Tuesday, September 29Malwa News
Shadow

Breaking News

ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ

Breaking News
ਚੰਡੀਗੜ੍ਹ, 29 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋ ਰਹੀ ਹੈ। ਅੱਜ ਇੱਥੇ 15ਵੇਂ ਸੀ.ਐਸ.ਸੀ ਦਿਵਸ ਮੌਕੇ ਸ਼ਿਰਕਤ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ, ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤਰ, ਡਿਜੀਟਲ ਸਮਾਵੇਸ਼, ਸਰਕਾਰੀ ਸੇਵਾਵਾਂ ਤੱਕ ਪਹੁੰਚ, ਵਿੱਤੀ ਸਮਾਂਬੱਧ, ਈ-ਗਵਰਨੈਂਸ, ਉੱਦਮਤਾ ਵਿਕਾਸ, ਹੁਨਰ ਵਿਕਾਸ, ਸਿਹਤ ਸੰਭਾਲ ਸੇਵਾਵਾਂ, ਸਿੱਖਿਆ ਦੀਆਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਜਾ ਰਹੀ ਹੈ।  ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਦੀ ਡਿਜੀਟਲ ਪਾੜੇ ਨੂੰ ਪੂਰਾ ਕਰਨ ਅਤੇ ਸਮਾਂਬੱਧ ਵਿਕਾਸ ਨੂੰ ਉਤਸ਼ਾਹਿ...

ਐਨ ਆਰ ਆਈ ਪਰਿਵਾਰ ਨਾਲ ਹਰਿਆਣਾ ਵਿੱਚ ਵਾਪਰੀ ਘਟਨਾ ਤੇ ਪੰਜਾਬ ਸਰਕਾਰ ਦਰਜ ਕਰਵਾਏਗੀ ਜ਼ੀਰੋ ਐਫਆਈਆਰ- ਕੁਲਦੀਪ ਸਿੰਘ ਧਾਲੀਵਾਲ

Breaking News
ਫਾਜ਼ਿਲਕਾ 29 ਜੁਲਾਈ : ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਚਿਮਨੇਵਾਲਾ ਵਿਖੇ ਪਹੁੰਚ ਕੇ ਐਨਆਰਆਈ ਪਰਿਵਾਰ ਨਾਲ ਮੁਲਾਕਾਤ ਕੀਤੀ। ਜਿਨਾਂ ਤੇ ਪਿਛਲੇ ਦਿਨੀ ਦਿੱਲੀ ਤੋਂ ਪੰਜਾਬ ਆਉਣ ਸਮੇਂ ਹਰਿਆਣਾ ਵਿੱਚ ਹਮਲੇ ਦੀ ਵਾਰਦਾਤ ਹੋਈ ਸੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਚਿੱਠੀ ਲਿਖ ਕੇ ਉਕਤ ਘਟਨਾ ਵਿੱਚ ਸ਼ਾਮਿਲ ਦੋਸ਼ੀਆਂ ਦੀ ਪਹਿਚਾਣ ਕਰਨ ਅਤੇ ਉਨਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਹਰਿਆਣਾ ਸਰਕਾਰ ਤੇ ਦਬਾਅ ਬਣਾਇਆ ਜਾ ਕਿ ਦਿੱਲੀ ਅਤੇ ਪੰਜਾਬ ਵਿੱਚਕਾਰ ਆਵਾਜਾਈ ਕਰਨ ਵਾਲੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਉਹਨਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਰੱਖੀ ਕਿ ਉਹ ਪੰਜਾਬ ਨੂੰ ਦਿੱਲੀ ਨਾਲ ਜੋੜਦੀਆਂ ਸੜਕਾਂ ਤੇ ਸੁਰੱਖਿਆ ਦੇ ਪੁਖਤਾ ...

ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸਦਾ ਕਾਰਿੰਦਾ 1,20,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕੀਤੇ ਗ੍ਰਿਫਤਾਰ

Breaking News
ਚੰਡੀਗੜ੍ਹ, 29 ਜੁਲਾਈ, : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਇੱਕ ਮਾਲ ਪਟਵਾਰੀ ਤੇਜਿੰਦਰ ਪਾਲ ਸਿੰਘ ਉਰਫ ਭੱਟੀ ਅਤੇ ਉਸਦੇ ਪ੍ਰਾਈਵੇਟ ਸਾਥੀ ਸੁਰਿੰਦਰ ਸਿੰਘ ਨੂੰ 1,20,000 ਰੁਪਏ ਦੀ ਰਿਸ਼ਵਤ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।  ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਕਸਬਾ ਡੇਰਾਬੱਸੀ ਦੇ ਵਸਨੀਕ ਗਿਆਨ ਚੰਦ ਵਾਸੀ ਸ਼ਕਤੀ ਨਗਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਦਾ ਕਾਰਿੰਦਾ ਸਾਲ 2002 ਵਿੱਚ ਖਰੀਦੇ ਇੱਕ ਪਲਾਟ ਦੇ ਇੰਤਕਾਲ ਵਿੱਚ ਦਰੁੱਸਤੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਵਜੋਂ 1,50,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਸੌਦਾ 1.20,000 ਰੁਪਏ ਵਿੱਚ ਤੈਅ ਹੋਇਆ ਹੈ। ਉਕਤ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਆਪਣੀ ਫੋਨ 'ਤੇ ਹੋਈ ਸਾਰੀ ਗੱਲਬਾਤ ਰ...

ਅਣਅਧਿਕਾਰਤ ਕੰਪਨੀਆਂ ਵੱਲੋਂ ਸਪਲਾਈ ਕੀਤੀਆਂ ਝੋਨੇ ਅਤੇ ਨਰਮੇ ਦੀਆਂ ਕੀਟਨਾਸ਼ਕ ਦਵਾਈਆਂ ਜ਼ਬਤ ਕਰਵਾਈਆਂ

Breaking News
ਮਾਨਸਾ, 29 ਜੁਲਾਈ: ਮੁੱਖ ਖੇਤੀਬਾੜੀ ਅਫਸਰ ਮਾਨਸਾ ਸ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਦੰਦੀਵਾਲ ਬੀਜ ਭੰਡਾਰ ਝੰਡੂਕੇ ਪਿੰਡ ’ਤੇ ਛਾਪੇਮਾਰੀ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਫਰਮ ’ਤੇ ਅਣ ਅਧਿਕਾਰਿਤ ਕੰਪਨੀ ਵੁਡਲੈਂਡ ਐਗਰੀਟੈਕ ਇੰਡੀਆ, ਮਾਰਸ਼ ਫਰਟੀਕੈਮ ਲਿਮਿਟਡ (ਮਾਰਕੀਟਿੰਗ) ਅਤੇ ਮਾਡਰਨ ਕਰੋਪ ਸਾਇੰਸ, ਕਨੇਸ਼ੀਆ ਕਰੋਪ ਕੈਮੀਕਲ ਪ੍ਰਾਈਵੇਟ ਲਿਮਿਟਡ, ਕਰਾਪ ਵੈਲ ਐਗਰੋ ਇੰਡਸਟਰੀਜ ਪ੍ਰਾਇਵੇਟ ਲਿਮਿਟਡ (ਨਿਰਮਾਤਾ ਕੰਪਨੀ) ਵੱਲੋਂ ਝੋਨੇ ਅਤੇ ਨਰਮੇ ਦੀਆਂ ਕੀਟਨਾਸ਼ਕ ਦਵਾਈਆਂ ਸਪਲਾਈ ਕੀਤੀ ਗਈਆਂ ਸਨ। ਉਤਪਾਦਾਂ ਦੀ ਜਾਂਚ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਇਨਸੈਕਟੀਸਾਈਡ ਰੂਲ 1971 ਇੰਨਸੈਕਟੀਸਾਈਡ ਐਕਟ 1968 ਤਹਿਤ ਕਾਰਵਾਈ ਅਮਲ ਵਿੱਚ ਲਿਆ ਕੇ ਸੈਪਲਿੰਗ ਕੀਤੀ ਅਤੇ ਨਾਲ ਹੀ ਪੰਜਾਬ ਪੁਲਿਸ ਨੂੰ ਲਿਖਤੀ ਸੂਚਨਾ ਕਰਕੇ 08 ਕੁਇੰਟਲ 82 ਕਿਲੋ 29 ਲੀਟਰ ਮਾਲ ਜਬਤ ਕਰਵਾਇਆ ਗਿਆ।ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਮੈਸ. ਕਿਸਾਨ ਖਾਦ ਭੰਡਾਰ, ਸਰਦੂਲਗੜ੍ਹ ਦੀ ਵੀ ਚੈਕਿੰ...

ਜਾਅਲੀ ਵੀਜਿਆਂ ਵਾਲਾ ਇਕ ਹੋਰ ਏਜੰਟ ਪੁਲੀਸ ਦੇ ਅੜਿੱਕੇ

Breaking News
ਨਵੀਂ ਦਿੱਲੀ : ਪੰਜਾਬ ਵਿਚ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਮ 'ਤੇ ਲੋਕਾਂ ਦੀ ਲੁੱਟ ਦਾ ਸਿਲਸਲਾ ਅਜੇ ਵੀ ਜਾਰੀ ਹੈ। ਅੱਜ ਦਿੱਲੀ ਏਅਰਪੋਰਟ ਉੱਪਰ ਇਕ ਹੋਰ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਨੌਜਵਾਨਾਂ ਨੁੰ ਗੁੰਮਰਾਹ ਕਰਕੇ ਮੋਟੀ ਲੁੱਟ ਕਰ ਰਿਹਾ ਸੀ। ਇਸ ਏਜੰਟ ਵਲੋਂ ਨੌਜਵਾਨਾਂ ਦੇ ਜਾਅਲੀ ਵੀਜ਼ੇ ਲਗਵਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਸੀ। ਇਥੋਂ ਤੱਕ ਕਿ ਇਸ ਏਜੰਟ ਦਾ ਆਪਣਾ ਵੀਜ਼ਾ ਵੀ ਜਾਅਲੀ ਪਾਇਆ ਗਿਆ।ਅੰਬਾਲਾ ਦੇ ਰਹਿਣ ਵਾਲਾ ਏਜੰਟ ਗੁਰਜਸ ਸਿੰਘ ਨੂੰ ਨੀਦਰਲੈਂਡ ਤੋਂ ਡਿਪੋਟ ਕਰ ਦਿੱਤਾ ਗਿਆ। ਜਦੋਂ ਦਿੱਲੀ ਦੇ ਏਅਰਪੋਰਟ 'ਤੇ ਪਹੁੰਚਿਆ ਤਾਂ ਉਸਦੇ ਕਾਗਜ ਪੱਤਰ ਚੈੱਕ ਕੀਤੇ ਗਏ। ਜਦੋਂ ਅਧਿਕਾਰੀਆਂ ਨੇ ਉਸਦਾ ਪਾਸਪੋਰਟ ਦੇਖਿਆ ਤਾਂ ਪਾਸਪੋਰਟ ਉੱਪਰ ਗੁਆਟੇਮਾਲਾ ਦਾ ਜਾਅਲੀ ਵੀਜਾ ਲੱਗਿਆ ਹੋਇਆ ਸੀ। ਵੀਜ਼ਾ ਜਾਅਲੀ ਪਾਏ ਜਾਣ 'ਤੇ ਅਧਿਕਾਰੀਆਂ ਨੇ ਇਹ ਏਜੰਟ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਏਜੰਟ ਨੇ ਹੋਰ ਕਿੰਨੇ ਕੁ ਨੌਜਵਾਨਾਂ ਨਾਲ ਠੱਗੀ ਮਾਰੀ ਹੈ।ਪੰਜਾਬ ਦੇ ਅਨੇਕਾਂ ਏਜੰਟਾਂ ਦੀ ਠੱਗੀ ਸਾਹਮਣੇ ਆਉਣ ਦੇ ਬਾਵਜੂਦ ਵੀ ਲੋਕ ਵਿਦੇਸ਼ਾਂ ਦੇ ਲਾਲਚ ਵਿਚ ਠੱਗੇ ਜਾ ਰਹ...

ਪੰਜਾਬ ਪੁਲਿਸ ਨੇ ਨਸ਼ਿਆਂ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; 1.07 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਦੋ ਕਾਬੂ

Breaking News
ਚੰਡੀਗੜ੍ਹ/ਅੰਮ੍ਰਿਤਸਰ, 28 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼ ਅਧਾਰਿਤ ਚੋਟੀ ਦੇ ਨਸ਼ਾ ਤਸਕਰ ਗੁਰਜੰਟ ਸਿੰਘ ਉਰਫ਼ ਭੋਲੂ ਅਤੇ ਕਿੰਦਰਬੀਰ ਸਿੰਘ ਉਰਫ਼ ਸੰਨੀ ਦਿਆਲ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਕੇ 1.07 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਿਲਬਾਗ ਸਿੰਘ ਵਾਸੀ ਪਿੰਡ ਲੋਹਕਾ, ਤਰਨਤਾਰਨ ਅਤੇ ਕਮਲਦੀਪ ਸਿੰਘ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਡਰੱਗ ਮਨੀ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਪੈਸੇ ਗਿਣਨ ਵਾਲੀ ਮਸ਼ੀਨ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਅਤੇ ਉਨ੍ਹਾਂ ਦੀ ਮਾਰੂਤੀ ਸਵਿਫ਼ਟ ਕਾਰ ਵੀ ਜ਼ਬਤ ਕੀਤੀ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਵਿਦੇਸ਼ ਅਧਾਰਿਤ ਨਸ਼ਾ ਤਸਕਰ ਗੁਰਜੰਟ ਭੋਲੂ ਅਤੇ ਸ...

ਮਿਆਰੀ ਸਿਹਤ ਸਹੂਲਤਾਂਃ ਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Breaking News
ਚੰਡੀਗੜ੍ਹ, 28 ਜੁਲਾਈ: ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ 58 ਨਵੀਆਂ ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ, ਜਿਨ੍ਹਾਂ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ, ਨੇ ਸੂਬੇ ਦੇ ਲੋਕਾਂ ਨੂੰ ਐਂਬੂਲੈਂਸਾਂ ਸਮਰਪਿਤ ਕਰਦਿਆਂ ਕਿਹਾ ਕਿ ਇਹ ਐਂਬੂਲੈਂਸਾਂ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੀ ਸੇਵਾ ‘ਚ ਹਮੇਸ਼ਾ ਮੌਜੂਦ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਨੂੰ ਸ਼ਾਮਲ ਕਰਨ ਨਾਲ ਹੁਣ ਕੁੱਲ 325 ਐਂਬੂਲੈਂਸਾਂ ਲੋਕਾਂ ਦੀ ਸੇਵਾ ਵਿੱਚ ਉਪਲੱਬਧ ਰਹਿਣਗੀਆਂ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮਿਲਣਾ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਅਤਿ-ਆਧੁਨਿਕ ਐਂਬੂਲੈਂਸਾਂ ਲਈ ਲੋੜਵੰਦ ਮਰੀਜ਼ਾਂ ਤੱਕ ਪਹੁੰਚਣ ਵਾਸਤੇ ਸ਼ਹਿਰੀ ਖੇਤਰਾਂ ਵਿੱਚ 15 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 20 ਮਿੰਟਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ। ਇਹ ਐਂਬੂਲੈਂਸਾਂ ਸੜਕ ਸੁਰੱ...

ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ ਭਰਤੀ ਪ੍ਰੀਖਿਆ ਵਿੱਚ 15205 ਪ੍ਰੀਖਿਆਰਥੀਆਂ ਨੇ ਲਿਆ ਭਾਗ  

Breaking News
ਚੰਡੀਗੜ੍ਹ, 28 ਜੁਲਾਈ:  ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿਚ ਈ.ਟੀ.ਟੀ. ਕਾਡਰ ਦੀਆਂ 5994 ਅਸਾਮੀਆਂ ਲਈ ਭਰਤੀ ਪ੍ਰੀਖਿਆ ਵਿੱਚ ਅੱਜ 15205 ਪ੍ਰੀਖਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ 5994 ਈ.ਟੀ.ਟੀ.   ਪ੍ਰੀਖਿਆ ਲਈ ਕੁੱਲ 19832 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ 2 ਸ਼ੱਕੀ ਪ੍ਰੀਖਿਆਰਥੀਆਂ ਨੂੰ ਫੜਿਆ ਗਿਆ ਜਿਨ੍ਹਾਂ ਵਿਰੁੱਧ ਪੁਲੀਸ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਹਨਾਂ ਉਮੀਦਵਾਰਾਂ ਲਈ ਮੋਹਾਲੀ ਅਤੇ ਚੰਡੀਗੜ੍ਹ ਦੇ ਕੁੱਲ 56 ਸੈਂਟਰ ਬਣਾਏ ਗਏ ਸਨ।...

ਮੁੱਖ ਮੰਤਰੀ ਵੱਲੋਂ ਸਿਹਤ ਸੇਵਾਵਾਂ ਦੇ 1000 ਕਰੋੜ ਦੇ ਫੰਡ ਜਾਣ-ਬੁੱਝ ਕੇ ਜਾਰੀ ਨਾ ਕਰਨ ਲਈ ਕੇਂਦਰ ਸਰਕਾਰ ਦੀ ਕਰੜੀ ਨਿੰਦਾ

Breaking News
ਚੰਡੀਗੜ੍ਹ, 28 ਜੁਲਾਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਤਹਿਤ ਸੂਬੇ ਦੇ 1000 ਕਰੋੜ ਰੁਪਏ ਦੇ ਫੰਡ ਰੋਕ ਰੱਖੇ ਹਨ ਤਾਂ ਕਿ ਪੰਜਾਬੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੀ ਪਹੁੰਚ ਤੋਂ ਵਾਂਝਾ ਰੱਖਿਆ ਜਾ ਸਕੇ।ਸੂਬੇ ਲਈ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਪਰ ਕੇਂਦਰ ਸਰਕਾਰ ਪੰਜਾਬੀਆਂ ਨੂੰ ਇਨ੍ਹਾਂ ਸਹੂਲਤਾਂ ਤੋਂ ਵਿਰਵਾ ਰੱਖਣ ਲਈ ਲਗਾਤਾਰ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਨੂੰ ਤਾਰਪੀਡੋ ਕਰਨ ਲਈ ਕੌਮੀ ਸਿਹਤ ਮਿਸ਼ਨ ਤਹਿਤ ਸੂਬੇ ਦੇ 1000 ਕਰੋੜ ਰੁਪਏ ਦੀ ਗਰਾਂਟ ਜਾਰੀ ਨਹੀਂ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਕਦਮ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸੇ ਨਾ ਕਿਸੇ ਬਹਾਨੇ ਗੈਰ-ਭਾ...

ਐਮਪੀ ਤਨਮਨਜੀਤ ਢੇਸੀ ਨੇ ਸਲੋਹ ਦੇ ਵੇਕਸਹੈਮ ਕੋਰਟ ਕੌਂਸਲ ਦੀਆਂ ਚੋਣਾਂ ਵਿੱਚ ਲੇਬਰ ਕੌਂਸਲਰਾਂ ਦੀ ਹੂੰਝਾ ਫੇਰੂ ਜਿੱਤ ‘ਤੇ ਦਿੱਤੀਆਂ ਵਧਾਈਆਂ

Breaking News
ਚੰਡੀਗੜ੍ਹ, 27 ਜੁਲਾਈ, – ਯੂ.ਕੇ. ਦੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੇਕਸਹੈਮ ਕੋਰਟ ਪੈਰਿਸ਼ ਕੌਂਸਲ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ਵਾਲੇ ਲੇਬਰ ਪਾਰਟੀ ਦੇ ਪੰਜ ਉਮੀਦਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਇੱਕ ਬਿਆਨ ਵਿੱਚ, ਢੇਸੀ ਨੇ ਲੇਬਰ ਪਾਰਟੀ ਦੀ ਇਸ ਹਲਕੇ ਤੋਂ ਹੋਈ ਤਾਜ਼ਾ ਪ੍ਰਾਪਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਇਹ ਜਿੱਤ ਪ੍ਰਾਪਤ ਕਰਨ ਵਾਲੇ ਸਾਡੇ ਸਮਰਪਿਤ ਲੇਬਰ ਕੌਂਸਲਰਾਂ ਵਿੱਚ ਮੁਹੰਮਦ ਨਾਸਿਰ ਜਾਵੇਦ, ਕਵਲਜੀਤ ਕੌਰ, ਮਨਦੀਪ ਕੌਰ, ਗੁਰਚਰਨ ਸਿੰਘ ਅਤੇ ਸ਼ਕੀਲਾ ਯਾਸਮੀਨ ਹਨ ਜਿੰਨ੍ਹਾਂ ਦੀ ਇਸ ਹਲਕੇ ਦੇ ਭਾਈਚਾਰੇ ਦੀ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦੇਖਦਿਆਂ ਵੇਕਸਹੈਮ ਕੋਰਟ ਦੇ ਵੋਟਰਾਂ ਨੇ ਚੁਣਿਆ ਹੈ।" ਜ਼ਿਕਰਯੋਗ ਹੈ ਕਿ ਇਸ ਮਹੀਨੇ ਹੋਈਆਂ ਰਾਸ਼ਟਰੀ ਚੋਣਾਂ ਦੌਰਾਨ ਸਲੋਹ ਸੰਸਦੀ ਹਲਕੇ ਤੋਂ ਤਨਮਨਜੀਤ ਢੇਸੀ ਦੀ ਜਿੱਤ ਤੋਂ ਬਾਅਦ, ਇਹ ਚੋਣ ਨਤੀਜੇ ਲੇਬਰ ਪਾਰਟੀ ਲਈ ਇੱਕ ਸ਼ਾਨਦਾਰ ਨਿਰਣਾਇਕ ਜਿੱਤ ਨੂੰ ਦਰਸਾਉਂਦੇ ਹਨ ਕਿਉਂਕਿ ਸਾਰੇ ਪੰਜ ਚੁਣੇ ਹੋਏ ਕੌਂਸਲਰ ਲੇਬਰ ਦੀ ਨੁਮਾਇੰ...