Saturday, April 26Malwa News
Shadow

ਕੈਨੇਡਾ ਨੇ ਭਾਰਤ ਨੂੰ ਐਲਾਨ ਦਿੱਤਾ ਦੁਸ਼ਮਣ ਦੇਸ਼

ਨਵੀਂ ਦਿੱਲੀ 2 ਨਵੰਬਰ : ਕੈਨੇਡਾ ਅਤੇ ਭਾਰਤ ਵਿਚ ਪੈਦਾ ਹੋਏ ਵਿਵਾਦ ਪਿਛੋਂ ਹੁਣ ਕੈਨੇਡਾ ਨੇ ਸ਼ਰੇਆਮ ਭਾਰਤ ਨੂੰ ਦੁਸ਼ਮਣ ਦੇਸ਼ ਐਲਾਨ ਦਿੱਤਾ ਹੈ। ਕੈਨੇਡਾ ਵਲੋਂ ਨੈਸ਼ਨਲ ਸਾਈਬਰ ਥਰੈਟ ਅਸੈਸਮੈਂਟ 2025–26 ਦੀ ਰਿਪੋਰਟ ਵਿਚ ਭਾਰਤ ਨੂੰ ਦੁਸ਼ਮਣ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਇਹ ਪਹਿਲਾ ਵਾਰ ਹੈ ਜਦੋਂ ਕੈਨੇਡਾ ਨੇ ਕਿਸੇ ਸਰਕਾਰੀ ਦਸਤਾਵੇਜ ਵਿਚ ਭਾਰਤ ਨੂੰ ਦੁਸ਼ਮਣ ਦੇਸ਼ ਦੱਸਿਆ ਹੈ। ਇਸ ਸੂਚੀ ਵਿਚ ਕੈਨੇਡਾ ਨੇ ਚੀਨ, ਰੂਸ, ਇਰਾਨ ਅਤੇ ਉੱਤਰੀ ਕੋਰੀਆ ਨੂੰ ਵੀ ਦੁਸ਼ਮਣ ਦੇਸ਼ ਐਲਾਨਿਆ ਹੈ। ਇਸ ਰਿਪੋਰਟ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਵਲੋਂ ਸਪਾਂਸਰ ਕੀਤੇ ਗਏ ਜਸੂਸ ਕੈਨੇਡਾ ਵਿਚ ਸਾਈਬਰ ਅਪਰਾਧ ਕਰ ਸਕਦੇ ਹਨ ਅਤੇ ਕੈਨੇਡਾ ਸਰਕਾਰ ਦੇ ਸਰਕਾਰੀ ਨੈਟਵਰਕ ਨੂੰ ਪ੍ਰਭਾਵਿਤ ਕਰ ਸਕਦੇ ਨੇ।
ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸ਼ਹਿਰ ਸਰੀ ਵਿਚ ਕਤਲ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਖਟਾਸ ਪੈਦਾ ਹੋ ਗਈ ਸੀ। ਕੈਨੇਡਾ ਸਰਕਾਰ ਨੇ ਦੋਸ਼ ਲਾਇਆ ਸੀ ਕਿ ਭਾਰਤ ਵਲੋਂ ਕੈਨੇਡਾ ਵਿਚ ਦਾਖਲ ਹੋ ਕੇ ਕੈਨੇਡਾ ਦੇ ਇਕ ਨਾਗਰਿਕ ਦੀ ਹੱਤਿਆ ਕਰਵਾਈ ਹੈ। ਦੂਜੇ ਪਾਸੇ ਭਾਰਤ ਵਲੋਂ ਕੈਨੇਡਾ ‘ਤੇ ਦੋਸ਼ ਲਾਏ ਜਾ ਰਹੇ ਨੇ ਕਿ ਕੈਨੇਡਾ ਵਿਚ ਅਪਰਾਧੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਇਸ ਕਾਰਨ ਦੋਵਾਂ ਦੇਸ਼ਾਂ ਵਿਵਾਦ ਵਧਦਾ ਹੀ ਜਾ ਰਿਹਾ ਹੈ। ਪਿਛਲੇ ਸਾਲ ਵੀ ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਰਾਜਦੂਤਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਇਸ ਸਾਲ ਫੇਰ ਦੋਵਾਂ ਦੇਸ਼ਾਂ ਨੇ ਆਪਣੇ ਆਪਣੇ 6–6 ਰਾਜਦੂਤ ਵਾਪਸ ਬੁਲਾ ਲਏ ਸਨ। ਹੁਣ ਕੈਨੇਡਾ ਵਲੋਂ ਸ਼ਰੇਆਮ ਭਾਰਤ ਨੂੰ ਦੁਸ਼ਮਣ ਦੇਸ਼ ਐਲਾਨੇ ਜਾਣ ਨਾਲ ਦੋਵਾਂ ਦੇਸ਼ਾਂ ਦਾ ਵਿਵਾਦ ਹੋਰ ਤੇਜ਼ ਹੋ ਗਿਆ ਹੈ।

Basmati Rice Advertisment