Saturday, September 19Malwa News
Shadow

Entertainment

Film, Music, Dance, Comedy and other entertainment news

ਵਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗਣ ਪਰਿਵਾਰ ਸਮੇਤ ਵਾਲਮੀਕ ਤੀਰਥ ਪਹੁੰਚਿਆ ਇਹ ਪੰਜਾਬੀ ਕਾਮੇਡੀਅਨ, ਜਾਣੋ ਪੂਰਾ ਮਾਮਲਾ

ਵਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗਣ ਪਰਿਵਾਰ ਸਮੇਤ ਵਾਲਮੀਕ ਤੀਰਥ ਪਹੁੰਚਿਆ ਇਹ ਪੰਜਾਬੀ ਕਾਮੇਡੀਅਨ, ਜਾਣੋ ਪੂਰਾ ਮਾਮਲਾ

Entertainment
ਅੰਮ੍ਰਿਤਸਰ: ਪੰਜਾਬੀ ਫ਼ਿਲਮ ਕਾਮੇਡੀਅਨ ਅਤੇ ਅਦਾਕਾਰ ਬੀ.ਐਨ. ਸ਼ਰਮਾ ਅੱਜ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਮਸ਼ਹੂਰ ਵਾਲਮੀਕਿ ਤੀਰਥ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਪਿਛਲੇ ਦਿਨ ਆਪਣੇ ਇੱਕ ਪੋਡਕਾਸਟ ਦੌਰਾਨ ਕੀਤੀ ਵਿਵਾਦਿਤ ਟਿੱਪਣੀ ਲਈ ਵਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗੀ। ਵਿਵਾਦ ਵਧਣ ਤੋਂ ਬਾਅਦ ਬੀ.ਐਨ. ਸ਼ਰਮਾ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋ ਕੇ ਭਾਈਚਾਰੇ ਤੋਂ ਮੁਆਫ਼ੀ ਮੰਗੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ,"ਪੋਡਕਾਸਟ ਦੌਰਾਨ ਉਨ੍ਹਾਂ ਵੱਲੋਂ ਜਾਣੇ ਜਾਂ ਅਣਜਾਣੇ ਵਿੱਚ ਗਲਤੀ ਹੋ ਗਈ ਸੀ। ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਇਸ ਲਈ ਦਿਲੋਂ ਮੁਆਫ਼ੀ ਮੰਗਦੇ ਹਨ।" ਦੂਜੇ ਪਾਸੇ, ਵਾਲਮੀਕ ਤੀਰਥ ਐਕਸ਼ਨ ਕਮੇਟੀ ਦੇ ਆਗੂ ਕੁਮਾਰ ਦਰਸ਼ਨ ਨੇ ਕਿਹਾ ਕਿ,"ਬੀ.ਐਨ. ਸ਼ਰਮਾ ਵੱਲੋਂ ਕੀਤੀਆਂ ਟਿੱਪਣੀਆਂ ਕਾਰਨ ਵਾਲਮੀਕ ਭਾਈਚਾਰੇ ਵਿੱਚ ਕਾਫ਼ੀ ਗੁੱਸਾ ਸੀ, ਜਿਸ ਕਰਕੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਅੱਜ ਬੀ.ਐਨ. ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਤੀਰਥ ਸਥਾਨ '...
ਅਨਾਊਂਸ ਹੋਈ ਇਸ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਕਾਮੇਡੀਅਨ ਰਾਜੀਵ ਠਾਕੁਰ, ਅਵਤਾਰ ਸਿੰਘ ਕਰਨਗੇ ਨਿਰਦੇਸ਼ਨ

ਅਨਾਊਂਸ ਹੋਈ ਇਸ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਕਾਮੇਡੀਅਨ ਰਾਜੀਵ ਠਾਕੁਰ, ਅਵਤਾਰ ਸਿੰਘ ਕਰਨਗੇ ਨਿਰਦੇਸ਼ਨ

Entertainment
'ਦ ਕਪਿਲ ਸ਼ਰਮਾ ਸੋਅ ਸਮੇਤ ਕਈ ਰਿਐਲਟੀ ਸ਼ੋਅ ਦਾ ਅਹਿਮ ਹਿੱਸਾ ਰਹੇ ਹਨ ਕਾਮੇਡੀਅਨ ਰਾਜੀਵ ਠਾਕੁਰ, ਜਿੰਨਾਂ ਨੂੰ ਅੱਜ ਅਨਾਊਂਸ ਹੋਈ ਪੰਜਾਬੀ ਫ਼ਿਲਮ 'ਰੰਗਲਾ ਪੰਜਾਬ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਕਾਮੇਡੀਅਨ ਰਾਜੀਵ ਠਾਕੁਰ, ਜੋ ਸ਼ੂਟਿੰਗ ਆਗਾਜ਼ ਵੱਲ ਵਧ ਚੁੱਕੀ ਇਸ ਪ੍ਰਭਾਵਪੂਰਨ ਫ਼ਿਲਮ ਵਿਚ ਲੀਡ ਰੋਲ ਨੂੰ ਅੰਜ਼ਾਮ ਦੇਣ ਜਾ ਰਹੇ ਹਨ। ਫ਼ਿਲਮ 'ਰੰਗਲਾ ਪੰਜਾਬ' ਦਾ ਨਿਰਦੇਸ਼ਨ ਕਮਾਂਡ ਅਵਤਾਰ ਸਿੰਘ ਸੰਭਾਲ ਰਹੇ ਹਨ ਐਮ.ਜੇ ਫ਼ਿਲਮ ਅੰਪਾਇਰ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਵੇਗੀ ਉਕਤ ਫ਼ਿਲਮ 'ਰੰਗਲਾ ਪੰਜਾਬ' ਦਾ ਨਿਰਦੇਸ਼ਨ ਕਮਾਂਡ ਅਵਤਾਰ ਸਿੰਘ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਬਹੁ-ਚਰਚਿਤ ਅਤੇ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਕ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ। ਅਦਾਕਾਰ ਰਾਜੀਵ ਠਾਕੁਰ ਪਰਿਵਾਰਿਕ- ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਉਕਤ ਫ਼ਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਇਕ ਨਿਵੇਕਲੇ ਰੋਲ ਅਤੇ ਅੰਦਾਜ਼ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ, ਜਿੰਨਾਂ ਤੋਂ ਇਲਾਵਾ ਇਸ ਫ਼ਿਲਮ ਦੇ ਕਲਾਕਾਰਾਂ ਵਿਚ ਸਨਸ਼ੇੰਸ਼ਨਲ ਚਿਹਰੇ ਸੇਹਰ, ਦੀਪਿਕਾ ਅਗਰਵਾਲ ਅਤ...
RCB ਨੇ ਰਚਿਆ ਇਤਿਹਾਸ,IPL ਵਿੱਚ ਅਜਿਹਾ ਕਾਰਨਾਮਾ ਕਰਨ ਵਾਲੀ ਬਣੀ ਤੀਜੀ ਟੀਮ

RCB ਨੇ ਰਚਿਆ ਇਤਿਹਾਸ,IPL ਵਿੱਚ ਅਜਿਹਾ ਕਾਰਨਾਮਾ ਕਰਨ ਵਾਲੀ ਬਣੀ ਤੀਜੀ ਟੀਮ

Entertainment
RCB Champions Again: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਗੁਜਰਾਤ ਟਾਈਟਨਸ (GT) ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਪਣਾ IPL ਖਿਤਾਬ ਬਰਕਰਾਰ ਰੱਖਿਆ। ਐਤਵਾਰ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਆਰਸੀਬੀ ਨੇ ਵਿਰਾਟ ਕੋਹਲੀ ਦੀ 75 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ 18 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਵਿਰਾਟ ਕੋਹਲੀ ਦਾ ਕਮਾਲ:ਇਸ ਦੌਰਾਨ, ਕੋਹਲੀ ਨੇ ਲੀਗ ਵਿੱਚ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਪੂਰਾ ਕੀਤਾ, ਸਿਰਫ਼ 25 ਗੇਂਦਾਂ ਅੰਦਰ ਆਪਣੇ ਟ੍ਰੇਡਮਾਰਕ ਅੰਦਾਜ਼ ਵਿੱਚ 156 ਦੌੜਾਂ ਦੇ ਟੀਚੇ ਨੂੰ ਪੂਰਾ ਕੀਤਾ। ਉਹ 42 ਗੇਂਦਾਂ ਵਿੱਚ 75 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ ਜੋ ਕਿ ਆਈਪੀਐਲ ਪਲੇਆਫ ਵਿੱਚ ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਮੈਚ ਜੇਤੂ ਪਾਰੀ ਲਈ ਕੋਹਲੀ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। 'ਲਗਾਤਾਰ ਦੋ ਵਾਰ ਚੈਂਪੀਅਨ' ਰਜਤ ਪਾਟੀਦਾਰ ਦੀ ਆਰਸੀਬੀ ਲਗ...
ਚੜ੍ਹਦੀਕਲਾ ਵਿਵਾਦ: “ਤੁਸੀਂ ਇੱਕ ਵਾਰ ਫ਼ਿਲਮ ਦੇਖਿਓ, ਜੇ ਫਿਰ ਵੀ ਕੋਈ ਕਮੀ ਲੱਗੀ ਤਾਂ…”, ਨਿਰਦੇਸ਼ਕ ਦੀ ਵਿਰੋਧ ਕਰਨ ਵਾਲਿਆ ਨੂੰ ਅਪੀਲ

ਚੜ੍ਹਦੀਕਲਾ ਵਿਵਾਦ: “ਤੁਸੀਂ ਇੱਕ ਵਾਰ ਫ਼ਿਲਮ ਦੇਖਿਓ, ਜੇ ਫਿਰ ਵੀ ਕੋਈ ਕਮੀ ਲੱਗੀ ਤਾਂ…”, ਨਿਰਦੇਸ਼ਕ ਦੀ ਵਿਰੋਧ ਕਰਨ ਵਾਲਿਆ ਨੂੰ ਅਪੀਲ

Entertainment
CHARDIKALA MOVIE CONTROVERSY : ਪੰਜਾਬੀ ਫ਼ਿਲਮ 'ਚੜ੍ਹਦੀਕਲਾ' ਦੀ ਰਿਲੀਜ਼ ਨੂੰ ਮਨਜ਼ੂਰੀ ਨਾ ਮਿਲਣ ਦੇ ਚੱਲਦਿਆਂ ਭਖੇ ਇਸ ਵਿਵਾਦ ਦੇ ਦਰਮਿਆਨ ਹੁਣ ਇਸ ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਅੱਗੇ ਆਏ ਹਨ। ਜਿੰਨਾਂ ਫ਼ਿਲਮ ਦੇ ਭਾਰਤ ਬੈਨ ਉੱਪਰ ਨਿਰਾਸ਼ਤਾ ਜਾਹਿਰ ਕਰਦਿਆਂ ਖੁੱਲ੍ਹ ਕੇ ਅਪਣਾ ਪੱਖ ਰੱਖਿਆ ਹੈ , ਜਿਸ ਅਧੀਨ ਹੀ ਉਨਾਂ ਵਿਰੋਧ ਪ੍ਰਗਟਾਉਣ ਵਾਲਿਆ ਨੂੰ ਫ਼ਿਲਮ ਵੇਖਣ ਦੀ ਅਪੀਲ ਵੀ ਕੀਤੀ ਹੈ। "ਇਹ ਲੜਾਈ ਅਪਣਿਆਂ ਨਾਲ ਹੀ ਲੜਨੀ ਪੈਣੀ" ਇਸੇ ਸਬੰਧਤ ਜਾਰੀ ਕੀਤੇ ਅਧਿਕਾਰਤ ਪੱਤਰ ਵਿੱਚ ਉਨਾਂ ਕਿਹਾ ਹੈ ਕਿ "ਇਕ ਕੋੜੇ ਸੱਚ ਦੀ ਪੇਸ਼ਗੋਈ ਕਰਦੀ ਇਸ ਫ਼ਿਲਮ ਨੂੰ ਜਦੋ ਸ਼ੁਰੂ ਕੀਤਾ ਗਿਆ ਸੀ ਤਾਂ ਇਕ ਡਰ ਇਹ ਸੀ ਕਿ ਏਡੀ ਵੱਡੀ ਗੱਲ ਕਹਿਣੀ, ਕਿਸ ਤਰਾਂ ਦੇ ਸਬਦਾਂ 'ਚ ਕਹਾਗਾਂ। ਦੂਜਾ ਡਰ ਇਹ ਸੀ ਕਿ ਇਹ ਇਹ ਹਕੀਕਤ ਬਿਆਨ ਕਰਨ ਲਈ ਇਕ ਲੜਾਈ ਵੀ ਜਰੂਰ ਲੜਨੀ ਪਵੇਗੀ, ਪਰ ਇਹ ਨੀਂ ਸੀ ਪਤਾ ਕਿ ਇਹ ਲੜਾਈ ਅਪਣਿਆਂ ਨਾਲ ਹੀ ਲੜਨੀ ਪੈਣੀ।" "ਫ਼ਿਲਮ ਵੇਖ ਕੇ ਪਤਾ ਲੱਗੇਗਾ ਕਿ ਅਸੀਂ ..." ਉਨਾਂ ਅੱਗੇ ਕਿਹਾ ਕਿ 'ਚੜ੍ਹਦੀਕਲਾ' ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਗਏ ਹਨ...
ਯੋਗਰਾਜ ਸਿੰਘ ਵਿਵਾਦ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਯੋਗਰਾਜ ਸਿੰਘ ਵਿਵਾਦ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

Entertainment
ਚੰਡੀਗੜ੍ਹ: ਓਟੀਟੀ ਪਲੈਟਫਾਰਮ 'ਤੇ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਫਸੇ ਸਾਬਕਾ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੂੰ ਰਾਹਤ ਦਿੰਦੇ ਹੋਏ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਸਬੰਧੀ ਹਾਈ ਕੋਰਟ ਨੇ ਅਗਲੀ ਸੁਣਵਾਈ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। 'ਵਾਇਰਲ ਕਲਿੱਪ ਤੋਂ ਉਠਿਆ ਵਿਵਾਦ' ਦੱਸਣਯੋਗ ਹੈ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਪਹਿਲਾਂ ਅਦਾਕਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਈ, ਜਿੱਥੇ ਅਦਾਲਤ ਨੇ ਯੋਗਰਾਜ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਇਹ ਮਾਮਲਾ ਵੈੱਬ ਸੀਰੀਜ਼ “ਲੁੱਖੇ” ਦੇ ਇੱਕ ਵਾਇਰਲ ਵੀਡੀਓ ਕਲਿੱਪ ਨਾਲ ਸਬੰਧਤ ਹੈ, ਜਿਸ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ ਨੇ ਕਥਿਤ ਤੌਰ ‘ਤੇ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤ...
ਮਰਹੂਮ ਕਲਾਕਾਰ ਜਸਵਿੰਦਰ ਭੱਲਾ ਦੇ  ਜਨਮ ਦਿਨ ਮੌਕੇ ‘ਤੇ ਚੌਕ ਦਾ ਨਾਮਕਰਨ

ਮਰਹੂਮ ਕਲਾਕਾਰ ਜਸਵਿੰਦਰ ਭੱਲਾ ਦੇ  ਜਨਮ ਦਿਨ ਮੌਕੇ ‘ਤੇ ਚੌਕ ਦਾ ਨਾਮਕਰਨ

Entertainment, Hot News
ਚੰਡੀਗੜ੍ਹ/ ਐਸ.ਏ.ਐਸ. ਨਗਰ, 4 ਮਈ:ਪੰਜਾਬੀ ਸਿਨੇਮਾ ਦੇ ਪ੍ਰਸਿੱਧ ਕਲਾਕਾਰ, ਪ੍ਰੋਫੈਸਰ ਅਤੇ ਕਮੇਡੀਅਨ ਡਾ. ਜਸਵਿੰਦਰ ਸਿੰਘ ਭੱਲਾ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਆਡੀਟੋਰੀਅਮ, ਸੈਕਟਰ-62, ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ “ਡਾ. ਜਸਵਿੰਦਰ ਸਿੰਘ ਭੱਲਾ ਚੌਂਕ” ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਮੋਹਾਲੀ ਸ੍ਰੀ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ ਅਤੇ ਯਾਤਰਾ ਤੇ ਸਭਿਆਚਾਰਕ ਮਾਮਲੇ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਮਜੂਦਗੀ ਵਿੱਚ ਪਹਿਲਾ “ਡਾ. ਭੱਲਾ ਮੈਮੋਰੀਅਲ ਲੈਕਚਰ” ਵੀ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ, ਮਜ਼ਦੂਰ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੌਰਾਨ "ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਵਿੱਚ ਕਲਾ, ਰੰਗਮੰਚ ਅਤੇ ਸਿਨੇਮਾ ਦੀ ਭੂਮਿਕਾ" (“Role of Art, Theatre and Cinema in Personality Development of Students”) ਵਿਸ਼ੇ ’...
ਨੀਰਜ ਘੇਵਾਨ ਦੀ ਫਿਲਮ ‘ਹੋਮਬਾਊਂਡ’ ਆਸਕਰ ਲਈ ਟਾਪ 15 ਵਿੱਚ ਸ਼ਾਰਟਲਿਸਟ

ਨੀਰਜ ਘੇਵਾਨ ਦੀ ਫਿਲਮ ‘ਹੋਮਬਾਊਂਡ’ ਆਸਕਰ ਲਈ ਟਾਪ 15 ਵਿੱਚ ਸ਼ਾਰਟਲਿਸਟ

Entertainment
ਡਾਇਰੈਕਟਰ ਨੀਰਜ ਘੇਵਾਨ ਦੀ ਫਿਲਮ 'ਹੋਮਬਾਊਂਡ' ਨੂੰ 98ਵੇਂ ਅਕੈਡਮੀ ਅਵਾਰਡਜ਼ ਯਾਨੀ ਆਸਕਰ ਅਵਾਰਡਜ਼ ਵਿੱਚ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਕੈਟਗਰੀ ਦੀਆਂ ਟਾਪ 15 ਸ਼ਾਰਟਲਿਸਟ ਫਿਲਮਾਂ ਵਿੱਚ ਜਗ੍ਹਾ ਮਿਲੀ ਹੈ। ਫਿਲਮ ਵਿੱਚ ਈਸ਼ਾਨ ਖੱਟਰ, ਵਿਸ਼ਾਲ ਜੇਠਵਾ ਅਤੇ ਜਾਨਵੀ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਮੰਗਲਵਾਰ ਨੂੰ 12 ਕੈਟਗਰੀਆਂ ਦੀ ਸ਼ਾਰਟਲਿਸਟ ਸਾਂਝੀ ਕੀਤੀ। ਇੰਟਰਨੈਸ਼ਨਲ ਫੀਚਰ ਫਿਲਮ ਕੈਟਗਰੀ ਵਿੱਚ ਕੁੱਲ 15 ਫਿਲਮਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਵਿੱਚੋਂ ਅੱਗੇ ਚੱਲ ਕੇ ਸਿਰਫ 5 ਫਿਲਮਾਂ ਨੂੰ ਫਾਈਨਲ ਨਾਮਜ਼ਦਗੀ ਮਿਲੇਗੀ। ਇਨ੍ਹਾਂ ਨਾਮਜ਼ਦਗੀਆਂ ਦੀ ਘੋਸ਼ਣਾ 22 ਜਨਵਰੀ 2026 ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ ਆਸਕਰ ਅਵਾਰਡਜ਼ ਦਾ ਇਵੈਂਟ 15 ਮਾਰਚ 2026 ਨੂੰ ਹੋਵੇਗਾ। ਹੋਮਬਾਊਂਡ ਦੇ ਨਾਲ ਜਿਨ੍ਹਾਂ ਫਿਲਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਰਜਨਟੀਨਾ ਦੀ 'ਬੇਲੇਨ', ਬ੍ਰਾਜ਼ੀਲ ਦੀ 'ਦ ਸੀਕ੍ਰੇਟ ਏਜੰਟ', ਫਰਾਂਸ ਦੀ 'ਇਟ ਵਾਜ਼ ਜਸਟ ਐਨ ਐਕਸੀਡੈਂਟ', ਜਰਮਨੀ ਦੀ 'ਸਾਊਂਡ ਆਫ ਫਾਲਿੰਗ', ਇਰਾਕ ਦੀ 'ਦ ਪ੍ਰੈਜ਼ੀਡੈਂਟਸ ...
ਅਡੱਲਟ ਫਿਲਮ ਦੀ ਸ਼ੂਟਿੰਗ ਦੌਰਾਨ ਪੌਰਨ ਸਟਾਰ ਨਾਲ ਵਾਪਰੀ ਘਟਨਾ

ਅਡੱਲਟ ਫਿਲਮ ਦੀ ਸ਼ੂਟਿੰਗ ਦੌਰਾਨ ਪੌਰਨ ਸਟਾਰ ਨਾਲ ਵਾਪਰੀ ਘਟਨਾ

Entertainment
ਬਰਾਜੀਲ ਦੀ ਪੌਰਨ ਸਟਾਰ ਅੱਨਾ ਪੌਲੀ ਦੀ ਇਕ ਹੋਟਲ ਦੀ ਬਾਲਕੋਨੀ ਵਿਚੋਂ ਡਿੱਗਣ ਨਾਲ ਮੌਤ ਹੋ ਗਈ। ਇਹ ਘਟਨਾਂ ਕੁੱਝ ਦਿਨ ਪਹਿਲਾਂ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਨਾ ਪੌਲੀ ਬਰਾਜੀਲ ਦੇ ਇਕ ਹੋਟਲ ਵਿਚ ਅਡੱਲਟ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਦੋ ਆਦਮੀਆਂ ਨਾਲ ਸ਼ੂਟਿੰਗ ਕੰਪਲੀਟ ਕਰਨ ਪਿਛੋਂ ਉਹ ਅਚਾਨਕ ਹੋਟਲ ਦੀ ਬਾਲਕੋਨੀ ਵਿਚੋਂ ਹੇਠਾਂ ਡਿੱਗ ਪਈ, ਜਿਸ ਨਾਲ ਉਸਦੀ ਮੌਤ ਹੋ ਗਈ। ਬ੍ਰਾਜੀਲ ਦੀ ਪੁਲੀਸ ਵਲੋਂ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਪੌਰਨ ਸਟਾਰ ਦੀ ਸ਼ੂਟਿੰਗ ਦੌਰਾਨ ਕੁੱਝ ਬਹਿਸ ਵੀ ਹੋਈ ਸੀ।ਅੱਨਾ ਪੌਲੀ ਪ੍ਰਸਿੱਧ ਪੌਰਨ ਸਟਾਰ ਸੀ। ਅਸਲ ਵਿਚ ਉਸਦਾ ਨਾਮ ਅੱਨਾ ਬੀਟ੍ਰਿਜ਼ ਪਰੇਰਾ ਸੀ। ਪਰ ਪੋਰਨ ਸਟਾਰ ਵਜੋਂ ਉਸਦਾ ਨਾਮ ਅੱਨਾ ਪੌਲੀ ਹੀ ਮਸ਼ਹੂਰ ਹੋਇਆ ਸੀ। ਸੈਕਸ ਸੀਨ ਦੇਣ ਵਿਚ ਅੱਨਾ ਦੀ ਕਲਾ ਦੀ ਹਰ ਪਾਸੇ ਤਰੀਫ ਕੀਤੀ ਜਾਂਦੀ ਸੀ। ਉਸਦੀ ਉਮਰ ਵੀ ਅਜੇ 28 ਸਾਲ ਹੀ ਸੀ।ਜਦੋਂ ਅੱਨਾ ਪੌਲੀ ਬਾਲਕੋਨੀ ਵਿਚੋਂ ਹੇਠਾਂ ਡਿੱਗੀ ਤਾਂ ਉਸ ਨਾਲ ਸ਼ੂਟਿੰਗ ਕਰਨ ਵਾਲੇ ਦੋਵੇਂ ਵਿਅਕਤੀ ਉਸ ਵੇਲੇ ਹਾਜਰ ਸਨ। ਪੁਲੀਸ ਨੇ ਦੋਵਾਂ ਪਾਸੋਂ ਪੁੱਛਗਿੱਛ ਕੀਤੀ, ਪਰ ਇਕ ਵਾਰ ਪੁੱਛਗਿੱਛ ਕਰਨ ...

ਸੰਨੀ ਲਿਓਨ ਦੀ ਵੀਡੀਓ ਹੋ ਗਈ ਵਾਇਰਲ

Breaking News, Entertainment
ਮੁੰਬਈ, 13 ਜਨਵਰੀ : ਬਾਲੀਵੁੱਡ ਅਦਾਕਾਰਾ, ਪ੍ਰਸਿੱਧ ਮਾਡਲ ਅਤੇ ਪੌਰਨ ਸਟਾਰ ਸਨੀ ਲਿਓਨੀ ਦੀਆਂ ਦੋ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਵਿੱਚ ਉਹ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਨਜ਼ਰ ਆ ਰਹੀ ਹੈ ਅਤੇ ਜਦੋਂ ਨਰਸ ਉਸਦਾ ਖੂਨ ਦਾ ਨਮੂਨਾ ਲੈਣ ਆਉਂਦੀ ਹੈ ਤਾਂ ਉਹ ਕੁਝ ਅਜਿਹਾ ਕਹਿੰਦੀ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ। ਦੂਜੀ ਵੀਡੀਓ ਵਿਚ ਉਹ ਮਲੇਸ਼ੀਆ ਵਿਚ ਘੁੰਮ ਰਹੀ ਹੈ। ਦਰਅਸਲ, ਸਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੀਤੇ ਦਿਨ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਹਸਪਤਾਲ ਦੇ ਕੱਪੜਿਆਂ ਵਿੱਚ ਬੈੱਡ 'ਤੇ ਪਈ ਦਿਖਾਈ ਦਿੰਦੀ ਹੈ। ਜਦੋਂ ਨਰਸ ਉਸਦਾ ਖੂਨ ਲੈਣ ਆਉਂਦੀ ਹੈ ਤਾਂ ਸਨੀ ਦਰਦ ਵਿੱਚ ਕਰਾਹੁੰਦੀ ਹੋਈ ਕਹਿੰਦੀ ਹੈ, "ਤੈਨੂੰ ਕੀ ਲੱਗਦਾ ਹੈ ਦੁੱਖਦਾ ਨਹੀਂ ਹੈ ਕੀ, ਇੰਨੀ ਛੋਟੀ ਜਿਹੀ ਸੂਈ ਮੈਨੂੰ ਇੰਝ ਲੱਗ ਰਹੀ ਹੈ ਜਿਵੇਂ ਕਿੰਨੀ ਵੱਡੀ ਹੈ।" ਇਸ 'ਤੇ ਪਿੱਛੋਂ ਇੱਕ ਆਦਮੀ ਕਹਿੰਦਾ ਹੈ ਕਿ ਛੋਟੀ ਜਿਹੀ ਸੂਈ ਸੀ। ਇਸ 'ਤੇ ਸਨੀ ਕਹਿੰਦੀ ਹੈ ਨਹੀਂ ਉਹ ਕਾਫ਼ੀ ਵੱਡੀ ਸੀ। ਹੁਣ ਅਦਾਕਾਰਾ ਦੀ ਇਹ ...

ਪੌਰਨ ਸਟਾਰ ਬੋਨੀ ਰਾਟਨ ਨੇ ਅਦਾਲਤ ਤੋਂ ਮੰਗੀ ਸੁਰੱਖਿਆ

Entertainment
ਵਸ਼ਿੰਗਟਨ : ਅਮਰੀਕਾ ਦੀ ਪ੍ਰਸਿੱਧ ਪੌਰਨ ਸਟਾਰ ਬੋਨੀ ਰਾਟਨ ਅਤੇ ਉਸਦੇ ਪਤੀ ਜੇਸੀ ਜੇਮਜ਼ ਵਿਚਕਾਰ ਵਿਵਾਦ ਵਧਦਾ ਜਾ ਰਿਹਾ ਹੈ ਅਤੇ ਹੁਣ ਬੋਨੀ ਸਟਾਰ ਨੇ ਆਪਣੀ ਪਤੀ ਤੋਂ ਤਲਾਕ ਲੈਣ ਲਈ ਅਰਜੀ ਦਾਇਰ ਕਰ ਦਿੱਤੀ ਹੈ। ਬਾਲਗਾਂ ਲਈ ਬਣਾਈਆਂ ਜਾਂਦੀਆਂ ਕਾਮੁਕ ਫਿਲਮਾਂ ਦੀ ਪ੍ਰਸਿੱਧ ਸਟਾਰ ਬੋਨੀ ਰਾਟਨ ਨੇ ਅਨੇਕਾਂ ਫਿਲਮਾਂ ਵਿਚ ਕੰਮ ਕੀਤਾ ਅਤੇ ਉਸਦੀ ਦਿਲਕਸ਼ ਪ੍ਰਫਾਰਮੈਂਸ ਕਰਕੇ ਉਸ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਰੋੜਾ ਤੱਕ ਪਹੁੰਚ ਚੁੱਕੀ ਹੈ।ਬੋਨੀ ਰਾਟਨ ਨੇ ਅਦਾਲਤ ਵਿਚ ਦਾਇਰ ਕੀਤੀ ਗਈ ਆਪਣੀ ਅਰਜੀ ਵਿਚ ਦੋਸ਼ ਲਾਏ ਹਨ ਕਿ ਉਸਦੇ ਪਤੀ ਜੇਸੀ ਜੇਮਜ਼ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਦੀ ਉਂਗਲੀ ਵੀ ਤੋੜ ਦਿੱਤੀ। ਉਸ ਦਾ ਕਹਿਣਾ ਹੈ ਕਿ ਉਸਦੇ ਪਤੀ ਪਾਸੋਂ ਉਸ ਨੂੰ ਵੀ ਖਤਰਾ ਹੈ ਅਤੇ ਉਸਦੇ ਬੱਚੇ ਨੂੰ ਵੀ ਖਤਰਾ ਹੈ। ਉਸਨੇ ਅਦਾਲਤ ਤੋਂ ਮੰਗ ਕੀਤੀ ਕਿ ਜਦੋਂ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਜੇਮਜ ਨੂੰ ਉਨ੍ਹਾਂ ਤੋਂ ਘੱਟੋ ਘੱਟ 100 ਫੁੱਟ ਦੀ ਦੂਰੀ 'ਤੇ ਰੱਖਿਆ ਜਾਵੇ।ਦੂਜੇ ਪਾਸੇ ਬੋਨੀ ਰਾਟਨ ਦੇ ਪਤੀ ਜੇਸੀ ਜੇਮਜ਼ ਨੇ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਅਦਾਲਤ ਵਿਚ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹ...