ਵੈਟਰਨਜ਼ ਡੇ: ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਦੇ ਸਾਬਕਾ ਸੈਨਿਕਾਂ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਲਾਘਾ
ਚੰਡੀਗੜ੍ਹ/ਅੰਮ੍ਰਿਤਸਰ 14 ਜਨਵਰੀ 2026:-ਰਾਸ਼ਟਰ ਪ੍ਰਤੀ ਜਜ਼ਬੇ, ਕੁਰਬਾਨੀ ਅਤੇ ਜੀਵਨ ਸਮਰਪਿਤ ਕਰਨ ਦੀ ਸੇਵਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਪੱਛਮੀ ਕਮਾਂਡ ਦੀ ਅਗਵਾਈ ਹੇਠ ਵਜਰਾ ਕੋਰ ਨੇ 14 ਜਨਵਰੀ 2026 ਨੂੰ ਖਾਸਾ, ਅੰਮ੍ਰਿਤਸਰ ਵਿਖੇ 10ਵਾਂ ਡਿਫੈਂਸ ਸਰਵਿਸਿਸ ਵੈਟਰਨਜ਼ ਡੇ ਮਨਾਇਆ। ਇਸ ਮੌਕੇ ਸਾਬਕਾ ਸੈਨਿਕਾਂ, ਬਹਾਦਰੀ ਅਵਾਰਡ ਜੇਤੂਆਂ, ਵੀਰ ਨਾਰੀਆਂ, ਰੱਖਿਆ ਬਲਾਂ ਦੇ ਪਰਿਵਾਰਾਂ ਅਤੇ ਵਿਧਵਾਵਾਂ ਦੀ ਅਦੁੱਤੀ ਭਾਵਨਾ ਅਤੇ ਨਿਰਸਵਾਰਥ ਯੋਗਦਾਨ ਦਾ ਸਨਮਾਨ ਕੀਤਾ ਗਿਆ।
ਡਿਫੈਂਸ ਸਰਵਿਸਿਸ ਵੈਟਰਨਜ਼ ਡੇ ਹਰ ਸਾਲ 14 ਜਨਵਰੀ ਨੂੰ ਭਾਰਤ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ਼, ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਦੀ ਸੇਵਾਮੁਕਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਦਿਵਸ ਹਥਿਆਰਬੰਦ ਸੈਨਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਦਰਮਿਆਨ ਮਜ਼ਬੂਤ ਸਥਾਈ ਸਾਂਝ ਦਾ ਪ੍ਰਤੀਕ ਹੈ।
ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਏ.ਵੀ.ਐਸ.ਐਮ., ਵੀ.ਐਸ.ਐਮ., ਜੀ.ਓ.ਸੀ., ਵਜਰਾ ਕੋਰ ਨੇ ਆਰਮੀ ਕਮਾਂਡਰ, ਪੱਛਮੀ ਕਮਾਂਡ ਤਰਫੋਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਾਸ਼ਟਰ ਪ੍ਰਤੀ ਬੇਮਿਸਾਲ ਸੇਵਾ ਅਤੇ ਕ...








