ਰਾਸ਼ਟਰੀ ਆਯੁਰਵੇਦ ਦਿਵਸ: ਡਾ. ਬਲਬੀਰ ਸਿੰਘ ਵੱਲੋਂ ਸੂਬੇ ਵਿੱਚ ਆਯੁਰਵੇਦ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਉਪਰਾਲਿਆਂ ਦੀ ਸ਼ੁਰੂਆਤ
ਚੰਡੀਗੜ੍ਹ, 24 ਸਤੰਬਰ:- ਪੰਜਾਬ ਵਿੱਚ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇੱਥੇ ਪੰਜਾਬ ਕਲਾ ਭਵਨ ਵਿਖੇ 10ਵੇਂ ਰਾਸ਼ਟਰੀ ਆਯੁਰਵੇਦ ਦਿਵਸ ਮੌਕੇ ਇੱਕ ਈ-ਯੋਗ ਐਪ, ਵਿਭਾਗ ਦੀ ਅਧਿਕਾਰਤ ਵੈੱਬਸਾਈਟ ਅਤੇ ਆਈ.ਆਰ.ਏ. (ਉਦਯੋਗ, ਖੋਜ ਅਤੇ ਅਕਾਦਮੀਆ) ਚੈਂਬਰ ਆਫ਼ ਆਯੁਰਵੇਦ ਸਮੇਤ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ।
ਸਿਹਤ ਮੰਤਰੀ ਨੇ ਸਮਾਗਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਪਹਿਲਕਦਮੀਆਂ ਲੋਕਾਂ ਦੇ ਲਾਭ ਲਈ ਤਕਨਾਲੋਜੀ ਰਾਹੀਂ ਆਯੁਰਵੇਦ ਦੀ ਪਹੁੰਚਯੋਗਤਾ ਵਧਾਉਣ ਅਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਰੋਕਥਾਮ, ਸਿਹਤ ਪ੍ਰੋਤਸਾਹਨ, ਇਲਾਜ ਅਤੇ ਮੁੜਵਸੇਬੇ ਲਈ ਇਸਦੇ ਸਦੀਵੀ ਸਿਧਾਂਤਾਂ ਨੂੰ ਲਾਗੂ ਕਰਕੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਨੂੰ ਇੱਕ ਸੰਪੂਰਨ ਵਿਗਿਆਨ ਵਜੋਂ ਅਪਣਾਉਣ `ਤੇ ਜ਼ੋਰ ਦਿੱਤਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਆਧੁਨਿਕ ਡਿਜੀਟਲ ਪਲੇਟਫਾਰਮਾਂ ਨੂੰ ਅਪਣਾਉਣ ਦਾ ਉਦੇਸ਼ ਆਯੁਰਵੈਦਿਕ ਗਿਆਨ ਅਤੇ ਸੇਵਾਵਾਂ ਤੱਕ ਜਨਤ...