Saturday, September 19Malwa News
Shadow

Author: News Editor

ਪੰਜਾਬ ‘ਚ ਟਰੈਫਿਕ ਨਿਯਮਾਂ ਦੀ ਉਲੰਘਣਾ ਖਿਲਾਫ ਹੋ ਗਈ ਸਖਤੀ

Breaking News, Hot News
ਚੰਡੀਗੜ੍ਹ, 28 ਨਵੰਬਰ : ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੀ ਗਿਣਤੀ ਘੱਟ ਕਰਨ ਲਈ ਅਤੇ ਲੋਕਾਂ ਵਿਚ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦਾ ਰੁਝਾਨ ਪੈਦਾ ਕਰਨ ਲਈ ਸਖਤੀ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿਖੇ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਅਪਣਾਈ ਜਾਵੇ।ਟਰਾਂਸਪੋਰਟ ਮੰਤਰੀ ਨੇ ਵੱਖ ਵੱਖ ਵਿਭਾਗਾਂ ਦੀਆਂ ਕਾਰਵਾਈ ਰਿਪੋਰਟਾਂ 'ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਹਰ ਮਹੀਨਾਵਾਰ ਮੀਟਿੰਗ ਸਾਰੀਆਂ ਰਿਪੋਰਟਾਂ ਦਾ ਮੁਲੰਕਣ ਕੀਤਾ ਜਾਇਆ ਕਰੇਗਾ। ਇਸ ਦੌਰਾਨ ਜਿਸ ਵੀ ਅਧਿਕਾਰੀ ਦੀ ਲਾਪਰਵਾਈ ਸਾਹਮਣੇ ਆਈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਸਿਹਤ ਵਿਭਾਗ ਵਲੋਂ ਸੜਕ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹਈਆ ਕਰਵਾਉ...

ਸਮਾਜ ‘ਚ ਕਦਰਾਂ ਕੀਮਤਾਂ ‘ਚ ਹੋ ਰਿਹਾ ਹੈ ਨਿਘਾਰ : ਅਜੈਬ ਸਿੰਘ ਚੱਠਾ

Local
ਪਟਿਆਲਾ, 27 ਨਵੰਬਰ : ਅੱਜ ਜੀਐਨ ਗਰਲਜ਼ ਕਾਲਜ, ਪਟਿਆਲਾ ਦੇ ਹੈਰੀਟੇਜ ਭਵਨ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਕੈਨੇੇਡਾ ਤੋਂ ਆਏ ਹੋਏ, ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ, ਪੰਜਾਬ ਦੀ ਸਿੱਖਿਆ ਵਿੱਚ ਤਬਦੀਲੀ ਕਰਨ ਦੇ ਨਾਲ ਜੁੜੇ ਹੋਏ ਸ. ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਨਿਰੰਤਰ ਤੌਰ ਤੇ ਥੱਲੇ ਜਾ ਰਹੀਆਂ ਹਨ। ਇਹਨਾਂ ਨੂੰ ਉੱਚਾ ਚੁੱਕਣ ਲਈ ਜਰੂਰੀ ਹੈ ਕਿ ਸਾਨੂੰ ਹਰ ਪੱਧਰ ਤੇ ਨੈਤਿਕ ਸਿੱਖਿਆ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਆਧਾਰ ਬਣਾਉਣਾ ਚਾਹੀਦਾ ਹੈ। ਜੇਕਰ ਅਸੀਂ ਸਾਡੀ ਸਿੱਖਿਆ ਨੂੰ ਵਿਹਾਰਕ ਤੌਰ ਤੇ ਬੱਚਿਆਂ ਦੀ ਜੀਵਨ ਸ਼ੈਲੀ ਦਾ ਅੰਗ ਨਹੀਂ ਬਣਾਉਂਦੇ ਤਾਂ ਸਾਡੀ ਸਿੱਖਿਆ ਕੇਵਲ ਕਿਤਾਬੀ ਗਿਆਨ ਬਣ ਕੇ ਰਹਿ ਜਾਵੇਗੀ। ਇਸ ਲਈ ਜਰੂਰਤ ਹੈ ਕਿ ਅਸੀਂ ਸਾਰੇ ਅਧਿਆਪਕਾਂ ਨੂੰ ਸੰਗਠਿਤ ਰੂਪ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਨੈਤਿਕ ਸਿੱਖਿਆ ਸਮਾਜ ਦੇ ਭਵਿੱਖ ਲਈ ਕਿੰਨੀ ਜਰੂਰੀ ਹੈ। ਇਸ ਲਈ ਸਾਨੂੰ ਪਾਠ ਪੁਸਤਕਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਸ ਨਾਲ ਸਮਾਜ ਹੋਰ ਤਰੱਕੀ ਕਰ ਸਕੇ ਇਸ ਮੌਕੇ ਤੇ ਬੋਲਦਿਆਂ ਡਾ. ਹਰਜਿੰਦਰ ਪਾਲ ਸਿੰ...

ਫੜ੍ਹੀ ਗਈ ਨਕੀਲ ਖਾਦ ਦੇ ਲੈਬਾਰਟਰੀ ਟੈਸਟ ਵਿਚ ਵੀ ਨਿਕਲਿਆ ਘਟੀਆ ਮਿਆਰ

Hot News
ਚੰਡੀਗੜ੍ਹ, 26 ਨਵੰਬਰ : ਸ਼ਹੀਦ ਭਗਤ ਸਿੰਘ ਨਗਰ ਤੋਂ ਫੜ੍ਹੀ ਗਈ ਨਕਲੀ ਡੀ.ਏ.ਪੀ. ਖਾਦ ਦੀ ਲਬਾਰਟਰੀ ਵਿਚ ਕੀਤੀ ਗਈ ਜਾਂਚ ਦੌਰਾਨ ਇਹ ਖਾਦ ਨਕਲੀ ਪਾਈ ਗਈ, ਜਿਸ ਵਿਚ ਨਾਈਟ੍ਰੋਜ਼ਨ ਅਤੇ ਫਾਸਫੋਰਸ ਦੀ ਵੱਡੀ ਕਮੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੀ.ਏ.ਪੀ. ਦੀਆਂ 23 ਬੋਰੀਆਂ ਜਬਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਜਿਲੇ ਦੇ ਕਿਸਾਨਾਂ ਵਲੋਂ ਮਹਿੰਗੇ ਭਾਅ 'ਤੇ ਨਕਲੀ ਖਾਦ ਵੇਚੇ ਜਾਣ ਦੀਆਂ ਸ਼ਿਕਾਇਤਾਂ ਆਈਆਂ ਸਨ। ਇਸ ਪਿਛੋਂ ਖੇਤੀਬਾੜੀ ਵਿਭਾਗ ਵਲੋਂ ਪਿੰਡ ਉੜਾਪੜ ਵਿਖੇ ਮੈਸਰਜ਼ ਸਿੰਘ ਟਰੇਡਰ ਫਰਮ ਦੇ ਮਾਲਕ ਹਰਕੀਰਤ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਛਾਪੇ ਦੌਰਾਨ 23 ਬੋਰੀਆਂ ਨਕਲੀ ਖਾਦ ਬਰਾਮਦ ਕੀਤੀ ਗਈ। ਇਹ ਖਾਦ ਬਰਾਮਦ ਕਰਨ ਪਿਛੋਂ ਇਸਦੇ ਸੈਂਪਲ ਲੈਬਾਰਟਰੀ ਵਿਚ ਟੈਸਟ ਕਰਨ ਲਈ ਭੇਜੇ ਗਏ ਸਨ। ਅੱਜ ਇਨ੍ਹਾਂ ਦੇ ਟੈਸਟ ਦੀ ਰਿਪੋਰਟ ਪ੍ਰਾਪਤ ਹੋਈ ਹੈ। ਇਸ ਰਿਪੋਰਟ ਅਨੁਸਾਰ ਇਹ ਖਾਦ ਨਕਲੀ ਸਾਬਤ ਹੋਈ ਹੈ ਅਤੇ ਖਾਦ ਸਟਾਕ ਘਟੀਆ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੇ ਹਿੱਤਾਂ ਦੀ ਹਮੇਸ਼ਾਂ ਰਾਖੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾ...

ਆਮ ਆਦਮੀ ਪਾਰਟੀ ਨੇ ਕੱਢੀ ਸ਼ਾਨਦਾਰ ਸ਼ੁਕਰਾਨਾ ਯਾਤਰਾ

Breaking News, Hot News
ਅੰਮ੍ਰਿਤਸਰ, 26 ਨਵੰਬਰ : ਆਮ ਆਦਮੀ ਪਾਰਟੀ ਵਲੋਂ ਅੱਜ ਪਟਿਆਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਇਕ ਸ਼ੁਕਰਾਨਾ ਯਾਤਰਾ ਕੱਢੀ ਗਈ, ਜਿਸ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਯਾਤਰਾ ਦੌਰਾਨ ਨੌਜਵਾਨਾਂ ਦਾ ਇਕੱਠ ਸਾਬਤ ਕਰ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਆਪ ਵਿਚ ਪੂਰਾ ਵਿਸ਼ਵਾਸ਼ ਬਣਿਆ ਹੋਇਆ ਹੈ।ਪਿਛਲੀਆਂ ਜ਼ਿਮਨੀ ਚੋਣਾ ਵਿਚ ਪੰਜਾਬ ਦੇ ਲੋਕਾਂ ਵਲੋਂ ਆਪ ਸਰਕਾਰ ਵਿਚ ਪ੍ਰਗਟਾਏ ਗਏ ਵਿਸ਼ਵਾਸ਼ ਅਤੇ ਉਮੀਦਵਾਰਾਂ ਦੀ ਜਿੱਤ ਪਿਛੋਂ ਕੱਢੀ ਗਈ ਸ਼ੁਕਰਾਨਾ ਯਾਤਰਾ ਪਟਿਆਲਾ ਦੇ ਕਾਲੀ ਦੇਵੀ ਮੰਦਰ ਤੋਂ ਸ਼ੁਰੁ ਹੋਈ। ਇਸ ਯਾਤਰਾ ਦਾ ਰਸਤੇ ਵਿਚ ਸਰਹੰਦ, ਖੰਨਾ, ਗੋਬਿੰਦਗੜ੍ਹ, ਲੁਧਿਆਣਾ, ਦੁਰਾਹਾ, ਫਗਵਾੜਾ, ਜਲੰਧਰ, ਕਰਤਾਰਪੁਰ, ਬਿਆਸ ਅਤੇ ਹੋਰ ਸ਼ਹਿਰਾਂ ਕਸਬਿਆਂ ਵਿਚ ਭਰਵਾਂ ਸਵਾਗਤ ਕੀਤਾ ਗਿਆ।ਆਮ ਆਦਮੀ ਪਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਕੱਢੀ ਗਈ ਇਸ ਸ਼ੁਕਰਾਨਾ ਯਾਤਰਾ ਵਿਚ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਖੇਡ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋ...

ਪੰਜਾਬ ਦੀਆਂ ਦੋ ਧੀਆਂ ਦੀ ਹੋਈ ਏਅਰ ਫੋਰਸ ਐਕਡਮੀ ਲਈ ਚੋਣ

Hot News
ਚੰਡੀਗੜ੍ਹ, 26 ਨਵੰਬਰ : ਪੰਜਾਬ ਸਰਕਾਰ ਵਲੋਂ ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾ ਨਾਲ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ ਹੋ ਗਈ।ਦੋ ਮਹਿਲਾ ਕੈਡਿਆਂ ਚਰਨਪ੍ਰੀਤ ਕੌਰ ਅਤੇ ਮਹਿਕ ਦੀ ਚੋਣ ਨਾਲ ਬਾਕੀ ਲੜਕੀਆਂ ਵਿਚ ਵੀ ਉਤਸ਼ਾਹ ਪੈਦਾ ਹੋਇਆ ਹੈ। ਚਰਨਪ੍ਰੀਤ ਕੌਰ ਕੁਰਾਲੀ ਦੀ ਰਹਿਣ ਵਾਲੀ ਹੈ ਉਸਦੇ ਪਿਤਾ ਹਰਮਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ ਵਿਚ ਡਰਾਈਵਰ ਦੀ ਨੌਕਰੀ ਕਰ ਰਹੇ ਹਨ। ਇਸੇ ਤਰਾਂ ਦੂਜੀ ਕੈਡਿਟ ਮਹਿਕ ਵੀ ਮੋਹਾਲੀ ਦੇ ਇਕ ਸਧਾਰਨ ਪਰਿਵਾਰ ਦੀ ਪੜਕੀ ਹੈ ਅਤੇ ਉਸਦੇ ਪਿਤਾ ਸ੍ਰੀ ਅਨਿਲ ਕੁਮਾਰ ਦਹੀਆ ਵੀ ਸਰਕਾਰੀ ਅਧਿਆਪਕ ਹਨ।ਪੰਜਾਬ ਦੇ ਰੋਜ਼ਗਾਰ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਹੋਰ ਲੜਕੀਆਂ ਨੂੰ ਵੀ ਪ੍ਰੇਰਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸੰਸਥਾ ਵਿਚ ਲੜਕੀਆਂ ਲਈ ਪ੍ਰੈਪਰੇਟਰੀ ਵਿੰਗ ਨੂੰ ਪ੍ਰਵਾਨਗੀ ਦਿੱਤੀ ਸੀ। ਇਥੋਂ ਸਿਖਲਾਈ ਹਾਸਲ ਕਰਕੇ ਲੜਕੀਆਂ ਵ...

ਭਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਸਿਵਲ ਸਰਜਨ ਦਫਤਰ ਦਾ ਕਲਰਕ ਗ੍ਰਿਫਤਾਰ

Hot News
ਚੰਡੀਗੜ੍ਹ, 26 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਿਕ ਭਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਾਬੂ ਕਰਨ ਦੇ ਸਿਲਸਲੇ ਵਿਚ ਅੱਜ ਜਿਲਾ ਹੁਸ਼ਿਆਰ ਦੇ ਸਿਵਲ ਸਰਜਨ ਦਫਤਰ ਦੇ ਕਲਕਰ ਜਸਵਿੰਦਰ ਸਿੰਘ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।ਵਿਜੀਲੈਂਸ ਬਿਊਰੋ ਵਲੋਂ ਕੀਤੀ ਗਈ ਇਸ ਕਾਰਵਾਈ ਅਧੀਨ ਕਲਰਕ ਖਿਲਾਫ ਸ਼ਿਕਾਇਤਾਂ ਆਉਣ ਪਿਛੋਂ ਜਸਵਿੰਦਰ ਸਿੰਘ ਵਲੋਂ ਖਰੀਦੀ ਗਈ ਜਾਇਦਾਦ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਆਪਣੇ ਆਮਦਨ ਦੇ ਸਰੋਤਾਂ ਤੋਂ ਕਈ ਗੁਣਾਂ ਵੱਧ ਜਾਇਦਾਦ ਬਣਾਈ ਹੈ। ਇਸ ਲਈ ਵਿਜੀਲੈਂਸ ਨੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਕੇਸ ਦਰਜ ਕਰਕੇ ਅੱਜ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।...

ਬਜੁਰਗਾਂ ਨੂੰ 2500 ਪੈਨਸ਼ਨ ਦਾ ਐਲਾਨ

Breaking News, Hot News
ਨਵੀਂ ਦਿੱਲੀ , 25 ਨਵੰਬਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਬਜ਼ੁਰਗਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ 60 ਤੋਂ ਲੈ ਕੇ 69 ਸਾਲ ਤੱਕ ਦੇ ਬਜ਼ੁਰਗਾਂ ਨੂੰ ਹਰ ਮਹੀਨੇ 2000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਹਰ ਮਹੀਨੇ 2500 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਹਮੇਸ਼ਾਂ ਆਮ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਰਹੇਗੀ। ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਵਿਰੋਧੀ ਪਾਰਟੀਆਂ ਨੂੰ ਝਟਕੇ ਦੇਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।...
ਹਮੇਸ਼ਾਂ ਤੰਦਰੁਸਤ ਰਹਿਣ ਲਈ ਆਂਵਲਾ ਜਰੂਰ ਖਾਓ

ਹਮੇਸ਼ਾਂ ਤੰਦਰੁਸਤ ਰਹਿਣ ਲਈ ਆਂਵਲਾ ਜਰੂਰ ਖਾਓ

Health
ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਸਰਦੀਆਂ ਦੇ ਫਲ-ਸਬਜ਼ੀਆਂ ਨਾਲ ਭਰੀਆਂ ਸਬਜ਼ੀ ਮੰਡੀਆਂ ਦਾ ਨਜ਼ਾਰਾ ਦੇਖਣ ਯੋਗ ਹੈ। ਕੁਦਰਤ ਭਾਵੇਂ ਸਾਰਾ ਸਾਲ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਦਿੰਦੀ ਹੈ, ਪਰ ਸਰਦੀਆਂ ਵਿੱਚ ਉਹ ਖਾਸ ਮਿਹਰਬਾਨ ਹੈ।ਆਂਵਲੇ ਦੇ ਰੁੱਖ ਦਾ ਇਤਿਹਾਸ ਭਾਰਤੀ ਸੱਭਿਆਚਾਰ ਅਤੇ ਪੌਰਾਣਿਕ ਕਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਇੱਕ ਵਾਰ ਜਦੋਂ ਬ੍ਰਹਮਾ ਜੀ ਵਿਸ਼ਨੂੰ ਭਗਵਾਨ ਦੇ ਧਿਆਨ ਵਿੱਚ ਲੀਨ ਸਨ, ਉਦੋਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਜਦੋਂ ਇਹ ਹੰਝੂ ਧਰਤੀ 'ਤੇ ਡਿੱਗੇ ਤਾਂ ਉਸ ਤੋਂ ਆਂਵਲੇ ਦਾ ਰੁੱਖ ਉੱਗ ਆਇਆ। ਆਂਵਲਾ ਇੱਥੋਂ ਹੀ ਧਰਤੀ 'ਤੇ ਹੋਂਦ ਵਿੱਚ ਆਇਆ।ਪੌਰਾਣਿਕ ਕਾਲ ਵਿੱਚ ਮੰਨਿਆ ਜਾਂਦਾ ਸੀ ਕਿ ਅੰਮ੍ਰਿਤ ਵਿੱਚ ਸਾਰੇ ਰਸ ਸਮਾਏ ਹੁੰਦੇ ਹਨ। ਇਸ ਲਈ ਇਹ ਅਮਰਤਾ ਪ੍ਰਦਾਨ ਕਰ ਸਕਦਾ ਹੈ। ਜਦਕਿ ਆਂਵਲੇ ਅਤੇ ਹਰੜ (ਹਰ) ਵਿੱਚ ਪੰਜ ਰਸ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਇਸ ਮਾਮਲੇ ਵਿੱਚ ਅੰਮ੍ਰਿਤ ਤੋਂ ਬਾਅਦ ਦੂਜੇ ਸਥਾਨ 'ਤੇ ਰੱਖਿਆ ਗਿਆ ਹੈ।ਆਯੁਰਵੇਦ ਵਿੱਚ ਆਂਵਲੇ ਦੇ ਰਸ ਨੂੰ ਅਜਿਹਾ ਰਸਾਇਣ ਮੰਨਿਆ ਜਾਂਦਾ ਹੈ, ਜੋ ਬੁਢਾਪੇ ਨੂੰ ਰੋਕ ਸਕਦਾ ਹ...

ਬਲਵੰਤ ਸਿੰਘ ਰਾਜੋਆਣਾ ਆਇਆ ਜੇਲ ਤੋਂ ਬਾਹਰ

Breaking News, Hot News
ਲੁਧਿਆਣਾ, 20 ਨਵੰਬਰ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਜੇਲ੍ਹ ਤੋਂ ਬਾਹਰ ਆ ਗਏ ਅਤੇ ਉਹ ਜਿਲਾ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੇ ਭਾਈ ਦੇ ਪਾਠ ਦੇ ਭੋਗ ਵਿਚ ਸ਼ਾਮਲ ਹੋਏ।ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬੇਅੰਤ ਸਿੰਘ ਕਤਲ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਤੋਂ ਬਾਅਦ ਭਾਈ ਰਾਜੋਆਣਾ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕਰਕੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਸੀ। ਇਸ ਅਰਜੀ 'ਤੇ ਅਜੇ ਸੁਣਵਾਈ ਚੱਲ ਰਹੀ ਹੈ।ਪਿਛਲੀ 14 ਨਵੰਬਰ ਨੂੰ ਭਾਈ ਰਾਜੋਆਣਾ ਦੇ ਭਾਈ ਕੁਲਵੰਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਅੱਜ ਉਸਦਾ ਭੋਗ ਸੀ। ਇਸ ਲਈ ਭਾਈ ਰਾਜੋਆਣਾ ਨੇ ਆਪਣੇ ਭਰਾ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਨੇ ਭਾਈ ਰਾਜੋਆਣਾ ਨੂੰ ਪੈਰੋਲ ਦੇ ਦਿੱਤੀ ਅਤੇ ਅੱਜ ਉਹ ਆਪਣੇ ਭਾਈ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਏ। ਅਦਾਲਤ ਨੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੈਰੋਲ ਦਿੱਤੀ ਹੈ।...

ਅਬੋਹਰ ਦੇ ਟੋਨੀ ਸੰਧੂ ਨੇ ਅਮਰੀਕਾ ਵਿਚ ਗੱਡੇ ਝੰਡੇ

Global News
ਫਰਿਜ਼ਨੋ (ਯੂ ਐਸ ਏ) 18 ਨਵੰਬਰ : ਅਮਰੀਕਾ ਦੇ ਸ਼ਹਿਰ ਲਾਸਵਿੰਗ ਵਿਖੇ ਕਰਵਾਈ ਗਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਅਤੇ ਤਿੰਨ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ।ਆਈ ਬੀ.ਐਫ. ਦੇ ਏਸ਼ੀਆ ਪ੍ਰਧਾਨ ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੁਨੀਆਂ ਭਰ ਦੇ ਦੇਸ਼ਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇਸੇ ਤਰਾਂ ਹੀ ਉਹ ਵੀ ਆਪਣੀ ਟੀਮ ਲੈ ਕੇ ਇਸ ਚੈਂਪੀਅਨਸ਼ਿਪ ਵਿਚ ਪਹੁੰਚੇ ਸਨ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਅਬੋਹਰ ਦੇ ਜੰਮਪਲ ਅਮਨਪ੍ਰਕਾਸ਼ ਟੋਨੀ ਸੰਧੂ ਨੇ 90 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਪੰਜਾਬੀ ਸਪੂਤ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਜਿੱਤ ਨਾਲ ਟੋਨੀ ਸੰਧੂ ਅਗਲੇ ਸਾਲ 2025 ਵਿਚ ਹੋ ਰਹੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਿਆ ਹੈ।ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਖੇਡਾਂ ਮਨੁੱਖ ਲਈ ਬੇਹੱਦ ਜਰੂਰੀ ਨੇ ਅਤੇ ਪੰਜਾਬੀਆਂ ਦੀ ਖੇਡਾਂ ਵਿਚ ਵੱਖਰੀ ਪਹਿਚਾਣ ਹੈ। ਪਹਿਲਾਂ ਵੀ ਪੰਜਾ...