
ਜ਼ਿਲ੍ਹੇ ‘ਚ ਸ਼ੁਰੂ ਹੋਇਆ ਫ਼ਸਲਾਂ ਦਾ ਡਿਜੀਟਲ ਸਰਵੇਖਣ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 5 ਅਗਸਤ: ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ 1 ਅਗਸਤ ਤੋਂ ਫ਼ਸਲਾਂ ਦੇ ਡਿਜੀਟਲ ਸਰਵੇਖਣ ਦੀ ਸ਼ੁਰੂਆਤ ਕਰ ਚੁੱਕਾ ਹੈ ਜੋ ਕਿ ਅਗਲੇ 45 ਦਿਨਾਂ ਦੇ ਵਿੱਚ ਮੁਕੰਮਲ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਵੇਖਣ ਲਈ 834 ਦੇ ਕਰੀਬ ਪ੍ਰਾਈਵੇਟ ਸਰਵੇਅਰ ਰੱਖੇ ਜਾ ਰਹੇ ਹਨ ਜੋ ਰੋਜਾਨਾ ਘੱਟੋ ਘੱਟ 70 ਪਲਾਟਾਂ ਦਾ ਫ਼ਸਲੀ ਸਰਵੇਖਣ ਕਰਨਗੇ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੇ ਡਿਜੀਟਲ ਸਰਵੇਖਣ ਦਾ ਮਨੋਰਥ ਮੋਬਾਈਲ ਰਾਹੀਂ ਖੇਤਾਂ ਵਿੱਚ ਬੀਜੀਆਂ ਫ਼ਸਲਾਂ ਦੀ ਮੁਕੰਮਲ ਜਾਣਕਾਰੀ ਇਕੱਤਰ ਕਰਨਾ ਹੈ, ਤਾਂ ਜੋ ਕਿਸਾਨਾਂ ਦੀ ਸਹੁਲਤ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਸੁਚੱਜੇ ਢੰਗ ਨਾਲ ਜ਼ਮੀਨੀ ਪੱਧਰ ਤੱਕ ਪੁੱਜਦਾ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੱਖੇ ਜਾਣ ਵਾਲੇ ਪ੍ਰਾਈਵੇਟ ਸਰਵੇਅਰਾਂ ਸਬੰਧੀ ਇਨ੍ਹਾਂ ਸਰਵੇਅਰਾਂ ਨੂੰ ਨਿਰਧਾਰਿਤ ਮਾਣਭੱਤਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਰਵੀਂ ...