“ਸੇਫ ਪੰਜਾਬ” ਪੋਰਟਲ ਸਦਕਾ ਨਸ਼ਿਆਂ ਵਿਰੁੱਧ ਜੰਗ ਵਿੱਚ 5,000 ਤੋਂ ਵੱਧ ਐਫ.ਆਈ.ਆਰ ਦਰਜ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 12 ਅਗਸਤ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਜੋ 'ਯੁੱਧ ਨਸ਼ਿਆਂ ਵਿਰੁੱਧ ਕੈਬਨਿਟ ਸਬ-ਕਮੇਟੀ' ਦੇ ਚੇਅਰਮੈਨ ਵੀ ਹਨ, ਨੇ ਅੱਜ ਇਥੇ ਐਲਾਨ ਕੀਤਾ ਕਿ 'ਸੇਫ ਪੰਜਾਬ ਪੋਰਟਲ' ਸਦਕਾ ਇੱਕ ਸਾਲ ਵਿੱਚ 5,000 ਤੋਂ ਵੱਧ ਫਸਟ ਇਨਫਾਰਮੇਸ਼ਨ ਰਿਪੋਰਟਾਂ (ਐਫ.ਆਈ.ਆਰ) ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਗਸਤ 2024 ਵਿੱਚ ਨਸ਼ਾ ਤਸਕਰਾਂ ਅਤੇ ਨਸ਼ਾ ਹੌਟਸਪੌਟਸ ਬਾਰੇ ਜਨਤਕ ਜਾਣਕਾਰੀ ਅਤੇ ਸੁਝਾਅ ਇਕੱਠੇ ਕਰਨ ਲਈ ਲਾਂਚ ਕੀਤੇ ਗਏ ਇਸ ਵਟਸਐਪ ਚੈਟਬੋਟ ਨੇ 32 ਫੀਸਦੀ ਦੀ ਪ੍ਰਸ਼ੰਸਾਯੋਗ ਪਰਿਵਰਤਨ ਦਰ ਹਾਸਲ ਕੀਤੀ ਹੈ, ਜਿਸ ਨਾਲ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਠੋਸ ਪੁਲਿਸ ਕਾਰਵਾਈ ਵਿੱਚ ਬਦਲਿਆ ਗਿਆ ਹੈ।
ਪੰਜਾਬ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਟਸਐਪ ਚੈਟਬੋਟ, ਜੋ 9779100200 'ਤੇ ਉਪਲਬਧ ਹੈ, ਨੂੰ ਮਿਲ ਰਹੇ ਭਰਵੇਂ ਜਨਤਕ ਹੁੰਗਾਰੇ ਨੇ 'ਸੇਫ ਪੰਜਾਬ ਪੋਰਟਲ' ਨੂੰ ਪੁਲਿਸ ਨਾਲ ਜਨਤਕ ਸਹਿਯੋਗ ਲਈ ਦੇਸ਼ ਦੇ ਸਭ ਤ...