
ਪੋਕਸੋ ਕੋਰਟ ਵਿੱਚ ਪੈਰਵੀ ਅਫਸਰ ਦੀ ਨਿਯੁਕਤੀ
ਮੋਗਾ 31 ਜੁਲਾਈ ਜਿਲਾ ਕਚਿਹਰੀ ਮੋਗਾ ਵਿਖੇ ਸ਼੍ਰੀ ਬਿਸ਼ਨ ਸਰੂਪ ਵਧੀਕ ਜਿਲਾ ਤੇ ਸੈਸ਼ਨ ਜੱਜ (ਇੰਚਾਰਜ ਜਿਲਾ ਤੇ ਸੈਸ਼ਨ ਜੱਜ) ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੇਂਸਜ ਐਕਟ, 2012 ਦੀ ਸਪੈਸ਼ਲ ਕੋਰਟ ਲਈ ਪੈਰਵੀ ਅਫਸਰ ਮਿਸ ਹਰਪ੍ਰੀਤ ਕੌਰ ਹੈੱਡ ਕਾਂਸਟੇਬਲ ਨੂੰ ਨਿਯੁਕਤ ਕੀਤਾ ਗਿਆ, ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਪੋਕਸੋ ਕੇਸਾਂ ਵਿੱਚ ਪੀੜਤ ਲੜਕੀ ਜਾਂ ਬੱਚੇ ਨੂੰ ਗਵਾਹੀ ਦੇਣ ਲਈ, ਅਤੇ ਸੁਚੱਜਾ ਮਾਹੌਲ ਦੇਣ ਲਈ ਪੈਰਵੀ ਅਫਸਰ ਦੀ ਲੋੜ ਸੀ ਅਤੇ ਪੈਰਵੀ ਅਫਸਰ ਦੀ ਜਿੰਮੇਵਾਰੀ ਬੱਚਿਆਂ ਨੂੰ ਗਵਾਹੀ ਤੋਂ ਪਹਿਲਾਂ ਸੁਖਾਵਾਂ ਮਾਹੌਲ ਦੇਣਾ ਹੋਵੇਗੀ। ਜਿਸ ਕਰਕੇ ਪੀੜਤ ਲੜਕੀ ਜਾਂ ਬੱਚੇ ਕੋਰਟ ਦੇ ਮਾਹੌਲ ਅਤੇ ਸਵਾਲ ਜਵਾਬ ਬਿਨਾਂ ਝਿਜਕ ਗਵਾਹੀ ਦੇ ਸਕਣ ।
ਇਸ ਮੌਕੇ ਤੇ ਸ਼੍ਰੀ ਸ਼ਿਵ ਮੋਹਨ ਗਰਗ, ਸ਼੍ਰੀ ਮਨੀਸ਼ ਅਰੋੜਾ , ਮਿਸ ਰਾਵੀ ਇੰਦਰ ਸੰਧੂ, ਵਧੀਕ ਜਿਲਾ ਤੇ ਸੈਸ਼ਨ ਜੱਜ ਮੋਗਾ, ਮਿਸ ਸ਼ਿਲਪੀ ਗੁਪਤਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਮੋਗਾ ਅਤੇ ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰ...