ਇੱਕ ਹਫਤੇ ਵਿੱਚ ਅੱਜ ਦੂਜੇ ਸੁਵਿਧਾ ਕੈਂਪ ਵਿੱਚ 4 ਪਿੰਡਾਂ ਦੀਆਂ 54 ਦਰਖਾਸਤਾਂ ਤੇ ਹੋਈ ਕਾਰਵਾਈ
ਦੀਪ ਸਿੰਘ ਵਾਲਾ (ਫਰੀਦਕੋਟ) 26 ਜੂਨ,
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦਿਸ਼ਾ ਨਿਰਦੇਸ਼ਾ ਤੇ ਅੱਜ ਜਿਲ੍ਹਾ ਫਰੀਦਕੋਟ ਵਿੱਚ ਦੂਸਰੇ ਗੇੜ ਦੇ ਸੁਵਿਧਾ ਕੈਂਪ ਦੌਰਾਨ 4 ਪਿੰਡਾਂ ਤੋਂ ਤਕਰੀਬਨ 54 ਸ਼ਿਕਾਇਤਾਂ ਪ੍ਰਾਪਤ ਹੋਈਆਂ। ਜਿੰਨਾ ਵਿੱਚ ਜਿਆਦਾਤਰ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਪਿੰਡ ਵਿੱਚ ਲਗਾਏ ਅੱਜ ਦੇ ਕੈਂਪ ਦੌਰਾਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਦੀਪ ਸਿੰਘ ਵਾਲਾ ਤੋਂ ਇਲਾਵਾ ਕੈਂਪ ਵਿੱਚ ਸੈਦੇਕੇ, ਕਾਨਿਆਂਵਾਲੀ ਅਤੇ ਅਹਿਲ ਪਿੰਡਾਂ ਦਾ ਲੋਕਾਂ ਵੱਲੋਂ ਵੀ ਸਰਕਾਰ ਦੇ ਇਸ ਉਪਰਾਲੇ ਪ੍ਰਤੀ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ ਪਿੰਡਾਂ ਵਿੱਚੋਂ ਪਹੁੰਚੇ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਲੋਕ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪਿੰਡ ਵਾਸੀਆਂ ਦੀ ਖੱਜਲ ਖੁਆਰੀ ਬੰਦ ਹੋਣ ਦੀ ਕਗਾਰ ਤੇ ਹੈ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕੁੱਲ 47 ਸ਼ਿਕਾਇਤਾਂ ਪ੍ਰਾਪਤ ਹੋ...








