Sunday, May 24Malwa News
Shadow

Hot News

ਨਾਕੇ ‘ਤੇ ਤਾਇਨਾਤ ਥਾਣੇਦਾਰ ਨੂੰ ਮਾਰੀ ਕਾਰ ਨੇ ਟੱਕਰ : ਗੰਭੀਰ ਜਖਮੀ

ਨਾਕੇ ‘ਤੇ ਤਾਇਨਾਤ ਥਾਣੇਦਾਰ ਨੂੰ ਮਾਰੀ ਕਾਰ ਨੇ ਟੱਕਰ : ਗੰਭੀਰ ਜਖਮੀ

Hot News
ਨਵਾਂਸ਼ਹਿਰ, 19 ਜਨਵਰੀ : ਪੰਜਾਬ ਦੇ ਨਵਾਂਸ਼ਹਿਰ ਵਿੱਚ ਨਾਕੇ 'ਤੇ ਤੈਨਾਤ ਏ.ਐੱਸ.ਆਈ. ਧਨਵੰਤ ਸਿੰਘ ਨੂੰ ਇੱਕ ਕਾਰ ਚਾਲਕ ਨੇ ਸ਼ੁੱਕਰਵਾਰ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਏ.ਐੱਸ.ਆਈ. ਧਨਵੰਤ ਸਿੰਘ ਰੋਪੜ-ਨਵਾਂਸ਼ਹਿਰ ਰਾਸ਼ਟਰੀ ਮਾਰਗ 'ਤੇ ਸਥਿਤ ਚੈੱਕਪੋਸਟ 'ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਉਹ ਆਂਸਰਾਂ ਹਾਈਟੈੱਕ ਨਾਕੇ 'ਤੇ ਤੈਨਾਤ ਸਨ।ਰੋਪੜ ਵੱਲੋਂ ਆਈ ਇੱਕ ਕਾਰ ਜਦੋਂ ਚੈੱਕਪੋਸਟ 'ਤੇ ਪਹੁੰਚੀ, ਤਾਂ ਚਾਲਕ ਨੇ ਅਚਾਨਕ ਬੈਰੀਕੇਡਾਂ ਕੋਲ ਕਾਰ ਨੂੰ ਪਿੱਛੇ ਮੋੜ ਲਿਆ। ਇਸ ਦੌਰਾਨ ਕਾਰ ਪਿੱਛੋਂ ਆ ਰਹੀ ਇੱਕ ਆਲਟੋ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਚਾਲਕ ਨੇ ਬੈਰੀਕੇਡਿੰਗ ਤੋੜਦੇ ਹੋਏ ਏ.ਐੱਸ.ਆਈ. ਧਨਵੰਤ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।ਗੰਭੀਰ ਰੂਪ ਨਾਲ ਜ਼ਖ਼ਮੀ ਏ.ਐੱਸ.ਆਈ. ਨੂੰ ਪਹਿਲਾਂ ਰੋਪੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਿਰ 'ਤੇ ਗੰਭੀਰ ਸੱਟ ਦੇ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਕਾਠਗੜ੍ਹ ਇੰਸਪੈਕਟਰ ਰਣਜੀਤ ...
ਨਿਹੰਗ ਹਮਲਾ ਕੇਸ ‘ਚ ਸਰਪੰਚ ਸਮੇਤ 16 ਖਿਲਾਫ ਪਰਚਾ ਦਰਜ

ਨਿਹੰਗ ਹਮਲਾ ਕੇਸ ‘ਚ ਸਰਪੰਚ ਸਮੇਤ 16 ਖਿਲਾਫ ਪਰਚਾ ਦਰਜ

Hot News
ਲੁਧਿਆਣਾ, 19 ਜਨਵਰੀ : ਲੁਧਿਆਣਾ 'ਚ ਕਾਰ ਲੁੱਟ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ 'ਤੇ ਮੁੱਖ ਦੋਸ਼ੀ ਨੇ ਸਰਪੰਚ, ਪੰਚ ਅਤੇ ਹੋਰ ਪਿੰਡ ਦੇ ਲੋਕਾਂ ਨਾਲ ਮਿਲ ਕੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਹੁਣ ਥਾਣਾ ਹਠੂਰ ਪੁਲਿਸ ਨੇ ਇਸ ਮਾਮਲੇ 'ਚ ਪਿੰਡ ਦੇ ਸਰਪੰਚ ਮਨਦੀਪ ਸਿੰਘ, ਪੰਚ ਪੰਮਾ, ਸਿਮਰਜੀਤ ਸਿੰਘ, ਹਰਜੀਤ ਸਿੰਘ ਸਮੇਤ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।ਘਟਨਾ 17 ਜਨਵਰੀ ਦੀ ਦੇਰ ਰਾਤ ਪਿੰਡ ਕਮਾਲਪੁਰਾ ਦੀ ਹੈ, ਜਦੋਂ ਲੁਧਿਆਣਾ ਥਾਣਾ ਸਦਰ ਦੀ ਪੁਲਿਸ ਟੀਮ ਕਾਰ ਲੁੱਟ ਦੇ ਮਾਮਲੇ 'ਚ ਦੋਸ਼ੀ ਦੀ ਭਾਲ 'ਚ ਪਿੰਡ ਕਮਾਲਪੁਰਾ ਪਹੁੰਚੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 14 ਜਨਵਰੀ ਨੂੰ ਦਰਜ ਹੋਏ ਕਾਰ ਲੁੱਟ ਮਾਮਲੇ ਦਾ ਦੋਸ਼ੀ ਸਿਮਰਜੀਤ ਸਿੰਘ ਇਸੇ ਪਿੰਡ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪਿੰਡ ਕਮਾਲਪੁਰਾ 'ਚ ਰੇਡ ਕਰ ਦਿੱਤੀ।ਜਦੋਂ ਪੁਲਿਸ ਟੀਮ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਸੀ, ਤਾਂ ਉਸਨੇ ਅਚਾਨਕ ਤਲਵਾਰ ਕੱਢ ਕੇ ਐੱਸ.ਆਈ. ਤਰਸੇਮ ਸਿੰਘ ਅਤੇ ਐੱਸ.ਐੱਚ.ਓ. ਹਰਸ਼ਵੀਰ ਸਿੰਘ 'ਤੇ ਹਮਲਾ ਕਰ ਦਿੱਤਾ। ਦੋਵੇਂ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ...
ਜਲੰਧਰ ‘ਚ ਇਕ ਹੋਰ ਇਨਕਾਊਂਟਰ : ਵਿਕੀ ਗੌਂਡਰ ਦੇ ਦੋ ਸਾਥੀ ਗ੍ਰਿਫਤਾਰ

ਜਲੰਧਰ ‘ਚ ਇਕ ਹੋਰ ਇਨਕਾਊਂਟਰ : ਵਿਕੀ ਗੌਂਡਰ ਦੇ ਦੋ ਸਾਥੀ ਗ੍ਰਿਫਤਾਰ

Breaking News, Hot News
ਜਲੰਧਰ, 19 ਜਨਵਰੀ : ਜਲੰਧਰ ਸਿਟੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਗੈਂਗਸਟਰ ਵਿੱਕੀ ਗੌਂਡਰ ਦੇ ਗੁਰਗਿਆਂ ਵਿਚਕਾਰ ਮੁਠਭੇੜ ਹੋ ਗਈ ਹੈ। ਇਸ ਘਟਨਾ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋਇਆ ਹੈ। ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਦੇ ਪੈਰ 'ਤੇ ਗੋਲੀ ਲੱਗੀ ਹੈ। ਪੁਲਿਸ ਦੀ ਇਹ ਮੁਠਭੇੜ ਥਾਣਾ ਸਦਰ ਦੇ ਪਿੰਡ ਜਮਸ਼ੇਰ ਖੇੜਾ ਦੇ ਨੇੜੇ ਅੱਜ ਸਵੇਰੇ ਕਰੀਬ 10:10 ਵਜੇ ਹੋਈ। ਸਪੈਸ਼ਲ ਸੈੱਲ ਦੀ ਟੀਮ ਦੋਸ਼ੀਆਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਸੀ। ਦੋਵਾਂ ਪਾਸਿਆਂ ਤੋਂ ਕੁੱਲ 8 ਗੋਲੀਆਂ ਚਲਾਈਆਂ ਗਈਆਂ ਸਨ।ਜ਼ਖ਼ਮੀ ਹੋਏ ਗੈਂਗਸਟਰ ਦੀ ਪਛਾਣ ਜਮਸ਼ੇਰ ਖਾਸ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਦੋਸ਼ੀ ਦੇ 2 ਸਾਥੀਆਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਫਿਲਹਾਲ ਪੁਲਿਸ ਨੇ ਪਛਾਣ ਉਜਾਗਰ ਨਹੀਂ ਕੀਤੀ ਹੈ। ਦੋਸ਼ੀਆਂ ਤੋਂ ਪੁਲਿਸ ਨੇ 4 ਨਾਜਾਇਜ਼ ਹਥਿਆਰ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕ੍ਰਾਈਮ ਸੀਨ 'ਤੇ ਜਾਂਚ ਲਈ ਮੌਕੇ 'ਤੇ ਜਲੰਧਰ ਪੁਲਿਸ ਦੇ ਕਮਿਸ਼ਨਰ ਸਵਪਨ ਸ਼ਰਮਾ ਸਮੇਤ ਹੋਰ ਕਈ ਉੱਚ ਅਧਿਕਾਰੀ ਪਹੁੰਚ ਗਏ ਸਨ।ਏਸੀਪੀ ਪਰਮਜੀਤ ਸਿੰਘ ਨ...
ਦਿੱਲੀ ‘ਚ ਕੇਜਰੀਵਾਲ ‘ਤੇ ਹਮਲਾ

ਦਿੱਲੀ ‘ਚ ਕੇਜਰੀਵਾਲ ‘ਤੇ ਹਮਲਾ

Breaking News, Hot News
ਨਵੀਂ ਦਿੱਲੀ, 18 ਜਨਵਰੀ : ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾ ਲਈ ਪ੍ਰਚਾਰ ਕਰ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਅੱਜ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਇਸ ਹਮਲੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਾਜਿਸ਼ ਦਾ ਹਿੱਸਾ ਦੱਸਿਆ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਪੋਕਸਪਰਸਨ ਪ੍ਰਿਅੰਕਾ ਕੱਕੜ ਨੇ ਦੋਸ਼ ਲਾਇਆ ਹੈ ਕਿ ਦਿੱਲੀ ਵਿਚ ਹਾਰ ਨੂੰ ਦੇਖ ਕੇ ਭਾਰਤੀ ਜਨਤਾ ਪਾਰਟੀ ਬੁਖਲਾ ਗਈ ਹੈ ਅਤੇ ਹੁਣ ਅਰਵਿੰਦ ਕੇਜਰੀਵਾਲ ਉੱਪਰ ਹਮਲੇ ਕਰਵਾ ਰਹੀ ਹੈ। ਆਪ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ਸਿੱਧੇ ਤੌਰ 'ਤੇ ਹੀ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਭਾਜਪਾ ਭੜਕਾਹਟ ਵਿਚ ਆ ਕੇ ਹਿੰਸਾ ਫੈਲਾਅ ਰਹੀ ਹੈ, ਪਰ ਚੋਣ ਕਮਿਸ਼ਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। https://youtu.be/axvDNOnBj5k...
ਡੱਲੇਵਾਲਾ ਦੇ ਮਰਨ ਵਰਤ ਤੋਂ ਹਰਕਤ ‘ਚ ਆਈ ਕੇਂਦਰ ਸਰਕਾਰ

ਡੱਲੇਵਾਲਾ ਦੇ ਮਰਨ ਵਰਤ ਤੋਂ ਹਰਕਤ ‘ਚ ਆਈ ਕੇਂਦਰ ਸਰਕਾਰ

Hot News, Punjab Politics
ਖਨੌਰੀ, 18 ਜਨਵਰੀ : ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਸ਼ੁੱਕਰਵਾਰ ਰਾਤ ਨੂੰ ਡੱਲੇਵਾਲ ਨੂੰ 3-4 ਵਾਰ ਉਲਟੀਆਂ ਆਈਆਂ। ਪਹਿਲਾਂ ਉਹ 2 ਲੀਟਰ ਤੱਕ ਪਾਣੀ ਪੀ ਰਹੇ ਸਨ, ਪਰ ਹੁਣ ਇੱਕ ਲੀਟਰ ਤੋਂ ਵੀ ਘੱਟ ਪਾਣੀ ਪੀ ਰਹੇ ਹਨ।ਸ਼ਨੀਵਾਰ ਨੂੰ ਕੇਂਦਰ ਸਰਕਾਰ ਦਾ ਪ੍ਰਤੀਨਿਧੀ ਮੰਡਲ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸੈਕਟਰੀ ਪ੍ਰਿਆ ਰੰਜਨ ਦੀ ਅਗਵਾਈ ਵਿੱਚ ਖਨੌਰੀ ਸਰਹੱਦ 'ਤੇ ਪਹੁੰਚਿਆ। ਇੱਥੇ ਉਨ੍ਹਾਂ ਨੇ ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਕੀਤੀ। ਪ੍ਰਤੀਨਿਧੀ ਮੰਡਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।ਉੱਥੇ ਹੀ ਖਨੌਰੀ ਅਤੇ ਸ਼ੰਭੂ ਮੋਰਚੇ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਦੀ ਪਟਿਆਲਾ ਦੇ ਪਾਤੜਾ ਵਿੱਚ ਮੀਟਿੰਗ ਹੋਈ। ਮੀਟਿੰਗ ਵਿੱਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀ ਬਣਾਈ ਗਈ, ਪਰ SKM ਅਤੇ ਸ਼ੰਭੂ-ਖਨੌਰੀ ਸਰਹੱਦ ਦੇ ਆਗੂਆਂ ...
ਮਿਲਟਰੀ ਕਾਲਜ ਦੇਹਰਾਦੂਨ ਲਈ ਦਾਖਲਾ ਪ੍ਰੀਖਿਆ 1 ਜੂਨ ਨੂੰ

ਮਿਲਟਰੀ ਕਾਲਜ ਦੇਹਰਾਦੂਨ ਲਈ ਦਾਖਲਾ ਪ੍ਰੀਖਿਆ 1 ਜੂਨ ਨੂੰ

Hot News
ਚੰਡੀਗੜ੍ਹ, 18 ਜਨਵਰੀ : ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿਚ ਦਾਖਲਾ ਲੈਣ ਲਈ ਕਰਵਾਈ ਜਾ ਰਹੀ ਦਾਖਲਾ ਪ੍ਰੀਖਿਆ 1 ਜੂਨ ਨੂੰ ਚੰਡੀਗੜ੍ਹ ਵਿਚ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਖਿਆਵਾਂ ਸੇਵਾਵਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਖਲੇ ਵਾਸਤੇ ਲਈ ਜਾ ਰਾਹੀ ਲਿਖਤੀ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ 15 ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਲੜਕੇ ਅਤੇ ਲੜਕੀਆਂ ਆਪਣੀ ਅਰਜੀ ਦੇ ਸਕਦੇ ਹਨ। ਇਸ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਜਨਮ ਮਿਤੀ 2 ਜਨਵਰੀ 2013 ਤੋਂ ਲੈ ਕੇ 1 ਜੁਲਾਈ 2014 ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਾਲੀ ਜਨਮ ਤਰੀਕ ਵਾਲੇ ਲੜਕੇ ਲੜਕੀਆਂ ਇਸ ਪ੍ਰੀਖਿਆ ਵਿਚ ਭਾਗ ਨਹੀ਼ ਲੈ ਸਕਦੇ। ਇਸ ਤੋਂ ਇਲਾਵਾ ਇਸ ਪ੍ਰੀਖਿਆ ਵਿਚ ਭਾਗ ਲੈਣ ਵਾਲਾ ਲੜਕਾ ਜਾਂ ਲੜਕੀ ਜਾਂ ਤਾਂ ਸੱਤਵੀਂ ਕਲਾਸ ਵਿਚ ਪੜ੍ਹ ਰਿਹਾ ਹੋਵੇ, ਜਾਂ ਉਸ ਨੇ ਸੱਤਵੀਂ ਕਲਾਸ ਪਾਸ ਕਰ ਲਈ ਹੋਵੇ। ਇਸ ਪ੍ਰੀਖਿਆ ਵਿਚ ਅੰਗਰੇਜੀ, ਗਣਿਤ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਇਸ ਪ੍ਰੀਖਿਆ ਵਿਚੋਂ ਪਾਸ ਹੋ...
ਸਪੀਕਰ ਸੰਧਵਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਇਕ ਲੱਖ ਦੀ ਸਹਾਇਤਾ

ਸਪੀਕਰ ਸੰਧਵਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਇਕ ਲੱਖ ਦੀ ਸਹਾਇਤਾ

Hot News
ਫਰੀਦਕੋਟ, 18 ਜਨਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਪੈਦਾ ਹੋਇਆ ਹੈ।ਅੱਜ ਇਥੇ ਦਸ਼ਮੇਸ਼ ਡੈਂਟਲ ਕਾਲਜ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਆਪਣੇ ਅਖਤਿਆਰੀ ਕੋਟੇ ਵਿਚ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰਾਂ ਬਾਬਾ ਫਰੀਦ ਬੈਡਮਿੰਟਨ ਕਲੱਬ ਨੂੰ ਵੀ ਪੰਜ ਲੱਖ ਰੁਪਏ ਅਤੇ ਬਾਬਾ ਫਰੀਦ ਫੁੱਟਬਾਲ ਕਲੱਬ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਖੇਡਾਂ ਪ੍ਰਤੀ ਉਤ਼ਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹਰ ਵਿਅਕਤੀ ਕਿਸੇ ਨਾ ਕਿਸੇ ਤਰਾਂ ਆਪਣੀ ਮਨਪਸੰਦ ਖੇਡ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਡਾ. ਗੁਰਸੇਵਕ ਸਿੰਘ, ਜਸਵੀਰ ...
ਗੈਂਗਸਟਰ ਪਵਿੱਤਰ ਖਿਲਾਫ ਜਾਰੀ ਕੀਤਾ ਰੈਡ ਕਾਰਨਰ ਨੋਟਿਸ

ਗੈਂਗਸਟਰ ਪਵਿੱਤਰ ਖਿਲਾਫ ਜਾਰੀ ਕੀਤਾ ਰੈਡ ਕਾਰਨਰ ਨੋਟਿਸ

Hot News
ਬਟਾਲਾ, 18 ਜਨਵਰੀ : ਬਟਾਲਾ ਪੁਲਿਸ ਨੇ ਪੰਜਾਬ ਦੇ ਮਾਝਾ ਖੇਤਰ ਵਿੱਚ ਸਰਗਰਮ ਅਤੇ ਕਈ ਕਤਲਾਂ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਪਵਿੱਤਰ-ਚੌੜਾ ਗੈਂਗ ਦੇ ਸਰਗਨਾ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਦੇ ਖ਼ਿਲਾਫ਼ ਇੰਟਰਪੋਲ ਤੋਂ ਰੈੱਡ ਨੋਟਿਸ ਹਾਸਲ ਕਰ ਲਿਆ ਹੈ। ਇਹ ਦੋਵੇਂ ਕਈ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਵਾਂਟਿਡ ਹਨ। ਪੰਜਾਬ ਪੁਲਿਸ ਹੁਣ ਦੋਵਾਂ ਗੈਂਗਸਟਰਾਂ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿੱਚ ਹੈ।ਇਥੇ ਜਿਕਰਯੋਗ ਹੈ ਕਿ ਪਵਿੱਤਰ ਸਿੰਘ ਅਤੇ ਉਸਦੇ ਨਜ਼ਦੀਕੀ ਸਾਥੀ ਹੁਸਨਦੀਪ ਸਿੰਘ ਨੂੰ ਅਪ੍ਰੈਲ 2023 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਉੱਤਰੀ ਕੈਲੀਫੋਰਨੀਆ ਵਿੱਚ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਚਲਾਏ ਗਏ ਇੱਕ ਅਭਿਆਨ ਦੌਰਾਨ ਹੋਈ ਸੀ।ਬਟਾਲਾ ਦੇ ਐੱਸਐੱਸਪੀ ਸੁਹੇਲ ਮੀਰ ਨੇ ਦੱਸਿਆ ਕਿ ਪਵਿੱਤਰ-ਚੌੜਾ ਗੈਂਗ ਮਾਝਾ ਖੇਤਰ ਵਿੱਚ ਸਰਗਰਮ ਹੈ। ਇਹ ਗੈਂਗ ਕਤਲ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਗੈਂਗ ਦਾ ਸਰਗਨਾ ਪਵਿੱਤਰ ਸ...
ਗਣਤੰਤਰ ਦਿਵਸ ਮੌਕੇ ਫਰੀਦਕੋਟ ‘ਚ ਝੰਡਾ ਝੁਲਾਉਣਗੇ ਭਗਵੰਤ ਮਾਨ

ਗਣਤੰਤਰ ਦਿਵਸ ਮੌਕੇ ਫਰੀਦਕੋਟ ‘ਚ ਝੰਡਾ ਝੁਲਾਉਣਗੇ ਭਗਵੰਤ ਮਾਨ

Hot News
ਫਰੀਦਕੋਟ, 17 ਜਨਵਰੀ : ਇਸ ਵਾਰ 16 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣਗੇ ਅਤੇ ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸਮਾਗਮ ਦੇ ਪ੍ਰਬੰਧਾਂ ਲਈ ਅੱਜ ਜਿਲਾ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕਮੁਾਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ ਵੱਖ ਵਿਭਾਗਾਂ ਵਲੋਂ ਸੁੰਦਰ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਝਾਕੀਆਂ ਦੇ ਕੰਮ ਨੂੰ ਆਪਸੀ ਤਾਲਮੇਲ ਨਾਲ ਮੁਕੰਮਲ ਕਰਨ ਲਈ ਏ ਡੀ ਸੀ ਨਰਭਿੰਦਰ ਸਿੰਘ ਗਰੇਵਾਲ ਵਲੋਂ ਝਾਕੀਆਂ ਦਾ ਮੁਆਇਨਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਾਰਾ ਕੰਮ ਨਿਰਧਾਰਤ ਸਮੇਂ ਵਿਚ ਮੁਕੰਮਲ ਕੀਤਾ ਜਾਵੇ। ਇਸ ਮੀਟਿੰਗ ਵਿਚ ਡੀ ਈ ਓ ਐਲੀਮੈਂਟਰੀ ਪਵਨ ਕੁਮਾਰ, ਮੁੱਖ ਖੇਤੀ ਅਫਸਰ ਅਮਰੀਕ ਸਿੰਘ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਬਰਾੜ, ਪਾਵਰਕਾਮ ਦੇ ਐਕਸੀਅਨ ਹਰਿੰਦਰ ਸਿੰਘ ਚਾਹਲ ਅਤੇ ਹੋਰ ਮੁਲਾਜ਼ਮ ਤੇ ਅਧਿ...
ਦੋ ਮਹੀਨਿਆਂ ‘ਚ ਪੰਜਾਬ ਦੇ 13 ਕੈਡਿਟਾਂ ਦੀ ਚੋਣ ਨਾਲ ਨਵਾਂ ਮੀਲ ਪੱਥਰ ਕਾਇਮ

ਦੋ ਮਹੀਨਿਆਂ ‘ਚ ਪੰਜਾਬ ਦੇ 13 ਕੈਡਿਟਾਂ ਦੀ ਚੋਣ ਨਾਲ ਨਵਾਂ ਮੀਲ ਪੱਥਰ ਕਾਇਮ

Hot News
ਚੰਡੀਗੜ੍ਹ, 17 ਜਨਵਰੀ : ਪੰਜਾਬ ਦੀ ਇਕੋ ਇਕ ਸਰਕਾਰੀ ਸੰਸਥਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਪਿਛਲੇ ਕੇਵਲ ਦੋ ਮਹੀਨਿਆਂ ਦੌਰਾਨ ਹੀ 13 ਕੈਡਿਟਾਂ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਚੋਣ ਹੋਣ ਨਾਲ ਨਵਾਂ ਮੀਲ ਪੱਥਰ ਕਾਇਮ ਕਰ ਦਿੱਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਰੋਜ਼ਗਾਰ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋ਼ ਇਸ ਸੰਸਥਾ ਦੇ ਵੱਖ ਵੱਖ ਰੱਖਿੀਆ ਸਿਖਲਾਈ ਅਕੈਡਮੀਆਂ ਵਿਚ ਚੁਣੇ ਜਾਣ ਵਾਲੇ ਕੈਡਿਟਾਂ ਦੀ ਗਿਣਤੀ 66 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਮੁਹਈਆ ਕਰਵਾਉਣ ਅਤੇ ਚੰਗੇ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਦੱਸਿਆ ਕਿ ਰੱਖਿਆ ਸੇਵਾਵਾਂ ਵਿਚ ਸੇਵਾਵਾਂ ਨਿਭਾਉਣ ਦੇ ਚਾਹਵਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।...