ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨ ਵਿੱਚ ਅਫ਼ਸਰ
ਚੰਡੀਗੜ੍ਹ, 29 ਨਵੰਬਰ:- ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ ਦੋ ਸਾਬਕਾ ਕੈਡਿਟਾਂ ਨੂੰ ਕੇਰਲਾ ਦੇ ਏਝੀਮਾਲਾ ਵਿਖੇ ਕਰਵਾਈ ਗਈ ਇੰਡੀਅਨ ਨੇਵਲ ਅਕੈਡਮੀ (ਆਈ.ਐਨ.ਏ.) ਦੀ ਪਾਸਿੰਗ ਆਊਟ ਪਰੇਡ (ਪੀ.ਓ.ਪੀ.) ਵਿੱਚ ਭਾਰਤੀ ਜਲ ਸੈਨਾ ਵਿੱਚ ਅਫਸਰ ਵਜੋਂ ਕਮਿਸ਼ਨ ਮਿਲਿਆ ਹੈ। ਇਸ ਪਰੇਡ ਦਾ ਨਿਰੀਖਣ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ,. ਏ.ਵੀ.ਐਸ.ਐਮ., ਐਸ.ਐਮ., ਵੀ.ਐਸ.ਐਮ. ਵੱਲੋਂ ਕੀਤਾ ਗਿਆ।
ਦੋਵੇਂ ਅਫਸਰ ਪਾਰਸਦੀਪ ਸਿੰਘ ਖੋਸਾ ਅਤੇ ਯੁਵਰਾਜ ਸਿੰਘ ਤੋਮਰ ਪੜ੍ਹੇ-ਲਿਖੇ ਪਿਛੋਕੜ ਨਾਲ ਸਬੰਧਤ ਹਨ। ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੀ ਮਾਤਾ ਜੀ.ਜੀ.ਐਸ. ਖਾਲਸਾ ਸਕੂਲ, ਭਲੂਰ ਦੇ ਪ੍ਰਿੰਸੀਪਲ ਹਨ ਅਤੇ ਉਸਦੇ ਪਿਤਾ ਗੁਰੂ ਨਾਨਕ ਮਿਸ਼ਨ ਗਰਲਜ਼ ਕਾਲਜ, ਬਾਘਾਪੁਰਾਣਾ ਦੇ ਡਾਇਰੈਕਟਰ ਹਨ। ਜਲੰਧਰ ਦਾ ਰਹਿਣ ਵਾਲਾ ਯੁਵਰਾਜ ਸਿੰਘ ਤੋਮਰ ਵੀ ਇੱਕ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦੇ ਪਿਤਾ ਡਲਹੌਜ਼ੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਨ, ਅਤੇ ਉਸਦੀ ਮਾਤਾ ਉਸੇ ਸਕੂਲ ...








