ਐਨ.ਪੀ.ਟੀ.ਆਈ ਨੇ ਗਰਿੱਡ ਕਨੈਕਟਿਡ ਸੋਲਰ ਰੂਫਟਾਪ ਸਿਸਟਮ ‘ਤੇ ਕਰਵਾਇਆ ਸਿਖਲਾਈ ਪ੍ਰੋਗਰਾਮ
ਹੁਸ਼ਿਆਰਪੁਰ, 28 ਸਤੰਬਰ :- ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ (ਐਨ.ਪੀ.ਟੀ.ਆਈ) ਨੇ ਗਰਿੱਡ ਕਨੈਕਟਡ ਸੋਲਰ ਰੂਫਟਾਪ ਸਿਸਟਮ 'ਤੇ ਦੋ ਦਿਨਾ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 80 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ।
ਸਮਾਗਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਆਸ਼ਿਕਾ ਨੇ ਕੀਤੀ। ਉਨ੍ਹਾਂ ਨੇ ਨਵੀਨੀਕਰਨ ਊਰਜਾ ਨੂੰ ਭਵਿੱਖ ਲਈ ਇਕ ਲੋੜ ਦੱਸਦੇ ਹੋਏ ਪ੍ਰੋਗਰਾਮ ਵਿਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਉਹ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈ ਕੇ ਸ ਊਰਜਾ ਦੇ ਪ੍ਰਸਾਰ ਵਿਚ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਨੇ ਹਿੱਸਾ ਲੈਣ ਵਾਲਿਆਂ ਨੂੰ ਸੌਰ ਊਰਜਾ ਨਾਲ ਜੁੜੇ ਨਵੀਨਤਮ ਵਿਕਾਸ ਅਤੇ ਇਸ ਦੇ ਵਿਵਹਾਰਕ ਉਪਯੋਗਾਂ ਦੀ ਸਮਝ ਪ੍ਰਦਾਨ ਕੀਤੀ। ਇਹ ਆਯੋਜਨ ਊਰਜਾ ਖੇਤਰ ਵਿਚ ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ ਪ੍ਰਤੀ ਐਨ.ਪੀ.ਟੀ.ਆਈ ਦੀ ਵਚਨਬੱਧਤਾ ਦਾ ਪ੍ਰਮਾਣ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਵੀ ਇਕੱਠ ਨੂੰ ਸ...