ਭਾਜਪਾ ਪੰਜਾਬ ਦੇ ਪਾਣੀ ‘ਤੇ ਅਧਿਕਾਰਾਂ ਨਾਲ ਧੋਖਾ ਕਰ ਰਹੀ ਹੈ, ਬੀਬੀਐਮਬੀ ਦਾ ਆਦੇਸ਼ ਗੈਰ-ਸੰਵਿਧਾਨਕ: ਬਲਬੀਰ ਸਿੰਘ ਸਿੱਧੂ
ਮੋਹਾਲੀ, 5 ਮਈ : ਸੀਨੀਅਰ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਪੰਜਾਬ ਦੇ ਦਰਿਆਈ ਪਾਣੀ ਦੇ 8,500 ਕਿਊਸਿਕ ਹਰਿਆਣਾ ਨੂੰ ਅਲਾਟ ਕਰਨ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ, ਇਸਨੂੰ "ਗੈਰ-ਸੰਵਿਧਾਨਕ ਅਤੇ ਪੰਜਾਬ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ" ਕਿਹਾ। "ਪੰਜਾਬ ਕੋਲ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ। ਬੀਬੀਐਮਬੀ ਵੱਲੋਂ ਸਾਨੂੰ ਹਰਿਆਣਾ ਨਾਲ ਪੰਜਾਬ ਦਾ ਹੱਕੀ ਹਿੱਸਾ ਸਾਂਝਾ ਕਰਨ ਲਈ ਨਿਰਦੇਸ਼ ਦੇਣਾ ਅਸਵੀਕਾਰਨਯੋਗ ਹੈ," ਸਿੱਧੂ ਨੇ ਕਿਹਾ। ਉਨ੍ਹਾਂ ਇਸ ਕਦਮ ਨੂੰ ਸੂਬੇ ਦੇ ਕਿਸਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਘੋਰ ਬੇਇਨਸਾਫ਼ੀ ਕਰਾਰ ਦਿੱਤਾ।ਇਸ ਵਿਵਾਦ ਦੀ ਟਾਈਮਿੰਗ 'ਤੇ ਡੂੰਘੀ ਨਿਰਾਸ਼ਾ ਪ੍ਰਗਟ ਕਰਦੇ ਹੋਏ, ਸਿੱਧੂ ਨੇ ਕਿਹਾ, "ਅਹਿਜੇ ਸਮੇਂ ਜਦੋਂ ਦੇਸ਼ ਪਹਿਲਗਾਮ, ਕਸ਼ਮੀਰ ਵਿੱਚ ਮਾਸੂਮ ਜਾਨਾਂ ਦੇ ਦੁਖਦਾਈ ਨੁਕਸਾਨ 'ਤੇ ਸੋਗ ਵਿੱਚ ਇੱਕਜੁੱਟ ਹੈ ਅਤੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ, ਸਾਡੇ ਗੁਆਂਢੀ ਰਾਜ ਦੇ ਕੁਪ੍ਰਬੰਧਨ ਕਾਰਨ ਪੰਜਾਬ ਅਤੇ ਹਰਿਆਣਾ ਵਿਚਕਾਰ ਗੈਰ-ਜ਼ਿੰਮੇਵ...








