Saturday, September 19Malwa News
Shadow

Entertainment

Film, Music, Dance, Comedy and other entertainment news

ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਸੁਣਾਈ ਸੰਘਰਸ਼ ਦੀ ਕਹਾਣੀ, ਆਲੀਆ ਭੱਟ ਨਾਲ ਕੀਤੀ ਮੁਲਾਕਾਤ

ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਸੁਣਾਈ ਸੰਘਰਸ਼ ਦੀ ਕਹਾਣੀ, ਆਲੀਆ ਭੱਟ ਨਾਲ ਕੀਤੀ ਮੁਲਾਕਾਤ

Entertainment
ਹੈਦਰਾਬਾਦ: ਫਿਲਮ ਪ੍ਰੇਮੀਆਂ ਵਿੱਚ ਇਸ ਸਮੇਂ 'ਯਸ਼ ਰਾਜ ਫਿਲਮਜ਼' ਦੀ ਫਿਲਮ "ਅਲਫ਼ਾ" ਲਈ ਕਾਫੀ ਉਤਸ਼ਾਹ ਹੈ। ਇਸ ਦੌਰਾਨ ਫਿਲਮ ਦੀ ਮੁੱਖ ਅਦਾਕਾਰਾ ਆਲੀਆ ਭੱਟ ਨੇ ਭਾਰਤ ਦੇ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਗੁਰਿੰਦਰਵੀਰ ਸਿੰਘ, ਜਿਸਨੇ ਹਾਲ ਹੀ ਵਿੱਚ 10.09 ਸਕਿੰਟ ਵਿੱਚ ਦੌੜ ਪੂਰੀ ਕਰਕੇ ਇਤਿਹਾਸ ਰਚਿਆ ਹੈ, ਜੋ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ। ਇਸ ਦਿਲੋਂ ਅਤੇ ਸਪੱਸ਼ਟ ਗੱਲਬਾਤ ਵਿੱਚ ਗੁਰਿੰਦਰਵੀਰ ਨੇ ਆਪਣੇ ਮਾਪਿਆਂ ਦੇ ਅਟੁੱਟ ਸਮਰਥਨ, ਆਪਣੇ ਪਿਤਾ ਦੇ ਅਧੂਰੇ ਖੇਡ ਸੁਪਨਿਆਂ ਤੋਂ ਪ੍ਰਾਪਤ ਪ੍ਰੇਰਨਾ ਅਤੇ ਮੁਸ਼ਕਲ ਸਮੇਂ ਬਾਰੇ ਗੱਲ ਕੀਤੀ। ਗੱਲਬਾਤ ਸ਼ੁਰੂ ਕਰਦੇ ਹੋਏ ਗੁਰਿੰਦਰਵੀਰ ਨੇ ਕਿਹਾ, "ਸਭ ਤੋਂ ਅੱਗੇ, ਸਭ ਤੋਂ ਤੇਜ਼ ਲਈ ਧਿਆਨ, ਸਮਰਪਣ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਆਲੀਆ ਨੇ ਮੁਸਕਰਾਉਂਦੇ ਹੋਏ ਕਿਹਾ, "ਤਾਂ ਅੱਜ ਮੇਰੇ ਕੋਲ ਇੱਕ ਐਥਲੀਟ ਹੈ, ਜੋ ਭਾਰਤ ਦਾ ਮਾਣ ਹੈ। ਗੁਰਿੰਦਰਵੀਰ ਸਿੰਘ ਟਰੈਕ ਰਨਿੰਗ ਦਾ ਅਸਲ 'ਅਲਫ਼ਾ', ਜਿਸਨੇ 10.09 ਸਕਿੰਟ ਵਿੱਚ ਦੌੜ ਕੇ ਰਿਕਾਰਡ ਕਾਇਮ ਕੀਤਾ। ਤੁਸੀਂ ਕਦੋਂ ਫੈਸਲਾ ਕੀਤਾ ਕਿ ਤੁਸੀਂ ਭਾਰਤ...
ਰਿਲੀਜ਼ ਹੋਇਆ ਫ਼ਿਲਮ ‘ਕੈਰੀ ਓਨ ਜੱਟਾ 4’ ਦਾ ਟ੍ਰੇਲਰ, ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਮਚਾਏਗੀ ਧਮਾਲ

ਰਿਲੀਜ਼ ਹੋਇਆ ਫ਼ਿਲਮ ‘ਕੈਰੀ ਓਨ ਜੱਟਾ 4’ ਦਾ ਟ੍ਰੇਲਰ, ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਮਚਾਏਗੀ ਧਮਾਲ

Entertainment
ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇਨੀ-ਦਿਨੀ ਖਾਸੀ ਚਰਚਾ ਦਾ ਵਿਸ਼ਾ ਬਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਕੈਰੀ ਓਨ ਜੱਟਾ 4' ਦਾ ਟ੍ਰੇਲਰ ਅੱਜ ਰਿਲੀਜ਼ ਹੋ ਹੈ। ਇਹ ਫਿਲਮ ਜਲਦ ਹੀ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਈ ਇਸ ਸ਼ਾਨਦਾਰ ਫ਼ਿਲਮ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਵੱਲੋਂ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾ ਸਾਹਮਣੇ ਆਏ ਇਸੇ ਫਿਲਮ ਦੇ ਤਿੰਨੋਂ ਭਾਗਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ਕਾਮੇਡੀ-ਡ੍ਰਾਮੈਟਿਕ ਵਿਸ਼ੇ 'ਤੇ ਅਧਾਰਿਤ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਗੁਰਪ੍ਰੀਤ ਘੁੱਗੀ, ਮਰਹੂਮ ਅਦਾਕਾਰ ਜਸਵਿੰਦਰ ਭੱਲਾ ਜੀ, ਕਰਮਜੀਤ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ, ਪੁਖਰਾਜ ਭੱਲਾ, ਬੀਐਨ ਸ਼ਰਮਾ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਭਾਨਾ ਐਲ.ਏ, ਸੀਮਾ ਕੌਸ਼ਲ, ਸਵੀਤਾਜ ਬਰਾੜ, ਪਵਨ ਜੌਹਲ, ਜੱ...
ਗਿੱਪੀ ਗਰੇਵਾਲ ਨੇ ਸੋਨੂੰ ਸੂਦ ਨੂੰ ਕੱਢੀਆਂ ਸੀ ਗਾਲ੍ਹਾਂ, ਸਟਾਰ ਨੇ ਖੁਦ ਕੀਤਾ ਖੁਲਾਸਾ

ਗਿੱਪੀ ਗਰੇਵਾਲ ਨੇ ਸੋਨੂੰ ਸੂਦ ਨੂੰ ਕੱਢੀਆਂ ਸੀ ਗਾਲ੍ਹਾਂ, ਸਟਾਰ ਨੇ ਖੁਦ ਕੀਤਾ ਖੁਲਾਸਾ

Entertainment
ਚੰਡੀਗੜ੍ਹ: ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫਿਲਮ 'ਕੈਰੀ ਔਨ ਜੱਟਾ 4' ਲਈ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਸ਼ੇਖਰ ਸੁਮਨ ਦੇ ਟੌਕ ਸ਼ੋਅ ਵਿੱਚ ਬੋਲਦਿਆਂ ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਬਿਨਾਂ ਕਿਸੇ ਗਲਤੀ ਦੇ ਗਾਲ੍ਹਾਂ ਕੱਢ ਦਿੱਤੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ੇਖਰ ਸੁਮਨ ਦਾ ਟਾਕ ਸ਼ੋਅ ਦਰਸ਼ਕਾਂ ਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਦੇ ਜੀਵਨ ਦੇ ਪਹਿਲੂਆਂ ਨਾਲ ਜਾਣੂੰ ਕਰਵਾਉਂਦਾ ਹੈ, ਜੋ ਅਕਸਰ ਸੁਰਖੀਆਂ ਤੋਂ ਦੂਰ ਰਹਿੰਦੇ ਹਨ। ਇਸ ਸੰਬੰਧ ਵਿੱਚ ਸ਼ੋਅ ਨੇ ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਦੀਆਂ ਅਣਕਹੀਆਂ ਕਹਾਣੀਆਂ ਦਾ ਵੀ ਖੁਲਾਸਾ ਕੀਤਾ, ਜੋ ਮਹਿਮਾਨ ਵਜੋਂ ਆਏ ਸਨ। ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਔਨ ਜੱਟਾ 4' ਨਾਲ ਹਲਚਲ ਮਚਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸ਼ੋਅ ਦੇ ਹੋਸਟ ਸ਼ੇਖਰ ਸੁਮਨ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ, ਆਪਣੇ ਸੰਘਰਸ਼ਾਂ ਅਤੇ ਹਰ ਮੁਸ਼ਕਲ ਪੜਾਅ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਿਸ਼ਤੇ ਬਾਰੇ ਚਰਚਾ ਕੀਤੀ। ...
‘ਪੁਸ਼ਪਾ 2’ ਭਗਦੜ ਮਾਮਲਾ, ਅਦਾਲਤ ਨੇ ਅੱਲੂ ਅਰਜੁਨ ਨੂੰ ਜਾਰੀ ਕੀਤਾ ਸੰਮਨ

‘ਪੁਸ਼ਪਾ 2’ ਭਗਦੜ ਮਾਮਲਾ, ਅਦਾਲਤ ਨੇ ਅੱਲੂ ਅਰਜੁਨ ਨੂੰ ਜਾਰੀ ਕੀਤਾ ਸੰਮਨ

Entertainment
ਹੈਦਰਾਬਾਦ: ਸ਼ਹਿਰ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਪ੍ਰਸਿੱਧ ਟਾਲੀਵੁੱਡ ਅਦਾਕਾਰ ਅੱਲੂ ਅਰਜੁਨ ਨੂੰ ਸੰਮਨ ਜਾਰੀ ਕੀਤੇ ਹਨ। ਅੱਲੂ ਅਰਜੁਨ ਨੂੰ 22 ਜੂਨ ਨੂੰ ਅਦਾਲਤ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। 4 ਦਸੰਬਰ 2024 ਨੂੰ ਸੰਧਿਆ ਥੀਏਟਰ ਵਿੱਚ ਹੋਈ ਭਗਦੜ ਹੋਈ ਸੀ। 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਦੌਰਾਨ ਹੋਈ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ ਸੀ। ਨਾਮਪੱਲੀ ਕ੍ਰਿਮੀਨਲ ਕੋਰਟ ਨੇ ਹੁਣ ਤੱਕ ਇਸ ਮਾਮਲੇ ਵਿੱਚ 19 ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 23 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਥੀਏਟਰ ਦੇ ਪ੍ਰਬੰਧਨ ਵਿੱਚ ਸ਼ਾਮਲ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਪਹਿਲੇ 10 ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਦਾਕਾਰ ਦੇ ਅੱਠ ਬਾਊਂਸਰਾਂ ਨੂੰ ਵੀ ਮੁਲਜ਼ਮਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਮੁਲਜ਼ਮਾਂ ਦੇ ਜੱਜ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ। 4 ਦਸੰਬਰ 2024 ਨੂੰ ਅੱਲੂ ਅਰ...
ਐਨੀਮਲ’ ਦੇ ਇਸ ਅਦਾਕਾਰ ਦੀ ਪਾਲੀਵੁੱਡ ‘ਚ ਐਂਟਰੀ, ਫਿਲਮ “ਇਸ਼ਕਨਾਮਾ” ‘ਚ ਆਉਣਗੇ ਨਜ਼ਰ

ਐਨੀਮਲ’ ਦੇ ਇਸ ਅਦਾਕਾਰ ਦੀ ਪਾਲੀਵੁੱਡ ‘ਚ ਐਂਟਰੀ, ਫਿਲਮ “ਇਸ਼ਕਨਾਮਾ” ‘ਚ ਆਉਣਗੇ ਨਜ਼ਰ

Entertainment
ਮੁੰਬਈ: ਅਦਾਕਾਰ ਅਤੇ ਐਕਟਿੰਗ ਕੋਚ ਸੌਰਭ ਸਚਦੇਵਾ ਆਉਣ ਵਾਲੀ ਫਿਲਮ "ਇਸ਼ਕਨਾਮਾ" ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਰਸਤਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੱਥੇ ਉਹ ਸ਼ਹਿਨਾਜ਼ ਗਿੱਲ ਅਤੇ ਜੈ ਰੰਧਾਵਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਚੰਡੀਗੜ੍ਹ ਵਿੱਚ ਫਿਲਮ ਦੇ ਟੀਜ਼ਰ ਲਾਂਚ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਸੌਰਭ ਨੇ ਖੁਲਾਸਾ ਕੀਤਾ ਕਿ ਉਸਨੂੰ ਇਸ ਪ੍ਰੋਜੈਕਟ ਦੀ ਕਿਸ ਚੀਜ਼ ਨੇ ਆਪਣੇ ਵੱਲ ਖਿੱਚਿਆ। ਉਸਨੇ ਸਾਂਝਾ ਕੀਤਾ ਕਿ ਉਸਨੂੰ "ਇਸ਼ਕਨਾਮਾ" ਦੀ ਕਹਾਣੀ ਨਾਲ ਤੁਰੰਤ ਜੁੜਿਆ ਮਹਿਸੂਸ ਹੋਇਆ। "ਜਦੋਂ ਨਿਰਦੇਸ਼ਕ ਨੇ ਪਹਿਲੀ ਵਾਰ ਫਿਲਮ ਲਈ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਉਸਨੂੰ ਦੱਸਿਆ ਕਿ ਮੈਂ ਪਹਿਲਾਂ ਕਦੇ ਵੀ ਪੰਜਾਬੀ ਫਿਲਮ ਨਹੀਂ ਕੀਤੀ। ਪਰ ਉਸਦੇ ਵਿਸ਼ਵਾਸ ਅਤੇ ਉਤਸ਼ਾਹ ਨੇ ਮੈਨੂੰ ਪੰਜਾਬੀ ਸਿਨੇਮਾ ਵਿੱਚ ਛਾਲ ਮਾਰਨ ਲਈ ਮਨਾ ਲਿਆ। ਜਿਵੇਂ ਹੀ ਮੈਂ ਕਹਾਣੀ ਸੁਣੀ, ਮੈਨੂੰ ਇਸ ਨਾਲ ਤੁਰੰਤ ਜੁੜਿਆ ਮਹਿਸੂਸ ਹੋਣ ਲੱਗਿਆ। ਇਹ ਇੰਨਾ ਸੁੰਦਰ ਅਤੇ ਦਿਲੋਂ ਜੁੜਿਆ ਹੋਇਆ ਬਿਰਤਾਂਤ ਸੀ ਕਿ ਮੈਨੂੰ ਪਤਾ ਸੀ ਕਿ ਮੈਂ ਇਸਦਾ ਹਿੱਸਾ ਬਣਨਾ ਚਾਹੁੰਦਾ ਹਾਂ।" ਸੈੱਟ 'ਤੇ ਇਹ ...
ਗਾਇਕ ਦਲੇਰ ਮਹਿੰਦੀ ਦੀ ਬਾਲੀਵੁੱਡ ਫਿਲਮ ‘ਚ ਐਂਟਰੀ, ਅਕਸ਼ੈ ਕੁਮਾਰ ਦੀ ‘ਵੈਲਕਮ ਟੂ ਦ ਜੰਗਲ’ ‘ਚ ਆਉਣਗੇ ਨਜ਼ਰ

ਗਾਇਕ ਦਲੇਰ ਮਹਿੰਦੀ ਦੀ ਬਾਲੀਵੁੱਡ ਫਿਲਮ ‘ਚ ਐਂਟਰੀ, ਅਕਸ਼ੈ ਕੁਮਾਰ ਦੀ ‘ਵੈਲਕਮ ਟੂ ਦ ਜੰਗਲ’ ‘ਚ ਆਉਣਗੇ ਨਜ਼ਰ

Entertainment
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ 'ਭੰਗੜਾ ਕਿੰਗ' ਦਲੇਰ ਮਹਿੰਦੀ ਹੁਣ ਬਾਲੀਵੁੱਡ ਵਿੱਚ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਦਲੇਰ ਮਹਿੰਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਵੈਲਕਮ ਟੂ ਦ ਜੰਗਲ' ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ, ਕਿਉਂਕਿ ਸਾਲਾਂ ਤੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਦਲੇਰ ਮਹਿੰਦੀ ਹੁਣ ਵੱਡੇ ਪਰਦੇ 'ਤੇ ਵੀ ਆਪਣੀ ਛਾਪ ਛੱਡਣਗੇ। 'ਵੈਲਕਮ ਟੂ ਦ ਜੰਗਲ' ਮਸ਼ਹੂਰ 'ਵੈਲਕਮ' ਫ੍ਰੈਂਚਾਈਜ਼ੀ ਦਾ ਤੀਜਾ ਭਾਗ ਹੈ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਹੀ ਦਲੇਰ ਮਹਿੰਦੀ ਦੀ ਐਂਟਰੀ ਨੇ ਫਿਲਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਦਲੇਰ ਮਹਿੰਦੀ ਦੀ ਊਰਜਾਵਾਨ ਸ਼ਖਸੀਅਤ ਅਤੇ ਉਨ੍ਹਾਂ ਦਾ ਵਿਲੱਖਣ ਅੰਦਾਜ਼ ਦਰਸ਼ਕਾਂ ਨੂੰ ਹਮੇਸ਼ਾ ਹੀ ਪਸੰਦ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਦਲੇਰ ਮਹਿੰਦੀ ਨੇ ਆਪਣੇ ਕਰੀਅਰ ਦੌਰਾਨ ਕਈ ਸੁਪਰਹਿੱਟ ਗੀਤ ਦਿੱਤੇ ਹਨ,...
ਕੀ ਸਿਆਸਤ ‘ਚ ਐਂਟਰੀ ਕਰਨਗੇ ਅਦਾਕਾਰ ਬਿੰਨੂ ਢਿੱਲੋਂ, ਲੜਨਗੇ 2027 ਦੀਆਂ ਚੋਣਾਂ?

ਕੀ ਸਿਆਸਤ ‘ਚ ਐਂਟਰੀ ਕਰਨਗੇ ਅਦਾਕਾਰ ਬਿੰਨੂ ਢਿੱਲੋਂ, ਲੜਨਗੇ 2027 ਦੀਆਂ ਚੋਣਾਂ?

Entertainment
ਚੰਡੀਗੜ੍ਹ: 'ਦੁਨੀਆਂ ਵਿੱਚ ਬਹੁਤ ਸਾਰੇ ਲੋਕ ਮਿਲਦੇ ਹਨ, ਜੋ ਤੁਹਾਨੂੰ ਰਵਾ ਸਕਦੇ ਹਨ, ਪਰ ਬਹੁਤ ਘੱਟ ਲੋਕ ਤੁਹਾਨੂੰ ਹਸਾ ਸਕਦੇ ਹਨ, ਕਿਉਂਕਿ ਜਦੋਂ ਕਿ ਕਿਸੇ ਨੂੰ ਰਵਾਉਣਾ ਆਸਾਨ ਹੈ, ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣਾ ਸੱਚਮੁੱਚ ਮੁਸ਼ਕਲ ਹੈ।' ਇਹ ਵਿਚਾਰ ਸਾਡਾ ਨਹੀਂ ਬਲਕਿ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਅਦਾਕਾਰ ਬਿੰਨੂ ਢਿੱਲੋਂ ਦਾ ਹੈ। ਜੋ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਕੈਰੀ ਔਨ ਜੱਟਾ 4' ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹਨ। ਫਿਲਮਾਂ ਵਿੱਚ ਪ੍ਰਦਰਸ਼ਨ ਤੋਂ ਇਲਾਵਾ ਅਦਾਕਾਰ ਇਸ ਸਮੇਂ ਇੱਕ ਹੋਰ ਚੀਜ਼ ਕਾਰਨ ਵੀ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਉਹ ਹੈ ਅਦਾਕਾਰ ਦੀ ਸਿਆਸਤ ਵਿੱਚ ਐਂਟਰੀ। ਲਗਾਤਾਰ ਸੋਸ਼ਲ ਮੀਡੀਆ ਉਤੇ ਅਟਕਲਾਂ ਚੱਲ ਰਹੀਆਂ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਬਿੰਨੂ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰ ਸਕਦੇ ਹਨ। ਕੀ ਕਰਨਗੇ ਬਿੰਨੂ ਢਿੱਲੋਂ ਸਿਆਸਤ ਵਿੱਚ ਐਂਟਰੀ? ਆਪਣੀ ਤਾਜ਼ਾ ਦਿੱਤੀ ਇੰਟਰਵਿਊ ਵਿੱਚ ਅਦਾਕਾਰ ਨੇ ਆਲੇ-ਦੁਆਲੇ ਚੱਲ ਰਹੀਆਂ ਸਾਰੀਆਂ ਅਟਕਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ, ਅਦਾਕਾਰ ਨੇ ਦੱਸਿ...
“ਇਹ ਊਰਜਾ ਮੇਰੀ ਨਹੀਂ”, ਲਾਈਵ ਸ਼ੋਅ ਤੋਂ ਪਹਿਲਾਂ ਦਿਲਜੀਤ ਦੁਸਾਂਝ ਨੇ ਗੁਰਦਾਸ ਮਾਨ ਸਣੇ ਕਈ ਦਿੱਗਜਾਂ ਲਈ ਕਹੀ ਇਹ ਖਾਸ ਗੱਲ

“ਇਹ ਊਰਜਾ ਮੇਰੀ ਨਹੀਂ”, ਲਾਈਵ ਸ਼ੋਅ ਤੋਂ ਪਹਿਲਾਂ ਦਿਲਜੀਤ ਦੁਸਾਂਝ ਨੇ ਗੁਰਦਾਸ ਮਾਨ ਸਣੇ ਕਈ ਦਿੱਗਜਾਂ ਲਈ ਕਹੀ ਇਹ ਖਾਸ ਗੱਲ

Entertainment
ਮੁੰਬਈ: ਗਲੋਬਲ ਸਟਾਰ ਦਿਲਜੀਤ ਦੁਸਾਂਝ ਨੇ ਆਪਣੇ ਵਰਗੇ ਕਲਾਕਾਰਾਂ ਲਈ ਰਾਹ ਪੱਧਰਾ ਕਰਨ ਲਈ ਪੰਜਾਬੀ ਸੰਗੀਤ ਦੇ ਦਿੱਗਜਾਂ ਨੂੰ ਸ਼ਰਧਾਂਜਲੀ ਦਿੰਦਿਆਂ ਖਾਸ ਗੱਲਾਂ ਕਹੀਆਂ। ਗਾਇਕ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਕਹਿੰਦਾ ਹੈ ਕਿ ਉਸਦੇ ਆਲੇ ਦੁਆਲੇ ਦੀ ਊਰਜਾ ਇਕੱਲੇ ਉਸਦੀ ਨਹੀਂ, ਸਗੋਂ ਅਮਰ ਸਿੰਘ ਚਮਕੀਲਾ, ਲਾਲ ਚੰਦ ਯਮਲਾ ਜੱਟ ਅਤੇ ਗੁਰਦਾਸ ਮਾਨ ਵਰਗੇ ਵਿਰਾਸਤੀ ਨਾਮਾਂ ਦੀ ਵੀ ਹੈ। ਦਿਲਜੀਤ ਨੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਸਾਂਝੀ ਕੀਤੀ। ਸਟੇਜ 'ਤੇ ਕਦਮ ਰੱਖਣ ਤੋਂ ਪਹਿਲਾਂ ਦਿਲਜੀਤ ਨੂੰ ਇਹ ਕਹਿੰਦੇ ਸੁਣਿਆ ਗਿਆ: "ਇਹ ਊਰਜਾ ਮੇਰੀ ਨਹੀਂ ਸੀ। ਇਹ ਊਰਜਾ ਮਾਈਕਲ ਜੈਕਸਨ, ਚਮਕੀਲਾ, ਲਾਲ ਚੰਦ ਯਮਲਾ ਜੱਟ, ਗੁਰਦਾਸ ਮਾਨ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਦੀ ਸੀ, ਜਿੰਨ੍ਹਾਂ ਨੇ ਪੰਜਾਬੀ ਸੰਗੀਤ ਲਈ ਸਖ਼ਤ ਮਿਹਨਤ ਕੀਤੀ। ਅੱਜ ਤੁਸੀਂ ਜੋ ਦੇਖਦੇ ਹੋ ਉਹ ਉਨ੍ਹਾਂ ਦੇ ਯਤਨਾਂ ਦਾ ਪ੍ਰਤੀਬਿੰਬ ਹੈ। ਜੇਕਰ ਉਨ੍ਹਾਂ ਨੇ ਇਹ ਯਾਤਰਾ ਸ਼ੁਰੂ ਨਾ ਕੀਤੀ ਹੁੰਦੀ ਤਾਂ ਅਸੀਂ ਕਦੇ ਵੀ ਇਸ ਮੁਕਾਮ 'ਤੇ ਨਹੀਂ ਪਹੁੰਚ ਸਕ...
ਕੀ ਆਮਿਰ ਖਾਨ ਤੀਜਾ ਵਿਆਹ ਕਰਨ ਜਾ ਰਹੇ ਹਨ? ਅਦਾਕਾਰ ਨੇ ਅਫਵਾਹਾਂ ‘ਤੇ ਤੋੜੀ ਚੁੱਪੀ

ਕੀ ਆਮਿਰ ਖਾਨ ਤੀਜਾ ਵਿਆਹ ਕਰਨ ਜਾ ਰਹੇ ਹਨ? ਅਦਾਕਾਰ ਨੇ ਅਫਵਾਹਾਂ ‘ਤੇ ਤੋੜੀ ਚੁੱਪੀ

Entertainment
ਹੈਦਰਾਬਾਦ: ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਫਵਾਹਾਂ ਸੀ ਕਿ ਆਮਿਰ ਖਾਨ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਵਿਆਹ ਕਰਨ ਜਾ ਰਹੇ ਹਨ ਪਰ ਹੁਣ ਆਮਿਰ ਖਾਨ ਨੇ ਇਨ੍ਹਾਂ ਅਫਵਾਹਾਂ 'ਤੇ ਚੁੱਪੀ ਤੋੜ ਕੇ ਆਪਣੇ ਵਿਆਹ ਦੀ ਪੁਸ਼ਟੀ ਕਰ ਦਿੱਤੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਆਮਿਰ ਖਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਆਮਿਰ ਖਾਨ ਨੇ ਇੱਕ ਅੰਗ੍ਰੇਜ਼ੀ ਨਿਊਜ਼ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਾਰਟਨਰ ਗੌਰੀ ਸਪ੍ਰੈਟ 5 ਜੁਲਾਈ ਨੂੰ ਵਿਆਹ ਕਰਨਗੇ। ਅਦਾਕਾਰ ਨੇ ਕਿਹਾ,"ਮੈਂ ਅਜੇ ਯੂਐਸ ਵਿੱਚ ਘੁੰਮ ਰਿਹਾ ਹਾਂ। ਵਿਆਹ ਦੀ ਖਬਰ ਸੱਚ ਹੈ। ਇਹ 5 ਜੁਲਾਈ ਨੂੰ ਹੋਵੇਗੀ।" ਅਦਾਕਾਰ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਵਿਆਹ ਕੋਈ ਵੱਡੀ ਗੱਲ ਨਹੀਂ ਹੈ। ਹਾਂ, ਇਹ ਸੱਚ ਹੈ। ਸਾਨੂੰ ਦੋਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਣ ਲਈ ਤਿਆਰ ਹਾਂ।" ਇਸਦੇ ਨਾਲ ਹੀ, ਆਮਿਰ ਨੇ ਆਪਣੀ ਪਾਰਟਨਰ ਦੀ ਜਾਣ-ਪਛਾਣ ਖਾਸ ਅ...
ਪੰਜਾਬ ਦਾ ਸਰਪੰਚ ਸੰਭਾਲ ਸਕਦਾ ਹੈ ਟੀਮ ਇੰਡੀਆ ਦੀ ਕਮਾਨ, ਚੋਣਕਾਰਾਂ ਦੀ ਬਣਿਆ ਪਹਿਲੀ ਪਸੰਦ

ਪੰਜਾਬ ਦਾ ਸਰਪੰਚ ਸੰਭਾਲ ਸਕਦਾ ਹੈ ਟੀਮ ਇੰਡੀਆ ਦੀ ਕਮਾਨ, ਚੋਣਕਾਰਾਂ ਦੀ ਬਣਿਆ ਪਹਿਲੀ ਪਸੰਦ

Entertainment
ਚੰਡੀਗੜ੍ਹ: ਟੀਮ ਇੰਡੀਆ ਲਈ ਇੱਕ ਦਿਨਾ ਫਾਰਮੈਟ ਵਿੱਚ ਪਿਛਲੇ ਸਾਲਾਂ ਦੌਰਾਨ ਮੱਧਕ੍ਰਮ ਵਿੱਚ ਰੀੜ ਦੀ ਹੱਡੀ ਵਜੋਂ ਸਥਾਪਿਤ ਹੋਏ ਧਾਕੜ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਟੀ 20 ਦੀ ਕਪਤਾਨੀ ਲਈ ਭਾਰਤੀ ਟੀਮ ਦੇ ਚੋਣਕਾਰਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ। ਪੰਜਾਬ ਕਿੰਗਜ਼ ਨੂੰ ਸਾਲ 2025 ਦੇ ਆਈਪੀਐਲ ਫਾਈਨਲ ਤੱਕ ਪਹੁੰਚਾਉਣ ਵਾਲੇ ਕਪਤਾਨ ਸ਼੍ਰੇਅ ਅਈਅਰ ਨੂੰ ਟੀਮ ਇੰਡੀਆ ਦੀ ਟੀ 20 ਟੀਮ ਵਿੱਚ ਮੁਸ਼ਕਲ ਨਾਲ ਖੇਡਣ ਦਾ ਮੌਕਾ ਮਿਲਿਆ ਪਰ ਹੁਣ ਅਈਅਰ ਨੇ ਪ੍ਰਦਰਸ਼ਨ ਦੇ ਦਮ ਉੱਤੇ ਸਾਰੇ ਦਰਵਾਜ਼ੇ ਤੋੜਦਿਆਂ ਟੀਮ ਇੰਡੀਆ ਦੀ ਕਪਤਾਨੀ ਲਈ ਮਜ਼ਬੂਤ ਦਾਅਵੇਦਾਰੀ ਠੋਕ ਦਿੱਤੀ ਹੈ। ਮੁੰਬਈਕਰ ਸ਼੍ਰੇਅਸ ਅਈਅਰ ਦਾ ਸਫ਼ਰ: ਮੁੰਬਈ ਦੇ ਮਹਾਂਨਗਰ ਨੇ ਹਮੇਸ਼ਾ ਉੱਚ ਯੋਗਤਾ ਵਾਲੇ ਬੱਲੇਬਾਜ਼ ਪੈਦਾ ਕੀਤੇ ਹਨ ਅਤੇ ਸ਼੍ਰੇਅਸ ਅਈਅਰ ਵੀ ਇੱਕ ਅਜਿਹਾ ਖਿਡਾਰੀ ਹੈ ਜਿਸ ਦੀ ਕੁਦਰਤੀ ਯੋਗਤਾ ਹਰ ਵਾਰ ਜਦੋਂ ਉਹ ਹੱਥ ਵਿੱਚ ਬੱਲਾ ਲੈ ਕੇ ਮੈਦਾਨ 'ਤੇ ਆਉਂਦਾ ਹੈ ਤਾਂ ਦਿਖਾਈ ਦਿੰਦੀ ਹੈ। 6 ਦਸੰਬਰ 1994 ਨੂੰ ਮੁੰਬਈ ਵਿੱਚ ਜਨਮੇ, ਸ਼੍ਰੇਅਸ ਅਈਅਰ ਨੇ ਆਪਣੇ ਆਪ ਨੂੰ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵਧੀਆ ਮੱਧ-ਕ੍ਰਮ ਦ...