ਮੁੱਖ ਮੰਤਰੀ ਖੜ੍ਹੇ ਹੜ੍ਹ ਪੀੜਤਾਂ ਨਾਲ : ਪੰਜਾਬ ਸਰਕਾਰ ਨੇ ਕਾਇਮ ਕੀਤੀ ਲੋਕਤੰਤਰ ਦੀ ਸੱਚੀ ਮਿਸਾਲ
ਚੰਡੀਗੜ੍ਹ, 15 ਸਤੰਬਰ : ਅੱਜ ਜਦੋਂ ਪੂਰਾ ਦੇਸ਼ ਲੋਕਤੰਤਰ ਦਿਵਸ ਮਨਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਦੀ ਸੱਚੀ ਮਿਸਾਲ ਕਾਇਮ ਕੀਤੀ ਹੈ ਉਨ੍ਹਾਂ ਹੜ੍ਹ ਪੀੜਤ ਲੋਕਾਂ ਵਿੱਚ ਜਾ ਕੇ ਦਿਖਾਇਆ ਕਿ ਇੱਕ ਨੇਤਾ ਨੂੰ ਅਸਲ ਵਿੱਚ ਕਿਵੇਂ ਕੰਮ ਕਰਨਾ ਚਾਹੀਦਾ ਹੈ। ਆਮ ਤੌਰ 'ਤੇ ਆਗੂ ਸਿਰਫ਼ ਹਵਾਈ ਜਹਾਜ਼ ਵਿੱਚ ਵਿੱਚ ਬੈਠ ਕੇ ਹੀ ਜ਼ਮੀਨੀ ਪੱਧਰ ਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹਨ ਪਰ ਮੁੱਖ ਮੰਤਰੀ ਮਾਨ ਖੁਦ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਗਏ। ਚਿੱਕੜ ਅਤੇ ਪਾਣੀ ਵਿੱਚ ਗਏ ਅਤੇ ਲੋਕਾਂ ਨੂੰ ਮਿਲੇ। ਇਹੀ ਅਸਲੀ ਲੀਡਰਸ਼ਿਪ ਹੈ।
ਸਿਰਫ਼ ਮੁੱਖ ਮੰਤਰੀ ਹੀ ਨਹੀਂ, ਸਾਰੇ ਕੈਬਨਿਟ ਮੰਤਰੀਆਂ ਨੂੰ ਅੰਮ੍ਰਿਤਸਰ ਅਤੇ ਸਰਹੱਦੀ ਪਿੰਡਾਂ ਵਿੱਚ ਭੇਜਿਆ ਗਿਆ। ਉਹ ਸਿਰਫ਼ ਦੇਖਣ ਹੀ ਨਹੀਂ ਗਏ, ਸਗੋਂ ਅਸਲ ਵਿੱਚ ਲੋਕਾਂ ਦੀ ਮਦਦ ਕਰਨ ਵੀ ਗਏ। ਦਫ਼ਤਰੀ ਮੀਟਿੰਗਾਂ ਦੀ ਬਜਾਏ, ਉਹ ਖੇਤਾਂ ਵਿੱਚ ਕੰਮ ਕਰਦੇ ਸਨ। ਮਾਨ ਸਾਹਿਬ ਨੇ ਕਿਹਾ - "ਮੈਂ ਮੁੱਖ ਮੰਤਰੀ ਨਹੀਂ, ਸਗੋਂ ਦੁੱਖਾਂ ਦਾ ਮੰਤਰੀ ਹਾਂ।" ਇਸ ਨੇ ਪੰਜਾਬੀਆਂ ਦੇ ਦਿਲਾਂ ਨੂੰ ਛੂਹ ਲਿਆ। ਉਨ੍ਹਾਂ ਨੇ ਮੁਸੀਬਤ ਵਿੱਚ ਫਸੇ ਲੋਕਾਂ ਨਾਲ ਇੱਕ ਖਾਸ ...








