ਜਿਸ ਨਾਲ ਪਾਚਨ ਅਤੇ ਪੋਸ਼ਟਿਕ ਤੱਤਾਂ ਦੀ ਸਮਾਈ ਬਿਹਤਰ ਹੁੰਦੀ ਹੈ।
- ਹਰ ਕੋਈ ਜਾਣਦਾ ਹੈ ਕਿ ਜ਼ਿਆਦਾ ਮਿੱਠਾ ਖਾਣ ਨਾਲ ਦੰਦਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਦੰਦਾਂ ਦਾ ਸੜਨਾ ਅਤੇ ਕੈਵਿਟੀ। ਇਸ ਲਈ ਖੰਡ ਦਾ ਸੇਵਨ ਘੱਟ ਕਰਨ ਨਾਲ ਤੁਸੀਂ ਦੰਦਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ।
- ਖੰਡ ਦਾ ਜ਼ਿਆਦਾ ਸੇਵਨ ਟਾਈਪ 2 ਸ਼ੂਗਰ, ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਦਾ ਖਤਰਾ ਵਧਾਉਦਾ ਹੈ। ਖੰਡ ਦਾ ਸੇਵਨ ਘੱਟ ਕਰਨ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।