ਪੰਜਾਬ ਵਿੱਚੋ 50,000 ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚੋ ਜ਼ੀਰਾ ਸ਼ਹਿਰ ਨੰਬਰ 1
ਫਿਰੋਜ਼ਪੁਰ 18 ਜੁਲਾਈ ( ) ਭਾਰਤ ਸਰਕਾਰ ਵੱਲੋਂ ਹਰ ਸਾਲ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਪੱਧਰੀ ਕਰਵਾਏ ਜਾ ਰਹੇ ਸਵੱਛ ਸਰਵੇਖਣ ਦੇ ਨਤੀਜੇ 17 ਜੁਲਾਈ 2025 ਨੂੰ ਘੋਸ਼ਿਤ ਹੋ ਚੁੱਕੇ ਹਨ। ਸਵੱਛ ਸਰਵੇਖਣ 2024 ਵਿੱਚ ਸਰਕਾਰ ਵੱਲੋਂ ਕੈਟਾਗਰੀ ਅਤੇ ਪੈਰਾਮੀਟਰ ਵਿੱਚ ਤਬਦੀਲੀਆ ਕਰਨ ਉਪਰੰਤ ਸ਼ਹਿਰਾਂ ਦੀ ਸਾਫ ਸਫਾਈ, ਕੱਚਰੇ ਦੀ ਕੁਲੈਕਸ਼ਨ, ਕੱਚਰੇ ਦੀ ਪ੍ਰੋਸੈਸਿੰਗ, ਕੱਚਰੇ ਤੋਂ ਖਾਦ ਤਿਆਰ ਕਰਨਾ, ਕੱਚਰੇ ਦੀ ਰੀਸਾਈਕਲਿੰਗ, ਰੀਸੇਲ, ਰੀਯੂਜ, ਪਬਲਿਕ ਪਖਾਨਿਆਂ ਦੀ ਸਫਾਈ, ਸੜਕਾਂ ਚੌਂਕਾਂ ਆਦਿ ਦੀ ਸਫਾਈ, ਸੀਵਰੇਜ਼ ਅਤੇ ਪਾਣੀ ਦੀ ਨਿਕਾਸੀ, ਸ਼ਹਿਰ ਵਾਸੀਆਂ ਦੀ ਸਵੱਛਤਾ ਪ੍ਰਤੀ ਜਾਗਰੂਕਤਾ ਸ਼ਹਿਰ ਵਾਸੀਆਂ ਦੀ ਫੀਡਬੈਕ ਆਦਿ ਵਰਗੇ ਪਹਿਲੂਆ ਸਬੰਧੀ ਇਹ ਜਾਂਚ ਕੀਤੀ ਗਈ ਸੀ। ਇਸ ਜਾਂਚ ਤਹਿਤ ਦੇਸ਼ ਭਰ ਦੇ ਲਗਭਗ 4300 ਸ਼ਹਿਰਾਂ ਅਤੇ ਪੰਜਾਬ ਦੇ ਲਗਭਗ 170 ਸ਼ਹਿਰਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਨਗਰ ...








