ਸਰਹੰਦ ਫਤਿਹ ਦਿਵਸ : ਸਿੱਖ ਇਤਿਹਾਸ ਦਾ ਸੁਨਹਿਰਾ ਪੰਨਾ
ਜਦੋਂ ਵਜ਼ੀਰ ਖਾਨ ਦੀਆਂ ਮੈਦਾਨ-ਏ- ਜੰਗ ਵਿੱਚ ਕਪਟੀ ਚਾਲਾਂ ਇੱਕ ਵਾਰੀ ਫੇਰ ਨਾ ਚੱਲੀਆ ।
Author name- arpan Kaur
ਸਰਹੰਦ ਫਤਿਹ ਸਿੱਖ ਇਤਿਹਾਸ ਦਾ ਇੱਕ ਗੌਰਵਮਈ ਅਤੇ ਸੁਨਹਿਰਾ ਪੰਨਾ ਹੈ। ਇਹ ਉਹ ਇਤਿਹਾਸਕ ਜੰਗ ਸੀ ਜਿਸ ਤੋਂ ਬਾਅਦ ਪਹਿਲੀ ਵਾਰ ਖਾਲਸਾ ਰਾਜ ਦਾ ਐਲਾਨ ਹੋਇਆ ਅਤੇ ਸਿੱਖ ਰਾਜ ਦਾ ਝੰਡਾ ਲਹਿਰਾਇਆ ਗਿਆ। ਇਹ ਜਿੱਤ ਸਿਰਫ਼ ਇੱਕ ਫੌਜੀ ਜਿੱਤ ਨਹੀਂ ਸੀ, ਸਗੋਂ ਜ਼ੁਲਮ ਅਤੇ ਅਨਿਆਂ ਖ਼ਿਲਾਫ਼ ਖਾਲਸਾ ਪੰਥ ਦੀ ਦਲੇਰੀ, ਏਕਤਾ ਅਤੇ ਨਿਆਂਪ੍ਰੀਤਾ ਦਾ ਪ੍ਰਤੀਕ ਵੀ ਸੀ।
ਚੱਪੜ ਚਿੜੀ ਦੀ ਇਤਿਹਾਸਕ ਜੰਗ
ਸਰਹੰਦ ਫਤਿਹ ਦੀ ਲੜਾਈ ਚੱਪੜ ਚਿੜੀ ਦੇ ਮੈਦਾਨ ਵਿੱਚ ਲੜੀ ਗਈ, ਜੋ ਸਰਹੰਦ ਤੋਂ ਲਗਭਗ 10 ਕੋਹ ਦੀ ਦੂਰੀ ’ਤੇ ਸਥਿਤ ਸੀ। ਇਹ ਜੰਗ ਤਿੰਨ ਦਿਨ ਤੱਕ ਚੱਲੀ ਅਤੇ ਇਸ ਨੇ ਪੰਜਾਬ ਦੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ।
ਦੱਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣੇ ਮਹਾਨ ਜਰਨੈਲ ਪੰਜਾਬ ਪਹੁੰਚੇ। ਉਹ ਵਜ਼ੀਰ ਖਾਨ ਦੇ ਜ਼ੁਲਮਾਂ ਖ਼ਿਲਾਫ਼ ਗਹਿਰਾ ਰੋਹ ਆਪਣੇ ਮਨ ਵਿੱਚ ਲੈ ਕੇ ਆਏ ਸਨ। ਪੰਜਾਬ ਪਹੁੰਚਦਿਆਂ ਹੀ ਉਨ੍ਹਾਂ ਨੇ ਗੁਰੂ...





