ਚੰਡੀਗੜ੍ਹ, 18 ਨਵੰਬਰ : ਪੰਜਾਬ ਦੇ ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਕਰਨ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਅੱਜ 19 ਜਿਲਿਆਂ ਦੇ ਲੋਬਰ ਚੌਂਕਾਂ ਵਿਚ ਕੈਂਪ ਲਗਾਏ ਗਏ। ਜਿਨ੍ਹਾਂ ਜਿਲਿਆਂ ਵਿਚ ਚੋਣ ਜਾਬਤਾ ਲੱਗਾ ਹੋਇਆ ਹੈ, ਉਨ੍ਹਾਂ ਜਿਲਿਆਂ ਵਿਚ ਚੋਣਾ ਤੋਂ ਬਾਅਦ ਕੈਂਪ ਲਗਾਏ ਜਾਣਗੇ
ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿਛਲੇ ਦਿਨੀਂ ਮੀਟਿੰਗ ਵਿਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਸਾਰੇ ਜਿਲਿਆਂ ਵਿਚ ਕੈਂਪ ਲਗਾ ਕੇ ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਕੀਤੀ ਜਾਵੇ। ਇਸ ਰਜਿਸ਼ਟਰੇਸ਼ਨ ਤੋਂ ਬਾਅਦ ਉਸਾਰੀ ਕਾਮਿਆਂ ਨੂੰ ਉਨ੍ਹਾਂ ਦੀਆਂ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ। ਇਹ ਕੈਂਪ ਅੱਜ ਤੋਂ ਸ਼ੁਰੂ ਹੋ ਕੇ 23 ਨਵੰਬਰ ਤੱਕ ਜਾਰੀ ਰਹਿਣਗੇ। ਇਨ੍ਹਾਂ ਕੈਂਪਾਂ ਵਿਚ ਆ ਕੇ ਉਸਾਰੀ ਕਾਮੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਕਿਰਤ ਮੰਤਰੀ ਨੇ ਸਾਰੇ ਉਸਾਰੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿਚ ਜਾ ਕੇ ਜਰੂਰ ਰਜਿਸਟਰੇਸ਼ਨ ਕਰਵਾ ਲੈਣ।