ਅਪ੍ਰੇਸ਼ਨ ਸਿੰਧੂਰ : ਆਮ ਜਨਤਾ ਨੇ ਕੀਤਾ ਸਿਵਲ, ਪੁਲੀਸ ਤੇ ਫੌਜੀ ਅਧਿਕਾਰੀਆਂ ਦਾ ਧੰਨਵਾਦ
ਫਰੀਦਕੋਟ : ਭਾਰਤ ਵਲੋਂ ਪਾਕਿਸਤਾਨ ਖਿਲਾਫ ਚਲਾਏ ਗਏ ਅਪ੍ਰੇਸ਼ਨ ਸਿੰਧੂਰ ਦੌਰਾਨ ਜਿਥੇ ਪੰਜਾਬ ਦੇ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਰਿਹਾ, ਉਥੇ ਫਰੀਦਕੋਟ ਇਲਾਕੇ ਦੇ ਲੋਕਾਂ ਨੂੰ ਇੰਨੀ ਸਮੱਸਿਆ ਨਹੀਂ ਆਈ। ਫਰੀਦਕੋਟ ਦੇ ਜਿਲਾ ਤੇ ਪੁਲੀਸ ਪ੍ਰਸਾਸ਼ਨ ਤੋਂ ਇਲਾਵਾ ਫਰੀਦਕੋਟ ਦੇ ਫੌਜੀ ਅਧਿਕਾਰੀਆਂ ਨੇ ਵੀ ਲੋਕਾਂ ਦੀ ਰੱਖਿਆ ਲਈ ਪੂਰੀ ਜੁੰਮੇਵਾਰੀ ਨਿਭਾਈ ਨਾਲ ਜਿਸ ਨਾਲ ਇਸ ਇਲਾਕੇ ਦੇ ਲੋਕ ਚੈਨ ਦੀ ਨੀਂਦ ਸੌਂਦੇ ਰਹੇ। ਇਸ ਲਈ ਇਸ ਇਲਾਕੇ ਦੇ ਲੋਕਾਂ ਨੇ ਵੀ ਪ੍ਰਸਾਸ਼ਨ, ਪੁਲੀਸ ਅਤੇ ਫੌਜੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਔਖੀ ਘੜੀ ਵਿਚ ਫੌਜ ਦੇ ਨਾਲ ਹਨ।ਇਸ ਜਿਲੇ ਦੇ ਪਿੰਡ ਮਚਾਕੀ ਕਲਾਂ ਦੇ ਸਮਾਜ ਸੇਵੀ ਮਹਿਕਦੀਪ ਸਿੰਘ ਨੇ ਦੱਸਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਵਾਲਾ ਮਹੌਲ ਸੀ ਤਾਂ ਸਾਡੀ ਫੌਜ ਪੂਰੀ ਤਰਾਂ ਸਰਗਰਮ ਸੀ। ਉਨ੍ਹਾਂ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਲੋਕ ਵੀ ਫੌਜ ਦਾ ਪੂਰਾ ਸਾਥ ਦੇ ਰਹੇ ਸਨ। ਪਿੰਡ ਦੇ ਕੁੱਝ ਅਗਾਂਹਵਧੂ ਨੌਜਵਾਨਾਂ ਵਲੋਂ ਰਾਤ ਵੇਲੇ ਠੀਕਰ...







