ਦੋ ਮੁੰਡਿਆਂ ਨਾਲ ਫੜ੍ਹੀ ਗਈ ਮਨਦੀਪ ਕੌਰ
ਅੰਮ੍ਰਿਤਸਰ: 23 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਵੱਡੀ ਸਫ਼ਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਮਿ੍ਰਤਸਰ ਦੇ ਪਿੰਡ ਇੱਬਨ ਕਲਾਂ ਦੀ ਰਹਿਣ ਵਾਲੀ ਮਨਦੀਪ ਕੌਰ (27) ਅਤੇ ਉਸਦੇ ਤਿੰਨ ਕਾਰਕੁੰਨਾਂ ਨੂੰ 5.2 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ। ਗ੍ਰਿਫਤਾਰ ਕੀਤੇ ਗਏ ਮਨਦੀਪ ਦੇ ਹੋਰ ਸਾਥੀਆਂ ਦੀ ਪਛਾਣ ਆਲਮ ਅਰੋੜਾ (23) ਅਤੇ ਮਨਮੀਤ ਉਰਫ ਗੋਲੂ (21), ਦੋਵੇਂ ਵਾਸੀ ਜਨਤਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਅਤੇ ਤਰਨਤਾਰਨ ਦਾ 18 ਸਾਲਾ ਲੜਕਾ (ਨਾਮ ਗੁਪਤ ਰੱਖਿਆ ਗਿਆ ਹੈ), ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨਦੀਪ ਕੌਰ ਦੇ ਇੱਕ ਵਿਅਕਤੀ ਨਾਲ ਸਬੰਧ ਸਨ, ਜਿਸਨੇ ਉਸਨੂੰ ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲਾਇਆ ਸੀ। ਮੁਲਜਮ ਮਨਦੀਪ ਦਾ ਜੱਦੀ ਘਰ ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ਵਿੱਚ ਸਥਿਤ ਹੈ, ...






